Punjab Flood News ਸ੍ਰੀ ਹਰਿਗੋਬਿੰਦਪੁਰ ਤੋਂ ਟਾਂਡਾ ਤੇ ਵਧਿਆ ਬਿਆਸ ਦਾ ਪਾਣੀ
ਟਾਂਡਾ 31 ਅਗਸਤ, ਮਨਜਿੰਦਰ ਸਿੰਘ ਭੋਗਪੁਰ
ਸ੍ਰੀ ਹਰਗੋਬਿੰਦਪੁਰ ( ਜਿਲਾ ਗੁਰਦਾਸਪੁਰ) ਤੋਂ ਟਾਂਡਾ ਰੋਡ ਜੋ ਇਲਾਕਾ ਸ੍ਰੀ ਹਰਗੋਬਿੰਦਪੁਰ ਪੁਲ ਦੇ ਨੇੜੇ ਹੈ ਉਥੇ ਦੋਵੇ ਪਾਸੇ ਬਿਆਸ ਦਰਿਆ ਦਾ ਪਾਣੀ ਪਹੁੰਚ ਗਿਆ ਜਿੱਥੇ ਗੁਰਦਾਸਪੁਰ ਮੁੱਕਦਾ ਹੈ
ਤੇ ਹੁਸ਼ਿਆਰਪੁਰ ਜਿਲ੍ਹਾ ਸੁਰੂ ਹੁੰਦਾ ਹੈ ਉੱਥੇ ਬਕਾਇਦਾ ਬੋਰਡ ਲੱਗਾ ਹੈ ਉਥੇ ਤੱਕ ਦਿਨ ਦੇ ਇੱਕ ਵਜੇ ਤੱਕ ਝੋਨੇ ਡੁੱਬ ਚੁੱਕੇ ਨੇ ਲੋਕ ਘਰ ਛੱਡ ਕੇ ਸੜਕ ਤੇ ਆ ਕੇ ਬੈਠ ਗਏ ਨੇ ਕਾਰ ਸੇਵਾ ਵਾਲੇ ਬਾਬੇ ਚਾਹ ਤੇ ਲੰਗਰ ਲੈ ਕੇ ਪਹੁੰਚ ਗਏ ਨੇ ਬੋਰਡ ਵਾਲੀ ਥਾ ਤੋ ਸ੍ਰੀ ਹਰਗੋਬਿੰਦਪੁਰ ਵਾਲੇ ਪਾਸੇ ਇੱਕ ਕਿਲੋਮੀਟਰ ਤੱਕ ਪਾਣੀ ਹਾਲੇ 1-2 ਫੁੱਟ ਹੈ ਝੋਨੇ ਡੁੱਬੇ ਨਹੀਂ
ਮੌਸਮ ਦੇ ਹਿਸਾਬ ਨਾਲ ਲੱਗਦਾ ਇਹ ਪਾਣੀ ਰਾਤ ਤੱਕ ਗੁਰਦੁਆਰਾ ਭਾਈ ਮੰਝ ਸਾਹਿਬ ਨੇੜੇ ਪਹੁੰਚ ਜਾਵੇਗਾ ਤੇ ਸਾਰਾ ਬੇਟ ਇਲਾਕਾ ਪਾਣੀ ਦੀ ਮਾਰ ਹੇਠ ਆ ਜਾਵੇਗਾ ਸ੍ਰੀ ਹਰਗੋਬਿੰਦਪੁਰ ਤੋ ਟਾਂਡੇ ਤੱਕ ਰੋਡ ਬੁਰੀ ਤਰ੍ਹਾਂ ਟੁੱਟ ਚੁੱਕਾ ਏ ਇਸ ਰਸਤੇ ਨਾ ਆਓ ਕੋਈ ਹੋਰ ਬਦਲਵਾ ਰਸਤਾ ਲੱਭੋ।
ਵਾਹਿਗੁਰੂ ਮਿਹਰ ਰੱਖੇ
Posted By: GURBHEJ SINGH ANANDPURI