Nazrana Times

ਪੰਜਾਬੀ

ਹਲਕਾ ਖਡੂਰ ਸਾਹਿਬ ਦੀ ਧੀ ਮਨਰਾਜ ਕੌਰ ਦੇ ਸਭ ਤੋਂ ਛੋਟੀ ਉਮਰ 'ਚ ਵਕੀਲ ਬਣਨ 'ਤੇ ਬ੍ਰਹਮਪੁਰਾ ਵੱਲੋਂ ਵਿਸ਼ੇਸ਼ ਸਨਮਾਨ

27 Sep, 2025 12:16 AM

ਸਾਡੀਆਂ ਧੀਆਂ ਦੀ ਤਰੱਕੀ ਹੀ ਹਲਕੇ ਅਤੇ ਪੰਜਾਬ ਦੀ ਅਸਲ ਤਰੱਕੀ ਹੈ- ਬ੍ਰਹਮਪੁਰਾ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,26 ਸਤੰਬਰ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਹਲਕੇ ਦੇ ਪਿੰਡ ਘੜਕਾ ਵਿਖੇ ਪਹੁੰਚ ਕੇ ਸਤਨਾਮ ਸਿੰਘ ਬੱਲ ਦੀ ਸਪੁੱਤਰੀ ਮਨਰਾਜ ਕੌਰ ਬੱਲ ਨੂੰ ਸਭ ਤੋਂ ਛੋਟੀ ਉਮਰ ਵਿੱਚ ਵਕੀਲ ਬਣਨ ਦੀ ਇਤਿਹਾਸਕ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।ਸ.ਬ੍ਰਹਮਪੁਰਾ ਆਪਣੇ ਸੀਨੀਅਰ ਸਾਥੀਆਂ ਸ.ਸਤਨਾਮ ਸਿੰਘ ਚੋਹਲਾ ਸਾਹਿਬ,ਸ.

ਮਨਜਿੰਦਰ ਸਿੰਘ ਲਾਟੀ,ਡਾ.ਜਤਿੰਦਰ ਸਿੰਘ,ਸ.ਗੁਰਦੇਵ ਸਿੰਘ ਸ਼ਬਦੀ ਅਤੇ ਸ.ਜਗਰੂਪ ਸਿੰਘ ਪੱਖੋਪੁਰਾ ਦੇ ਨਾਲ ਬੀਬੀ ਮਨਰਾਜ ਕੌਰ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ 'ਤੇ ਬੋਲਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਸਿਰਫ਼ ਬੱਲ ਪਰਿਵਾਰ ਲਈ ਹੀ ਨਹੀਂ,ਸਗੋਂ ਸਮੁੱਚੇ ਹਲਕਾ ਖਡੂਰ ਸਾਹਿਬ ਲਈ ਬੇਹੱਦ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਬੇਟੀ ਮਨਰਾਜ ਕੌਰ ਨੇ ਇਹ ਮੁਕਾਮ ਹਾਸਲ ਕਰਕੇ ਸਾਡੀਆਂ ਬਾਕੀ ਧੀਆਂ ਲਈ ਇੱਕ ਪ੍ਰੇਰਨਾ ਸਰੋਤ ਬਣਨ ਦਾ ਕੰਮ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੋਣਹਾਰ ਨੌਜਵਾਨਾਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਹਰ ਸੰਭਵ ਮਦਦ ਅਤੇ ਹੌਂਸਲਾ ਦਿੰਦਾ ਰਹੇਗਾ।ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਕੇ ਵੱਡੇ ਅਹੁਦਿਆਂ 'ਤੇ ਪਹੁੰਚਦੇ ਹਨ ਤਾਂ ਪੂਰੇ ਪੰਥ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।

ਇਸ ਖੁਸ਼ੀ ਦੇ ਮੌਕੇ 'ਤੇ ਪਰਿਵਾਰਕ ਮੈਂਬਰ ਸ.ਸਤਨਾਮ ਸਿੰਘ ਬੱਲ,ਸ.ਬਖਸ਼ੀਸ਼ ਸਿੰਘ,ਸ.ਦਲਬੀਰ ਸਿੰਘ ਬੱਲ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਜਿਨ੍ਹਾਂ ਵਿੱਚ ਸ.ਗੁਰਵਿੰਦਰ ਸਿੰਘ,ਸ.ਜੁਝਾਰ ਸਿੰਘ,ਸ.ਹਰਦੇਵ ਸਿੰਘ,ਮਾਸਟਰ ਸਰਬਜੀਤ ਸਿੰਘ,ਸ.ਬੇਅੰਤ ਸਿੰਘ,ਸ.ਜਸਬੀਰ ਸਿੰਘ,ਸ.ਲਖਵਿੰਦਰ ਸਿੰਘ ਬੱਲ ਅਤੇ ਸ.ਗੁਰਦੇਵ ਸਿੰਘ ਬੱਲ ਆਦਿ ਸ਼ਾਮਲ ਸਨ,ਨੇ ਵੀ ਬੱਲ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #