ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ,ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ,ਵਿਜੈ ਸਾਂਪਲਾ ਕਰਨਗੇ ਸੰਬੋਧਨ-ਚੇਤਨ ਸੂਰੀ

ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ,ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ,ਵਿਜੈ ਸਾਂਪਲਾ ਕਰਨਗੇ ਸੰਬੋਧਨ-ਚੇਤਨ ਸੂਰੀ

ਕਿਹਾ-ਨਸ਼ਾ ਮੁਕਤ ਪੰਜਾਬ ਯਾਤਰਾ ਦਾ ਰਮਣੀਕ ਚੋਂਕ ਵਿਖੇ ਸ਼ਾਮ 6 ਵਜੇ ਕੀਤਾ ਜਾਵੇਗਾ ਜ਼ੋਰਦਾਰ ਸਵਾਗਤ 

28 ਸਤੰਬਰ ਨੂੰ ਕਪੂਰਥਲਾ ਪੁੱਜੇਗੀ ਨਸ਼ਾ ਮੁਕਤ ਪੰਜਾਬ ਯਾਤਰਾ,ਭਾਜਪਾ ਜਿਲ੍ਹਾ ਪ੍ਰਧਾਨ ਨੇ ਭਗਵੰਤ ਮਾਨ ਸਰਕਾਰ ਤੇ ਕੀਤੇ ਸਿਆਸੀ ਹਮਲੇ

ਕਪੂਰਥਲਾ 28 ਸਿਤੰਬਰ ਗੌਰਵ ਮੜੀਆ 

ਕਿਸੇ ਦਾ ਇੱਕ ਮਰਦਾ,ਕਿਸੇ ਦੇ ਦੋ ਮਰਦੇ,ਗ਼ਲਤੀ ਸਰਕਾਰ ਦੀ ਹੈ,ਹਰਜਾਨੇ ਲੋਕ ਭਰਦੇ,ਨਹੀਂ ਚੱਲਣਾ ਹੁਣ ਬਹੁਤਾ ਚਿਰ ਝਾੜੂ ਵਾਲਿਆਂ ਦਾ ਕਾਰਾ,ਭਾਜਪਾ ਦਾ ਨਾਅਰਾ,ਨਸ਼ਾ ਮੁਕਾਉਣਾ ਸਾਰਾ।ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਤੰਬਰ ਨੂੰ ਕਪੂਰਥਲਾ ਪਹੁੰਚਣ ਸਬੰਧੀ ਜਾਣਕਾਰੀ ਦਿੰਦਿਆਂ ਕਹੀ।ਚੇਤਨ ਸੂਰੀ ਨੇ ਦੱਸਿਆ ਨਸ਼ਾ ਮੁਕਤ ਪੰਜਾਬ ਯਾਤਰਾ 28 ਸਤੰਬਰ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਚ ਪਹੁੰਚੇਗੀ।ਮਿਤੀ:28 ਸਤੰਬਰ 2026, ਸੋਮਵਾਰ ਨੂੰ ਸ਼ਾਮ 6.00 ਵਜੇ ਸੈਂਟਰਲ ਟਾਊਨ,ਹੋਮ ਨੀਡਸ ਸਟੋਰ ਦੇ ਸਾਹਮਣੇ ਰਮਣੀਕ ਚੌਂਕ ਸੁਲਤਾਨਪੁਰ ਰੋਡ ਕਪੂਰਥਲਾ ਵਿਖੇ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ।ਇਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ,ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼,ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਇਸ ਯਾਤਰਾ ਨੂੰ ਸੰਬੋਧਨ ਕਰਨਗੇ।ਇਸ ਮੌਕੇ ਚੇਤਨ ਸੂਰੀ ਨੇ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਮਿਕ,ਸਮਾਜ ਸੇਵੀ ਸੰਸਥਾਵਾਂ, ਕਿਸਾਨ ਵੀਰ,ਮਜਦੂਰਾਂ,ਦੁਕਾਨਦਾਰਾਂ,ਵਾਪਰਿਆ ਸਮੇਤ ਸਮਾਜ ਦੇ ਹਰ ਵਰਗ ਨੂੰ ਇਸ ਨਸ਼ਾ ਮੁਕਤੀ ਪੰਜਾਬ ਯਾਤਰਾ ਵਿਚ ਸ਼ਾਮਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਅਪੀਲ ਕੀਤੀ।ਚੇਤਨ ਸੂਰੀ ਭਗਵੰਤ ਮਾਨ ਸਰਕਾਰ ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਵੱਡੇ-ਵੱਡੇ ਐਲਾਨ ਕਰਨਾ ਆਸਾਨ ਹੈ ਪਰ ਪਿੰਡਾਂ ਅਤੇ ਸ਼ਹਿਰਾਂ ਚ ਜ਼ਮੀਨੀ ਨਤੀਜੇ ਦਿਖਾਉਣਾ ਸਰਕਾਰ ਦੀ ਅਸਲ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਸਿਆਸੀ ਦਾਅਵਿਆਂ ਦੀ ਬਜਾਏ ਅੰਕੜਿਆਂ ਨਾਲ ਜਵਾਬ ਦੇਣਾ ਚਾਹੀਦਾ ਹੈ।ਜਨਤਾ ਜਾਣਨਾ ਚਾਹੁੰਦੀ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਤੋਂ ਬਾਅਦ ਅਸਲ ਵਿੱਚ ਕਿੰਨੀ ਕਮੀ ਆਈ ਅਤੇ ਕਿੰਨੇ ਨੌਜਵਾਨਾਂ ਨੂੰ ਇਲਾਜ ਮਿਲਿਆ।ਉਨ੍ਹਾਂ ਕਿਹਾ ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ ਦੇ ਸੱਦੇ ਨਾਲ ਨੇ ਕਪੂਰਥਲਾ ਹਲਕੇ ਦੇ ਲੋਕਾਂ ਨੂੰ 28 ਸਤੰਬਰ ਨੂੰ ਰਮਣੀਕ ਚੋਂਕ ਪਹੁੰਚ ਕੇ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।ਉਨ੍ਹਾਂਨੇ ਨੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਨਾਲ ਨਹੀਂ ਚੱਲ ਰਹੀ ਜਿਸ ਕਰਕੇ ਪੰਜਾਬ ਵਿੱਚ ਨਸ਼ਾ ਨਹੀਂ ਰੁਕ ਰਿਹਾ।ਜੇਕਰ ਪੰਜਾਬ ਸਰਕਾਰ ਚਾਹੁੰਦੀ ਤਾਂ ਸੂਬੇ ਨੂੰ ਕਦੋਂ ਦਾ ਨਸ਼ਾ ਮੁਕਤ ਕਰ ਸਕਦੀ ਸੀ। ਆਪ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀਆਂ 6-6 ਵਾਰ ਡੈੱਡਲਾਈਨਾਂ(ਸਮਾਂ ਸੀਮਾਵਾਂ) ਦਿੱਤੀਆਂ,ਪਰ ਜ਼ਮੀਨੀ ਪੱਧਰ ਤੇ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਇਸ ਦਾ ਜਾਲ ਹੋਰ ਫੈਲ ਗਿਆ ਹੈ।ਉਨ੍ਹਾਂਨੇ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਨਸ਼ਿਆ ਦੇ ਕਾਰੋਬਾਰ ਵਿਚ ਲਿਪਤ ਹਨ ਅਤੇ ਸਰਕਾਰ ਨਸ਼ਾ ਵੇਚਣ ਵਾਲਿਆਂ ਨੁੰ ਬਚਾਉਣ ਦਾ ਕੰਮ ਕਰ ਰਹੀ ਹੈ।ਮੇਰਾ ਪੰਜਾਬ ਸਰਕਾਰ ਨੂੰ ਸਵਾਲ ਹੈ ਜੇਕਰ ਕੇਂਦਰ ਦੀ ਸਰਕਾਰ ਹਰ ਤਰ੍ਹਾਂ ਦੀ ਮੱਦਦ ਲਈ ਤਿਆਰ ਹੈ ਤਾਂ ਰਾਜ ਸਰਕਾਰ ਉਚਿੱਤ ਕਾਰਵਾਈ ਕਿਉਂ ਨਹੀਂ ਕਰਦੀ।ਚੇਤਨ ਸੂਰੀ ਨੇ ਕਿਹਾ ਕਿ ਨਸ਼ੇ ਕਈ ਤਰ੍ਹਾਂ ਦੇ ਹਨ,ਕੁੱਝ ਨਸ਼ੇ ਬਾਹਰੋਂ ਆ ਰਹੇ ਹਨ ਅਤੇ ਕੁੱਝ ਫਾਰਮਾਂ ਕੰਪਨੀਆਂ ਬਣਾ ਰਹੀਆਂ ਹਨ।ਜਿਨਾਂ ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਰਾਜ ਅਤੇ ਕੇਂਦਰ ਦੀ ਸਰਕਾਰ ਦੇ ਤਾਲਮੇਲ ਦੀ ਜ਼ਰੂਰਤ ਹੈ ਅਤੇ ਜੇਕਰ ਰਾਜ ਸੁਸਤ ਰਹੇਗਾ ਤਾਂ ਨਸ਼ਾ ਕਿਸ ਤਰ੍ਹਾਂ ਰੁਕੇਗਾ।ਕਿਉਂਕਿ ਪੁਲਿਸ ਤੇ ਕਨੂੰਨ ਵਿਵਸਥਾ ਦੀ ਜਿੰਮੇਵਾਰੀ ਰਾਜ ਸਰਕਾਰ ਦੀ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਵੀ ਅਫ਼ਸਰ ਕੰਮ ਕਰਨ ਲਈ ਤਿਆਰ ਹਨ ਸਰਕਾਰ ਇਮਾਨਦਾਰ ਨਹੀਂ ਹੈ।ਇਸ ਮੌਕੇ ਤੇ ਨਿਰਮਲ ਸਿੰਘ ਨਾਹਰ,ਯਾਦਵਿੰਦਰ ਪਾਸੀ,ਕੁਸ਼ਲ ਦੀਪ ਸਿੰਘ,ਅਸ਼ੋਕ ਮਾਹਲਾ, ਗੋਪਾਲ ਕ੍ਰਿਸ਼ਨ ਅਰੋੜਾ,ਜਸਪਾਲ ਆਦਿ ਹਰਜ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.