ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ 'ਤੇ ਦੋ ਟਿੱਪਰਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਇੱਕ ਡਰਾਇਵਰ ਦੀ ਮੌਤ

ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ 'ਤੇ ਦੋ ਟਿੱਪਰਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਇੱਕ ਡਰਾਇਵਰ ਦੀ ਮੌਤ

ਪਿੰਡ ਜੰਗੀ ਰਾਣਾ (ਬਠਿੰਡਾ) ਦਾ ਰਹਿਣ ਵਾਲਾ ਸੀ ਮਿ੍ਤਕ ਡਰਾਇਵਰ ਹਰਪ੍ਰੀਤ ਸਿੰਘ

ਅੱਪਰਾ, 5 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)-ਇੱਥੋਂ ਕੁਝ ਦੂਰੀ 'ਤੇ ਸਥਿਤ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਮੁੱਖ ਮਾਰਗ 'ਤੇ ਪਿੰਡ ਸੇਲਕੀਆਣਾ ਸਤਿਸੰਗ ਘਰ ਦੇ ਨੇੜੇ ਰਾਤ ਲਗਭਗ 11 ਵਜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਆਹਮਣੇ ਸਾਹਮਣੇ ਤੋਂ ਆ ਰਹੇ ਟਿੱਪਰਾਂ ਦੀ ਸਿੱਧੀ ਟੱਕਰ 'ਚ ਇੱਕ ਡਰਾਇਵਰ ਦੀ ਮੌਤ ਹੋ ਗਈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11 ਵਜੇ ਦੋ ਟਿੱਪਰ ਇੱਕ ਨਗਰ-ਫਿਲੌਰ ਸਾਈਡ ਤੇ ਦੂਸਰਾ ਚੱਕਦਾਨਾ-ਰਾਹੋਂ ਸਾਈਡ ਤੋਂ ਆ ਰਹੇ ਸਨ ਕਿ ਪਿੰਡ ਸੇਲਕੀਆਣਾ ਸਤਿਸੰਗ ਘਰ ਦੇ ਨੇੜੇ ਦੋਵਾਂ ਟਿੱਪਰਾਂ ਦੀ ਸਿੱਧੀ ਟੱਕਰ ਹੋ ਗਈ, ਜਿਸ ਕਾਰਣ ਨਗਰ-ਫਿਲੌਰ ਸਾਈਡ ਤੋਂ ਆ ਰਹੇ ਟਿੱਪਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਡਰਾਇਵਰ ਦੀ ਸ਼ਨਾਖਤ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਜੰਗੀ ਰਾਣਾ ਜਿਲਾ ਬਠਿੰਡਾ ਵਜੋਂ ਹੋਈ ਹੈ। ਸਬ ਇੰਸਪੈਕਟਰ ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਅੱਗੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਹਰਪ੍ਰੀਤ ਸਿੰਘ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਫਿਲੌਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.