ਅੱਪਰਾ ਵਿਖੇ ਭਾਈ ਮੇਹਰ ਚੰਦ ਜੀ ਦਾ ਸਾਲਾਨਾ ਮੇਲਾ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ
- ਧਾਰਮਿਕ/ਰਾਜਨੀਤੀ
- (Asia/Kolkata)
ਅੱਪਰਾ,30 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਕਸਬਾ ਅੱਪਰਾ ਵਿਖੇ ਧੰਨ ਧੰਨ ਭਾਈ ਮੇਹਰ ਚੰਦ ਜੀ ਦਾ ਸਾਲਾਨਾ ਮੇਲਾ ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਜੀ ਮੰਦਿਰ, ਭਾਈ ਮੇਹਰ ਚੰਦ ਵੈਲਫੇਅਰ ਕਮੇਟੀ, ਅੱਪਰਾ ਡਿਵੈਲਪਮੈਂਟ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਈ ਮੇਹਰ ਚੰਦ ਜੀ ਮੰਦਿਰ ਵਿਖੇ ਮਿਤੀ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਸ੍ਰੀ ਰੋਪਨ ਘਈ, ਸ੍ਰੀ ਅਨਿਲ ਘਈ, ਡਾ ਵਿਕਾਸ ਸ਼ਰਮਾ, ਸ੍ਰੀ ਨਵਲ ਬਿੱਠਲ, ਸ੍ਰੀ ਰਿੰਕੂ ਖੋਸਲਾ, ਸ੍ਰੀ ਵਿਨੈ ਖੋਸਲਾ ਤੇ ਸ੍ਰੀ ਗੌਤਮ ਮਰਵਾਹਾ ਨੇ ਦੱਸਿਆ ਕਿ ਮਿਤੀ 4 ਅਕਤੂਬਰ ਦਿਨ ਐਤਵਾਰ ਸਵੇਰੇ 7-30 ਵਜੇ ਭਾਈ ਮੇਹਰ ਚੰਦ ਜੀ ਯੱਗਸ਼ਲਾ ਵਿਖੇ ਹਵਨ ਹੋਵੇਗਾ। 5 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 4-30 ਵਜੇ ਭਾਈ ਮੇਹਰ ਚੰਦ ਜੀ ਦੇ ਮੰਦਿਰ ਤੋਂ ਨਵੇਂ ਬਣੇ ਭਾਈ ਮੇਹਰ ਚੰਦ ਜੀ ਹਾਲ ਤੱਕ ਪ੍ਰਭਾਤ ਫੇਰੀ ਸੁਸ਼ੋਭਿਤ ਕੀਤੀ ਜਾਵੇਗੀ। ਮਿਤੀ 6 ਅਕਤੂਬਰ ਮੰਗਲਵਾਰ ਨੂੰ ਸਵੇਰੇ 9-30 ਵਜੇ ਸ੍ਰੀ ਰਮਾਇਣ ਦੇ ਪਾਠ ਆਰੰਭ ਹੋਣਗੇ। ਦੁਪਿਹਰ 12 ਵਜੇ ਲੰਗਰ, ਕੀਰਤਨ 3 ਵਜੇ ਹੋਵੇਗਾ। ਰਾਤ ਦੇ ਲੰਗਰ ਰਾਤ 7-30 ਵਜੇ ਹੋਣਗੇ। ਰਾਤ 8 ਵਜੇ ਕਪਿਲ ਕੋਹਲੀ ਐਂਡ ਪਾਰਟੀ ਭਾਈ ਮੇਹਰ ਚੰਦ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮਿਤੀ 7 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 6-30 ਵਜੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ। ਸ੍ਰੀ ਰਮਾਇਣ ਦੇ ਪਾਠ ਦੇ ਭੋਗ 10-30 ਵਜੇ ਪੈਣਗੇ। ਲੰਗਰ 12 ਵਜੇ ਵਰਤਾਇਆ ਜਾਵੇਗਾ ਅਤੇ 3-30 ਵਜੇ ਝੰਡੇ ਦੀ ਰਸਮ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਇਸ ਮੌਕੇ ਦੇਸ਼ ਭਰ 'ਚ ਪੀਰ ਫਕੀਰ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਧੰਨ ਧੰਨ ਭਾਈ ਮੇਹਰ ਚੰਦ ਜੀ ਦੇ ਸ਼ਰਾਧ ਮੇਲੇ ਵਿੱਚ ਸ਼ਿਰਕਤ ਕਰਨ ਲਈ ਪਹੁੰਚਣਗੀਆਂ।
Leave a Reply