ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਹੋਏ ਸੇਵਾ ਮੁਕਤ

ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਹੋਏ ਸੇਵਾ ਮੁਕਤ

ਫਅੱਪਰਾ, 2 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਚੱਕ ਦੇਸਰਾਜ ਦੇ ਵਸਨੀਕ ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਬੀਤੀ 31 ਅਗਸਤ ਨੂੰ ਸੇਵਾ ਮੁਕਤ ਹੋ ਗਏ। ਉਨਾਂ ਦੀ ਸੇਵਾ ਮੁਕਤੀ 'ਤੇ ਸ ਹਰਵਿੰਦਰ ਸਿੰਘ ਵਿਰਕ ਐਸ ਐਸ ਪੀ ਜਲੰਧਰ (ਦਿਹਾਤੀ) ਵਲੋਂ ਇੰਸਪੈਕਟਰ ਕੁਲਵਿੰਦਰ ਰਾਮ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇੰਸਪੈਕਟਰ ਕੁਲਵਿੰਦਰ ਰਾਮ ਪੁਲਿਸ ਵਿਭਾਗ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਤੇ ਵੱਖ ਵੱਖ ਪੁਲਿਸ ਚੌਂਕੀਆਂ ਤੇ ਪੁਲਿਸ ਥਾਣਿਆਂ ਵਿੱਚ ਕੰਮ ਕਰਦੇ ਹੋਏ ਇੰਸਪੈਕਟਰ ਦੇ ਅਹੁਦੇ ਤੱਕ ਆਪਣੀ ਮਿਹਨਤ ਤੇ ਲਗਨ ਨਾਲ ਪਹੁੰਚੇ। ਇੰਸਪੈਕਟਰ ਕੁਲਵਿੰਦਰ ਰਾਮ ਪੁਲਿਸ ਚੌਂਕੀ ਅੱਪਰਾ ਵਿਖੇ ਬਤੌਰ ਮੁਣਸ਼ੀ ਵੀ ਸੇਵਾ ਨਿਭਾ ਚੁੱਕੇ ਹਨ। ਆਪਣੀ ਪੂਰੀ ਨੌਕਰੀ ਦੌਰਾਨ ਉਹ ਹਰ ਵਿਅਕਤੀ ਨੂੰ ਹਮੇਸ਼ਾ ਹੀ ਬੜੇ ਹੀ ਅਦਬ ਤੇ ਸਤਿਕਾਰ ਨਾਲ ਮਿਲਦੇ ਰਹੇ। ਉਨਾਂ ਦੇ ਇਸ ਪਿਆਰ ਦੇ ਕਾਰਣ ਹੀ ਉਨਾਂ ਨੇ ਜਿਸ ਪੁਲਿਸ ਚੌਂਕੀ ਜਾਂ ਥਾਣੇ ਵਿੱਚ ਨੌਕਰੀ ਕੀਤੀ, ਲੋਕ ਅੱਜ ਵੀ ਉਨਾਂ ਨੂੰ ਯਾਦ ਕਰਦੇ ਹਨ। ਇੰਸਪੈਕਟਰ ਕੁਲਵਿੰਦਰ ਰਾਮ ਇਸ ਸਮੇਂ ਥਾਣਾ ਬਿਲਗਾ ਵਿਖੇ ਬਤੌਰ ਐਡੀਸ਼ਨਲ ਐੱਸ ਐੱਚ ਓ ਤਾਇਨਾਤ ਸਨ। ਉਨਾਂ ਦੀ ਸੇਵਾ ਮੁਕਤੀ ਤੇ ਜਿਲਾ ਜਲੰਧਰ ਦੇ ਸਮੂਹ ਪੁਲਿਸ ਅਧਿਕਾਰੀਆਂ,  ਕਰਮਚਾਰੀਆਂ ਤੇ ਇਲਾਕੇ ਦੇ ਲੋਕਾਂ ਨੇ ਦੁਆ ਕੀਤੀ ਕਿ ਪਰਮਾਤਮਾ ਇੰਸਪੈਕਟਰ ਕੁਲਵਿੰਦਰ ਰਾਮ ਨੂੰ ਤੰਦਰੁਸਤੀ, ਚੜਦੀਕਲਾ ਤੇ ਹਰ ਮੈਦਾਨ ਫਤਿਹ ਬਖਸ਼ਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.