ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਵਿਸ਼ਾਲ ਇਕੱਤਰਤਾ 31 ਮਈ ਨੂੰ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਹੋਵੇਗੀ।

ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਵਿਸ਼ਾਲ ਇਕੱਤਰਤਾ 31 ਮਈ ਨੂੰ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਹੋਵੇਗੀ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਸਿਖ ਕੌਮ ਅੰਦਰ ਖਦਸ਼ੇ ਅਤੇ ਇਤਰਾਜ ਪ੍ਰਗਟ ਕੀਤੇ ਜਾ ਰਹੇ ਹਨ।ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਮੂਹ ਪੰਥਕ ਜਥੇਬੰਦੀਆਂ ਸਿਖ ਸੰਸਥਾਵਾਂ,ਸਿੰਘ ਸਭਾਵਾਂ ਗੁਰਦੁਆਰਾ ਕਮੇਟੀਆਂ,ਸਿਖ ਸੰਗਤਾਂ ਦੀ ਵਿਸ਼ਾਲ ਮੀਟਿੰਗ 31 ਮਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ ਗਈ ਹੈ।ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਪ੍ਰਚਾਰਕ ਭਾਈ ਫਰਿਆਦ ਸਿੰਘ ਨੇ ਦੱਸਿਆਾ ਕਿ ਇਲਾਕੇ ਦੀਆਂ ਸੰਮੂਹ ਪੰਥਕ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਸਿੰਘ ਸਭਾਵਾਂ ਅਤੇ ਸਿਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ 31 ਮਈ ਐਤਵਾਰ ਸਵੇਰੇ 11 ਵਜੇ ਇਸ ਪੰਥਕ ਇਕੱਠ ਵਿਚ ਪਹੁੰਚਣ ।