Nazrana Times

ਪੰਜਾਬੀ

ਮਨਘੜਤ ਡੇਰਿਆਂ ਦੀ ਵਧਦੀ ਪਰੰਪਰਾ ਚਿੰਤਾ ਦਾ ਵਿਸ਼ਾ ,ਹਰ ਮੌਤ ਮਗਰੋਂ ਨਵੀਂ ਤਾਜਪੋਸ਼ੀ, ਕੌਮ ਕਿਧਰ ਜਾ ਰਹੀ ਹੈ?

15 Jun, 2026 01:49 PM

ਗੈਰ ਸਿਧਾਂਤਕ ਤੌਰ ਤੇ ਉਸਾਰੇ ਗਏ ਗੁਰਦੁਆਰੇ ਅਤੇ ਅਖੌਤੀ ਬਣੇ ਬਾਬੇ ਸਿਖ ਕੌਮ ਵਿਚ ਬਹੁਤ ਵੱਡੀ ਦੁਬਿਧਾ ਖੜੀ ਕਰ ਰਹੇ ਹਨ,ਮਨਘੜਤ ਡੇਰੇ ਦਾ ਸੇਵਾਦਾਰ ਦੇ ਮਰਨ ਉਪਰੰਤ ਇਕ ਨਵੀਂ ਤਾਜਪੋਸ਼ੀ ਸੰਸਥਾ ਚਲ ਪੈਦੀ ਹੈ

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਸਿਖ ਕੌਮ ਵਿਚ ਗੁਰੂ ਸਾਹਿਬਾਂ ਜੀ ਦੀ ਚਰਨ ਛੋਹ ਪ੍ਰਾਪਤ ਸਥਾਨਾਂ ਅਤੇ ਕੌਮ ਲਈ ਮਰ ਮਿਟਣ ਵਾਲਿਆਂ ਯਾਦ ਵਿਚ ਅਨੇਕਾਂ ਗੁਰਦੁਆਰੇ ਬਣੇ ਹੋਏ।ਹਰ ਪਿੰਡ ਵਿਚ 10 ਤੋਂ ਲੈ ਕੇ 15 ਦੀ ਗਿਣਤੀ ਵਿਚ ਜਾਂ ਵਧੇਰੇ ਗੁਦੁਆਰੇ ਜਾਤੀ ਤੌਰ ਤੇ ਪਤੀਆਂ ਦੇ ਵੱਖੋ ਵੱਖਰੇ ਗੁਰਦੁਆਰੇ ਬਣੇ ਹੋਏ ਹਨ।ਇਸ ਤੋਂ ਇਲਾਵਾ ਜਠੇਰਿਆਂ ਜਾਂ ਪੀਰਾਂ ਦੀਆਂ ਜਗਾ ਤੇ ਵੀ ਗੁਰਦੁਆਰੇ ਬਣਾ ਦਿਤੇ ਗਏ ਹਨ।ਪਰ ਕੁਝ ਗੁਰਦੁਆਰੇ ਇਸ ਤਰਾਂ ਦੇ ਵੀ ਹੋਂਦ ਵਿਚ ਆ ਗਏ ਹਨ ਜਿਸ ਦਾ ਕੋਈ ਨਾਮ ਜਾਂ ਇਤਹਾਸ ਦਾ ਕੋਈ ਪਿਛੋਕੜ ਵੀ ਨਹੀਂ ਮਨ ਘੜਤ ਬਾਬੇ ਦਾ ਨਾਮ ਦੇ ਦਿਤਾ ਜਾਂਦਾ ਹੈ।ਇਹਨਾਂ ਜਗਾ ਤੇ ਬੈਠਣ ਵਾਲੇ ਅਖੌਤੀ ਬਾਬਿਆਂ ਦੇ ਮਰਨ ਉਪਰੰਤ ਉਸ ਦਾ ਸਸਕਾਰ ਸ਼ਮਸ਼ਾਨ ਘਾਟ ਵਿਚ ਕਰਨ ਦੀ ਬਜਾਏ ਬਣੇ ਗੁਰਦੁਆਰਿਆਂ ਦੀ ਹਦੂਦ ਅੰਦਰ ਸਸਕਾਰ ਕਰਕੇ ਇਕ ਹੋਰ ਪੂਜਾ ਸਥਾਨ ਬਣਾ ਦਿਤਾ ਜਾਂਦਾ ਹੈ ਜਿਥੇ ਗੁਰਮਤਿ ਰਹਿਤ ਮਰਿਯਾਦਾ ਨੂੰ ਛਿਕੇ ਟੰੰਗ ਕੇ ਨਵਾਂ ਪਖੰਡ ਸ਼ੁਰੂ ਕਰ ਦਿਤਾ ਜਾਂਦਾ ਹੈ।ਇਕ ਅਖੌਤੀ ਬਾਬੇ ਦੇ ਮਰਨ ਤੇ ਨਵੀਂ ਗਦੀ ਨਸ਼ੀਨੀਆਂ ਦੀ ਮਰਿਯਾਦਾ ਚੱਲ ਪੈਂਦੀ ਹੈ।ਇਸ ਦੀ ਮੁਖ ਮਿਸਾਲ ਪਿੰਡ ਮੁਛੱਲ ਦੇ ਡੇਰਿਆਂ ਤੇ ਇਕ ਪੁਰਾਣੇ ਖੂਹ ਦੇ ਨਜਦੀਕ ਮਨਘੜਤ ਬਾਪੂ ਖੂਹ ਵਾਲੇ ਬਾਬੇ ਦਾ ਨਾਮ ਦੇ ਕੇ ਗੁਰਦੁਆਰਾ ਬਣਾ ਦਿਤਾ ਗਿਆ ਹੈ।ਪਿੰਡ ਮੁਛੱਲ ਦਾ ਵਸਨੀਕ ਦਾਰਾ ਸਿੰਘ ਮਿਸਤਰੀ ਜੋ ਕੇ ਕਾਫੀ ਸਮਾਂ ਪਹਿਲਾਂ ਇਥੋਂ ਜਮੀਨ ਵੇਚ ਗਏ ਸਨ ਉਸਦੇ ਲੜਕਿਆਂ ਨੇ ਹੀ ਪਹਿਲਾਂ ਇਕ ਮਨਘੜਤ ਨਾਮ ਤੇ ਛੋਟੀ ਜਿਹੀ ਜਗਾ ਬਣਾਈ ਅਤੇ ਇਸ ਜਗਾ ਨੂੰ ਇਕ ਬਹੁਤ ਵੱਡਾ ਚਮਤਕਾਰੀ ਨਾਮ ਦੇ ਕੇ ਮਸ਼ਹੂਰ ਕੀਤਾ ਗਿਆ।ਇਥੇ ਮੇਲੇ ਲਗਾਉਣੇ ਸ਼ੁਰੂ ਕਰ ਦਿਤੇ ਅਤੇ ਕਈ ਨਾਮਵਾਰ ਢਾਡੀ ਕਵੀਸ਼ਰ ਪ੍ਰਚਾਰਕਾਂ ਨੂੰ ਵੀ ਬੁਲਾਉਣਾਂ ਸ਼ੁਰੂ ਕਰ ਦਿਤਾ।ਅੰਧਵਿਸ਼ਵਾਸ਼ੀ ਲੋਕਾਂ ਨੇ ਵੱਲੋਂ ਵੱਡਾ ਗੁਰਦੁਆਰਾ ਉਸਾਰ ਦਿਤਾ ਗਿਆ।ਇਥੇ ਆਪਣੇ ਆਪ ਨੂੰ ਇਸ ਡੇਰੇ ਦਾ ਸੇਵਾਦਾਰ ਅਖਵਾਉਣ ਵਾਲਾ ਮਿਸਤਰੀ ਦਾਰਾ ਸਿੰਘ ਦਾ ਲੜਕਾ ਪਲਵਿੰਦਰ ਸਿੰਘ ਪੱਪੂ ਜਿਸ ਦੀ ਰਿਹਾਇਸ਼ ਅੰਮ੍ਰਿਤਸਰ ਪ੍ਰਤਾਪ ਨਗਰ ਵਿਖੇ ਹੈ।ਲੋਕਾਂ ਨੂੰ ਅੰਧਵਿਸ਼ਵਾਸ਼ ਵਿਚ ਪਾਉਣ ਵਾਲਾ ਖੁਦ ਸ਼ੂਗਰ ਤੇ ਹੋਰ ਬੀਮਾਰੀਆਂ ਤੋਂ ਪੀੜਤ ਸੀ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ।ਪਰ ਉਸ ਦੇ ਸ਼ਰਧਾਲੂ ਮਨਘੜਤ ਬਣੇ ਬਾਬੇ ਬਾਪੂ ਖੂਹ ਵਾਲੇ ਦੇ ਗੁਰਦੁਆਰੇ ਦੀ ਹਦੂਦ ਅੰਦਰ ਉਸ ਦਾ ਸਸਕਾਰ ਕਰਕੇ ਇਕ ਹੋਰ ਪਖੰਡ ਪੈਦਾ ਕਰਨ ਦੀ ਤਿਆਰੀ ਕਰ ਰਹੇ ਹਨ।ਇਸ ਦੀ ਕੁਝ ਸੁਹਿਰਦ ਗੁਰਸਿਖਾਂ ਵੱਲੋਂ ਸ਼ਿਕਾਇਤ ਸ੍ਰੀ ਅਕਾਲ ਤੱਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਭੇਜੀ ਗਈ ਹੈ ਕਿ ਇਸ ਪਖੰਡ ਨੂੰ ਬੰਦ ਕਰਕੇ ਗੁਰਦੁਆਰਿਆਂ ਨੂੰ ਸ਼ਮਸ਼ਾਨਘਾਟ ਬਣਨ ਤੋਂ ਰੋਕਿਆ ਜਾਵੇ।ਜਿਸ ਤੇ ਕਾਰਵਾਈ ਕਰਦਿਆਂ ਹੈਡ ਪ੍ਰਚਾਰਕ ਜਗਦੇਵ ਸਿੰਘ,ਭਾਈ ਜੱਜ ਸਿੰਘ ਸੀਨੀਅਰ ਪ੍ਰਚਾਰਕ, ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਪ੍ਰਚਾਰਕ, ਕੁਲਵੰਤ ਸਿੰਘ ਨਿਗਰਾਨ,ਕੰਵਲਜੀਤ ਸਿੰਘ ਕਵੀਸ਼ਰ, ਵਿਰਸਾ ਸਿੰਘ ਕਵੀਸ਼ਰ ਬਲਵੰੰਤ ਸਿੰਘ ਐਨੋਕੋਟ ਮੈਨੇਜਰ ਨਿਸ਼ਾਨ ਸਿੰਘ ਬਾਬਾ ਬਕਾਲਾ ਸਾਹਿਬ ਹਰਦੇਵ ਸਿੰਘ ਮੁਖ ਗਰੰਥੀ ਦੀ ਡਿਊਟੀ ਲਗਾਈ ਗਈ ਸੀ ਪ੍ਰਬੰਧਕਾਂ ਨੂੰ ਸਮਝਾਂ ਕੇ ਗੁਰਦੁਆਾਰੇ ਦੇ ਬਾਹਰ ਇਕ ਪੈਲੀ ਵਿਚ ਸਸਕਾਰ ਕੀਤਾ ਜਾ ਰਿਹਾ ਹੈ ਇਹ ਵੀ ਵਾਅਦਾ ਕੀਤਾ ਕਿ ਇਥੇ ਕਿਸੇ ਤਰਾਂ ਦੀ ਕੋਈ ਹੋਰ ਜਗਾ ਨਹੀਂ ਬਣਾਈ ਜਾਵੇਗੀ।ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰਾਂ ਦੇ ਮਨਘੜਤ ਡੇਰਿਆਂ ਤੇ ਬਾਬੇ ਬਣ ਕੇ ਬੈਠਣ ਵਾਲਿਆਂ ਦਾ ਸਸਕਾਰ ਸ਼ਮਸ਼ਾਨ ਘਾਟਾਂ ਵਿਚ ਕਿਉਂ ਨਹੀਂ ਕੀਤਾ ਜਾਂਦਾ ਜੋ ਕਿ ਆਉਣ ਵਾਲੇ ਸਮੇਂ ਵਿਚ ਚੁਣੌਤੀ ਬਣਨਗੇ।ਇਸ ਸਮੇਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਮੁਖ ਰੱਖ ਕੇ ਪੁਲੀਸ ਚੌਂਕੀ ਇੰਨਚਾਰਜ ਟਾਂਗਰਾ,ਸ੍ਰ ਨਰਿੰਦਰਪਾਲ ਸਿੰਘ,ਰਫੀ ਮੁਹੰਮਦ ਆਦਿ ਅਤੇ ਪੁਲੀਸ ਪਾਰਟੀ ਹਾਜ਼ਰ ਸਨ।

Posted By: GURBHEJ SINGH ANANDPURI

Latest News