ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਵਿਦਿਆ ਦੇ ਖੇਤਰ ਵਿੱਚ ਵੱਢਮੁੱਲਾ ਯੋਗਦਾਨ ਪਾਉਣ ਵਾਲੇ ਸਕੂਲ ਮੁੱਖੀ ਜਸਪਾਲ ਸੰਧੂ ਨੂੰ ਮਾਤਾ ਕਲਸਾਂ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਅੱਪਰਾ, 05 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ) ਅੱਜ ਵਿਸ਼ਵ ਅਧਿਆਪਕ ਦਿਵਸ ਮੌਕੇ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਸਰਕਾਰੀ ਹਾਈ ਸਕੂਲ ਅੱਪਰਾ ਦੇ ਸਮੂਹ ਅਧਿਆਪਕ ਸਹਿਬਾਨਾ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਚੱਕ ਸਾਹਬੂ ਦੀ ਸੰਗਤ ਵਲੋਂ ਸਤਿਗੁਰੂ ਰਵਿਦਾਸ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ ਸ਼ੁਰੂ ਕੀਤਾ ਗਿਆ ਮਾਤਾ ਕਲਸਾਂ ਐਵਾਰਡ ਜੋ ਕਿ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਵਿਦਿਆ ਦੇ ਖੇਤਰ ਵਿੱਚ ਵਿਸ਼ੇਸ ਯੋਗਦਾਨ ਪਾਉਣ ਲਈ ਸਕੂਲ ਮੁੱਖੀ ਜਸਪਾਲ ਸੰਧੂ ਨੂੰ ਮਾਤਾ ਕਲਸਾਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਕਮਲ ਕੁਮਾਰ ਸੰਧੂ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਇੱਕ ਅਜਿਹਾ ਦੀਵਾ ਹੈ ਜੋ ਆਪ ਜਲਕੇ ਦੂਸਰਿਆਂ ਦੇ ਜੀਵਨ ਵਿੱਚ ਉਜਾਲਾ ਕਰਦਾ ਹੈ। ਹਰ ਇੱਕ ਅਧਿਆਪਕ ਚਾਹੁੰਦਾ ਹੈ ਕਿ ਉਸਦੇ ਵਿਦਿਆਰਥੀ ਪੜ ਲਿਖ ਕੇ ਵੱਡੇ ਵੱਡੇ ਅਫ਼ਸਰ ਬਣਨ,ਸਾਇੰਸਦਾਨ ਬਣਨ, ਦੇਸ਼ ਨੂੰ ਚਲਾਉਣ ਲਈ ਇਮਾਨਦਾਰ ਛਵੀ ਵਾਲੇ ਰਾਜਨੇਤਾ ਬਣਨ, ਚੰਗੇ ਅਤੇ ਕਾਮਯਾਬ ਬਿਜਨੇਸਮੈਨ ਬਣਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਮੁੱਖ ਅਧਿਆਪਕ ਸ੍ਰੀ ਜਸਪਾਲ ਸੰਧੂ ਆਏ ਹੋਏ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਮੁਖੀ ਜਸਪਾਲ ਸੰਧੂ, ਨੈਨਸੀ ਰਾਣੀ, ਸ੍ਰੀਮਤੀ ਰਮਨਦੀਪ ਕੌਰ ਕੈਂਥ, ਸ਼੍ਰੀਮਤੀ ਨੀਰੂ ਬਾਲਾ, ਸ਼੍ਰੀਮਤੀ ਬਿੰਦੂ, ਗੁਰਲੀਨ ਕੌਰ, ਨਵਿਤਾ ਬੰਗੜ, ਸ਼੍ਰੀਮਤੀ ਪ੍ਰੋਮਿਲਾ ਦੇਵੀ, ਗੁਰਨਾਮ ਸਿੰਘ, ਡਾਕਟਰ ਗੁਰਨੇਕ ਲਾਲ, ਕਮਲ ਕੁਮਾਰ ਸੰਧੂ, ਤਿਲਕ ਰਾਜ ਸਿੰਘ ਖਾਲਸਾ,ਮੋਹਣ ਲਾਲ ਅਤੇ ਤੀਰਥ ਸਿੰਘ ਮੈਂਗੜ੍ਹਾ ਆਦਿ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.