ਸਬ ਤਹਿਸੀਲ ਤਰਸਿਕਾ ਵਿਚ ਠੰਡੇ ਜਲ ਦੀ ਮਸ਼ੀਨ ਦਾ ਉਦਘਾਟਨ
- ਸਮਾਜ ਸੇਵਾ
- 27 May, 2026 07:24 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੀ ਸਬ ਤਹਿਸੀਲ ਤਰਸਿੱਕਾ ਵਿਚ ਲੰਬੇ ਸਮੇਂ (ਕਰੀਬ ਅੱਠ ਸਾਲ) ਤੋਂ ਠੰਡੇ ਜਲ ਦੀ ਮਸ਼ੀਨ ਖਰਾਬ ਸੀ ਜਿਸ ਕਾਰਨ ਇਸ ਸਬ ਤਹਿਸੀਲ ਵਿੱਚ ਆਉਣ ਜਾਣ ਵਾਲਿਆਂ ਅਤੇ ਤਹਿਸੀਲ ਵਾ ਪਟਵਾਰ ਸਟਾਫ ਨੂੰ ਗਰਮੀ ਦੀ ਰੁੱਤ ਵਿੱਚ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਸੀ | ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਕਾਹਲੋ ਨੇ ਸਰਪੰਚ ਜਗਦੀਪ ਸਿੰਘ ਤਰਸਿੱਕਾ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨਾਲ ਰਾਬਤਾ ਕਰਕੇ ਸਭ ਤਹਿਸੀਲ ਤਰਸਿੱਕਾ ਦੀ ਬਿਲਡਿੰਗ ਵਿੱਚ ਠੰਡੇ ਜਲ ਦੀ ਮਸ਼ੀਨ ਅਤੇ ਆਰ.ਓ ਲਗਵਾਇਆ| ਜਿਸ ਦਾ ਉਦਘਾਟਨ ਸਰਪੰਚ ਜਗਦੀਪ ਸਿੰਘ ਤਰਸਿੱਕਾ, ਨਾਇਬ ਤਹਿਸੀਲਦਾਰ ਰਣਜੀਤ ਸਿੰਘ ਕਾਹਲੋ, ਸਰਪੰਚ ਜਰਮਨਜੀਤ ਸਿੰਘ ਕਰਤਾਰ ਸਿੰਘ ਨਗਰ, ਇੰਜੀਨੀਅਰ ਬਲਰਾਜ ਸਿੰਘ ਮੈਂਬਰ ਬਲਾਕ ਸੰਮਤੀ ਜੰਡਿਆਲਾ ਗੁਰੂ( ਹਲਕਾ ਤਰਸਿੱਕਾ ),ਵਪਾਰ ਸੈਲ ਜੰਡਿਆਲਾ ਗੁਰੂ ਦੇ ਚੇਅਰਮੈਨ ਰਮੇਸ਼ ਅਵਸਤੀ, ਮੈਂਬਰ ਪੰਚਾਇਤ ਦਿਲਬਾਗ ਸਿੰਘ ਤਰਸਿੱਕਾ, ਮੈਂਬਰ ਪ੍ਰਧਾਨ ਗੁਰਬਿੰਦਰ ਸਿੰਘ ਤਰਸਿੱਕਾ, ਤਹਿਸੀਲ ਸਟਾਫ ਤਰਨਵੀਰ ਸਿੰਘ, ਹਰਜੋਤ ਸਿੰਘ,ਸਕੱਤਰ ਸਿੰਘ, ਰੀਡਰ ਹਰਜਿੰਦਰ ਕੌਰ, ਦਲੇਰ ਸਿੰਘ ਸਾਧਪੁਰ ਪ੍ਰਭਜੋਤ ਸਿੰਘ ਜੋਧਾਗਰੀ ਆਦਿ ਵੀ ਹਾਜਰ ਸਨ|
Leave a Reply