Nazrana Times

ਪੰਜਾਬੀ

ਲਾਹੌਰ ਦੀ ਗੌਰਮਿੰਟ ਕਾਲਜ ਯੂਨੀਵਰਸਿਟੀ ’ਚ ਦੀਵਾਲੀ ਸਮਾਗਮ, ਰਮੇਸ਼ ਸਿੰਘ ਅਰੋੜਾ ਨੇ ਕੀਤੀ ਪ੍ਰਧਾਨਗੀ

18 Nov, 2026 06:59 PM

ਲਾਹੌਰ: ਇਤਿਹਾਸਕ ਗੌਰਮਿੰਟ ਕਾਲਜ ਯੂਨੀਵਰਸਿਟੀ (ਜੀਸੀਯੂ) ਲਾਹੌਰ ਵਿੱਚ ਦੀਵਾਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਧਾਰਮਿਕ ਮਾਮਲਿਆਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੂਬਾਈ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕੀਤੀ। ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਉਮਰ ਚੌਧਰੀ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ। ਪਾਕਿਸਤਾਨ ਸਰਕਾਰ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਧੀਨ ਪਾਕਿਸਤਾਨ ਹਿੰਦੂ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੂੰ ਵਾਈਸ ਚਾਂਸਲਰ ਅਤੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ ਵੱਲੋਂ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ।

ਕ੍ਰਿਸ਼ਨ ਸ਼ਰਮਾ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਚੁਣੇ ਮੈਂਬਰ ਅਤੇ ਈਟੀਪੀਬੀ ਦੇ ਨੀਤੀ ਨਿਰਧਾਰਕ ਬੋਰਡ ਦੇ ਮੈਂਬਰ ਵੀ ਹਨ।

ਸਮਾਗਮ ਨੂੰ ਕ੍ਰਿਸ਼ਨ ਸ਼ਰਮਾ, ਸਰਦਾਰ ਰਮੇਸ਼ ਸਿੰਘ ਅਰੋੜਾ, ਪ੍ਰੋ. ਡਾ. ਉਮਰ ਚੌਧਰੀ ਅਤੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ ਨੇ ਸੰਬੋਧਨ ਕੀਤਾ। ਡਾ. ਕਲਿਆਣ ਸਿੰਘ ਕਲਿਆਣ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦੇ ਪ੍ਰੋਫੈਸਰ ਅਤੇ ਪਹਿਲੇ ਸਿੱਖ ਪੀਐੱਚਡੀ ਹਨ।

Posted By: Ali Imran Chattha

Latest News