Nazrana Times

ਪੰਜਾਬੀ

ਅੱਪਰਾ ਦੇ ਓਟ ਸੈਂਟਰ ਦਾ ਉਦਘਾਟਨ ਕਰਨ ਆਉਣਾ ਸੀ ਹਰਜੋਤ ਕੌਰ ਲੋਹਟੀਆ ਨੇ ਅੱਪਰਾ ਦੀ ਪੰਚਾਇਤ ਦੇ ਤਿੱਖੇ ਵਿਰੋਧ ਕਾਰਨ ਰਸਤੇ ਵਿੱਚੋਂ ਹੀ ਮੁੜਨਾ ਪਿਆ ਵਾਪਿਸ

18 Nov, 2026 10:56 PM

ਕਾਲੀਆਂ ਝੰਡੀਆਂ ਫੜਕੇ ਕੀਤਾ ਹਰਜੋਤ ਕੌਰ ਲੋਹਟੀਆ ਦਾ ਕੀਤਾ ਵਿਰੋਧ ਪ੍ਰਦਰਸ਼ਨ 

ਅੱਪਰਾ, 18 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਕਸਵਾ ਅੱਪਰਾ ਦਾ ਓਟ ਸੈਂਟਰ ਅੱਜ ਫੇਰ ਚਰਚਾ ਵਿੱਚ ਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਨੇ ਅੱਜ ਅੱਪਰਾ ਦੇ ਓਟ ਸੈਂਟਰ ਦਾ ਉਦਘਾਟਨ ਕਰਨ ਆਉਣ ਦੀ ਖ਼ਬਰ ਅੱਪਰਾ ਦੀ ਗ੍ਰਾਮ ਪੰਚਾਇਤ ਨੂੰ ਮਿਲੀ ਤਾਂ ਸਾਰੀ ਹੀ ਪੰਚਾਇਤ ਇਕੱਠੀ ਹੋ ਕੇ ਓਟ ਸੈਂਟਰ ਪਹੁੰਚ ਗਈ ਅਤੇ ਮੈਡਮ ਲੋਹਟੀਆ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਹੱਥਾਂ ਵਿੱਚ ਚੁੱਕ ਲਈਆਂ, ਜਿਸ ਕਾਰਨ ਮੈਡਮ ਲੋਹਟੀਆ ਅੱਧ ਰਸਤੇ ਵਿੱਚੋਂ ਵਾਪਿਸ ਮੁੜਨਾ ਪਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆ ਸਰਪੰਚ ਵਿਨੈ ਕੁਮਾਰ ਅਤੇ ਬਾਕੀ ਸਾਰੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਅਸੀਂ ਪਿਛਲੇ ਡੇਢ ਸਾਲ ਤੋਂ ਇਸ ਗੱਲ ਲਈ ਯਤਨਸੀਲ ਸੀ ਕਿ ਜੋ ਓਟ ਸੈਂਟਰ ਅੱਪਰਾ ਦੀ ਡਿਸਪੈਂਸਰੀ ਵਿੱਚ ਚੱਲ ਰਿਹਾ ਹੈ ਉਸਨੂੰ ਡਿਸਪੈਂਸਰੀ ਤੋਂ ਬਾਹਰ ਕਿਤੇ ਹੋਰ ਜਗ੍ਹਾ ਸਿਫਟ ਕਰ ਦਿੱਤਾ ਜਾਵੇ ਜਿਸਦੇ ਲਈ ਸਾਡੇ ਅਕਸਰ ਹੀ ਜਲੰਧਰ ਦੇ ਗੇੜੇ ਲੱਗਦੇ ਸਨ। ਸਾਡੀ ਹੁਣ ਮਿਹਨਤ ਸਫ਼ਲ ਹੋਈ ਅਸੀਂ ਬਿਨਾਂ ਸਰਕਾਰ ਦੀ ਮਦਦ ਦੇ ਇਹ ਓਟ ਸੈਂਟਰ ਅੱਪਰਾ ਦੇ ਸੇਵਾ ਕੇਂਦਰ ਜੋ ਬਾਦਲ ਸਰਕਾਰ ਨੇ ਆਪਣੇ ਰਾਜ ਵਿੱਚ ਬਣਾਏ ਸਨ ਜੋ ਉਸਤੋਂ ਬਾਅਦ ਦੀ ਸਰਕਾਰ ਅਤੇ ਮਜੂਦਾ ਸਰਕਾਰ ਦੀ ਨਿਲਾਇਕੀ ਕਾਰਨ ਖੰਡਰ ਬਣ ਚੁੱਕਾ ਸੀ ਦੀ ਸਫਾਈ ਕਰਕੇ ਰੰਗ ਕਰਵਾ ਕੇ ਰਹਿਣਯੋਗ ਬਣਾਇਆ ਇਨਵੈਟਨਰ ਰਖਵਾਇਆ, ਓਟ ਸੈਂਟਰ ਚਲਾਉਣ ਵਾਲੇ ਕਰਮਚਾਰੀਆਂ ਦੀ ਸੇਫਟੀ ਲਈ ਗ੍ਰਿਲਾਂ ਲਗਵਾਈਆਂ ਜਿਸ ਦਾ ਖਰਚਾ ਕਰੀਬ ਡੇਢ ਲੱਖ ਦੇ ਕਰੀਬ ਆਇਆ ਜੋ ਅੱਪਰਾ ਮਸ਼ਹੂਰ ਜਿਉਲਰ ਅਤੇ ਸਮਾਜ ਸੇਵਕ ਸ੍ਰੀ ਰੂਪਨ ਘਈ ਨੇ ਕੀਤਾ, ਇਸ ਵਿੱਚ ਮਜੂਦਾ ਸਰਕਾਰ ਦਾ ਇੱਕ ਰੁਪਿਆ ਵੀ ਖਰਚ ਨੀ ਹੋਇਆ ਫੇਰ ਮੈਡਮ ਹਰਜੋਤ ਕੌਰ ਲੋਹਟੀਆ ਨੂੰ ਇਸ ਓਟ ਸੈਂਟਰ ਦਾ ਉਦਘਾਟਨ ਕਰਨ ਦਾ ਕੀ ਅਧਿਕਾਰ ਹੈ ਵੈਸੇ ਵੀ ਇਹ ਬਦਲ ਕੇ ਨਵੀਂ ਜਗਾਹ ਤੇ ਅੱਜ 12,13 ਦਿਨ ਹੋ ਗਏ ਨੇ ਇੱਥੇ ਓਟ ਸੈਂਟਰ ਚੱਲਦੇ ਨੂੰ। ਸਰਪੰਚ ਵਿਨੈ ਕੁਮਾਰ ਨੇ ਦੱਸਿਆ ਕਿ ਮਜੂਦਾ ਸਰਕਾਰ ਨੇ ਹੁਣ ਤੱਕ ਅੱਪਰੇ ਨੂੰ ਕੋਈ ਵੀ ਫੰਡ ਨਹੀਂ ਦਿੱਤਾ, ਹੁਣ ਤੱਕ ਜੋ ਵੀ ਅੱਪਰੇ ਦਾ ਵਿਕਾਸ ਹੋਇਆ ਉਹ 14ਵੇਂ, 15ਵੇਂ ਵਿੱਤ ਕਮਿਸ਼ਨ ਦੇ ਫੰਡ ਨਾਲ ਹੋਇਆ ਹੈ। ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ ਮਜੂਦ ਸੀ, ਬੀ ਜੇ ਪੀ ਆਗੂ ਸ੍ਰੀ ਮੁਕੇਸ਼ ਦਾਦਰਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਚ ਸ. ਕੁਲਦੀਪ ਸਿੰਘ ਜੌਹਲ, ਤਲਵਿੰਦਰ ਸਿੰਘ ਬਾਹੜਾ, ਬਸਪਾ ਆਗੂ ਕਮਲ ਕੁਮਾਰ, ਚਮਕੌਰ ਸਿੰਘ ਚੱਕ ਸਾਹਬੂ, ਪੰਚ ਮਨਸਾ ਰਾਮ, ਜਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ, ਬਸਪਾ ਆਗੂ ਤਿਲਕ ਰਾਜ ਸਿੰਘ ਖਾਲਸਾ, ਅਕਾਲੀ ਆਗੂ ਰਜਿੰਦਰ ਕੁਮਾਰ ਬੰਕਾ, ਕਾਲਾ ਪੰਚ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਹਾਜ਼ਿਰ ਸਨ।

Latest News