ਪੰਜਾਬ ਭਰ ਵਿੱਚ ਸੁਰੱਖਿਆ ਸਖ਼ਤ; 12 ਹਲਕਿਆਂ ਵਿੱਚ ਕੱਲ੍ਹ ਵੋਟਿੰਗ—NA-129 ਵਿੱਚ ਤਿੰਨ ਉਮੀਦਵਾਰਾਂ ਵਿਚ ਕਰਾਰੀ ਟੱਕਰ
- ਅੰਤਰਰਾਸ਼ਟਰੀ
- (Asia/Kolkata)
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਪੰਜਾਬ ਕੱਲ੍ਹ ਐਤਵਾਰ ਨੂੰ ਹੋਣ ਵਾਲੀਆਂ ਬਾਈ-ਇਲੈਕਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਲਾਹੌਰ ਦਾ NA-129 ਇਸ ਵਾਰ ਦੇ ਸਭ ਤੋਂ ਤਪਦੇ ਅਤੇ ਧਿਆਨ ਖਿੱਚਣ ਵਾਲੇ ਮੁਕਾਬਲਿਆਂ ’ਚੋਂ ਇੱਕ ਬਣ ਗਿਆ ਹੈ। ਹਲਕੇ ਵਿੱਚ ਕੁੱਲ 5,58,364 ਵੋਟਰ ਰਜਿਸਟਰ ਹਨ, ਜਦ ਕਿ ਚੋਣੀ ਸਮੱਗਰੀ ਰਿਟਰਨਿੰਗ ਅਫ਼ਸਰਾਂ ਨੂੰ ਸੌਂਪੀ ਜਾ ਚੁੱਕੀ ਹੈ।
NA-129 ਵਿੱਚ ਇਸ ਵਾਰ ਤਿੰਨ ਤਰਫ਼ੀ ਕਰਾਰੀ ਟੱਕਰ ਦੀ ਉਮੀਦ ਹੈ—
ਹਾਫਿਜ਼ ਮੁਹੰਮਦ ਨੌਮਾਨ (PML-N)
ਬਾਜਸ਼ ਖਾਨ ਨਿਆਜ਼ੀ (ਆਜ਼ਾਦ)
ਅਰਸਲਾਨ ਅਹਿਮਦ
334 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ ਜਿਨ੍ਹਾਂ ਵਿੱਚ 133 ਮਰਦਾਂ ਲਈ, 131 ਔਰਤਾਂ ਲਈ ਅਤੇ 70 ਮਿਲੇ-ਜੁਲੇ ਹਨ। ਇਹ ਸੀਟ ਮੀਆں ਅਜ਼ਹਰ ਦੇ ਦੇਹਾਂਤ ਤੋਂ ਖਾਲੀ ਹੋਈ ਸੀ।
ਪੰਜਾਬ ਪੁਲਿਸ ਅਨੁਸਾਰ ਸੁਰੱਖਿਆ ਯੋਜਨਾ ਮੁਕੰਮਲ ਕਰ ਲਈ ਗਈ ਹੈ। ਸੂਬੇ ਭਰ ਵਿੱਚ 20,000 ਤੋਂ ਵੱਧ ਪੁਲਿਸ ਅਹਲਕਾਰ ਤਾਇਨਾਤ ਹੋਣਗੇ। ਕੁੱਲ 2,792 ਪੋਲਿੰਗ ਸਟੇਸ਼ਨਾਂ ਵਿੱਚੋਂ 408 ਨੂੰ ਹਾਈਲੀ ਸੈਂਸੇਟਿਵ ਅਤੇ 1,032 ਨੂੰ ਸੈਂਸੇਟਿਵ ਕਰਾਰ ਦਿੱਤਾ ਗਿਆ ਹੈ। ਹਾਈਲੀ ਸੈਂਸੇਟਿਵ ਸਟੇਸ਼ਨਾਂ ‘ਤੇ CCTV ਨਿਗਰਾਨੀ ਯਕੀਨੀ ਬਣਾਈ ਗਈ ਹੈ।
Leave a Reply