ਪੰਥਕ ਘਮਸਾਣ, ਕੀ ਨਫਾ ਅਤੇ ਕੀ ਨੁਕਸਾਨ ?
- ਧਾਰਮਿਕ/ਰਾਜਨੀਤੀ
- 21 Jun, 2026 05:09 PM (Asia/Kolkata)
ਪੰਥਕ ਘਮਸਾਣ, ਕੀ ਨਫਾ ਅਤੇ ਕੀ ਨੁਕਸਾਨ ?
ਇਕੱਲਾ ਤੰਦ ਨਹੀਂ ਉਲਝਿਆ ਹੋਇਆ ਖਾਲਸਾ ਪੰਥ ਦੀ ਪੂਰੀ ਤਾਣੀ ਹੀ ਉੱਲਝੀ ਪਈ ਹੈ । ਆਖਰਕਾਰ ਕੌਣ ਅਤੇ ਕਿਵੇਂ ਏਸ ਉੱਲਝੀ ਹੋਈ ਤਾਣੀ ਨੂੰ ਸੁਲ਼ਝਾਵੇਗਾ? ਇਹ ਇੱਕ ਬਹੁਤ ਵੱਡਾ ਸਵਾਲ ਪੰਥ ਅੱਗੇ ਸਿੱਖ ਸੰਸਥਾਵਾਂ ਅੱਗੇ ਪੰਥਕ ਨੇਤਾਵਾਂ ਅੱਗੇ ਕਾਫੀ ਸਮੇਂ ਤੋਂ ਮੂੰਹ ਅੱਡੀ ਖੜ੍ਹਾ ਹੈ । ਸੱਚ ਬੋਲਣਾ ਚਾਹੀਦਾ ਹੈ ਲਿਖਣਾ ਚਾਹੀਦਾ ਹੈ ਸੁਣਨਾ ਚਾਹੀਦਾ ਹੈ ਅਤੇ ਸੱਚ ਨੂੰ ਕਬੂਲਣਾ ਵੀ ਚਾਹੀਦਾ ਸੀ । ਭਾਵੇਂ ਕਿ ਇਹ ਸਾਰੇ ਕੰਮ ਕਰਨੇ ਹੀ ਬਹੁਤ ਕਠਿਨ ਹਨ । ਬੱਸ ਚੜ੍ਹਦੀ ਕਲਾ ਹੈ , ਕੁੱਝ ਨਹੀਂ ਹੁੰਦਾ, ਸਭ ਕੁੱਝ ਠੀਕ ਹੈ, ਇਹ ਸਭ ਸਿੱਖ ਮਨਾਂ ਨੂੰ ਝੂਠੇ ਦਿਲਾਸੇ ਦੇਣ ਵਾਲੀਆਂ ਗੱਲਾਂ ਹੀ ਹਨ । ਅਸਲ ਵਿੱਚ ਕੌਮ ਪ੍ਰਸਤਾਂ ਨਾਲੋਂ ਆਪਣੇ ਹੀ ਸਿੱਖ ਕੌਮ ਦੋਖੀਆਂ ਦੀ ਗਿਣਤੀ ਕਿਤੇ ਜਿਆਦਾ ਹੈ । ਇਹ ਇੱਕ ਕੌੜਾ ਸੱਚ ਹੈ । ਕੋਈ ਸਮਾਂ ਹੁੰਦਾ ਸੀ ਇੱਕ ਸਿੱਖ ਦੀ ਗਵਾਹੀ ਉੱਤੇ ਜੱਜ ਕਤਲ ਦੀ ਸਜ਼ਾ ਮੁਆਫ ਕਰ ਦਿੰਦਾ ਸੀ ਜਾਂ ਕਾਤਲ ਨੂੰ ਫਾਂਸੀ ਦੀ ਜਾਂ ਉਮਰ ਕੈਦ ਦੀ ਸਜ਼ਾ ਸੁਣਾ ਦਿੰਦਾ ਸੀ । ਭਾਵ ਕੇ ਜੱਜਾਂ ਨੂੰ ਵੀ ਪਤਾ ਹੁੰਦਾ ਸੀ ਯਕੀਨ ਹੁੰਦਾ ਸੀ ਸਿੱਖ ਝੂਠ ਨਹੀਂ ਬੋਲਦੇ । ਅੱਜ ਵਾਰੇ ਤਾਂ ਆਪਾਂ ਹੀ ਸਾਰੇ ਆਪਣੇ ਆਪਣੇ ਅੰਦਰ ਹੀ ਝਾਤੀ ਮਾਰ ਕੇ ਵੇਖ ਸਕਦੇ ਹਾਂ , ਕਿਸੇ ਦੂਜੇ ਨੂੰ ਕਹਿਣ ਦੀ ਤਾਂ ਜਰੂਰਤ ਹੀ ਨਹੀਂ ਹੈ ।
ਖੈਰ ਸਚਾਈ ਇਹ ਕਿ ਬਾਦਲ ਲਾਣੇ ਦੀਆਂ ਪੰਜਾਹ ਸਾਲਾਂ ਦੀ ਗਦਾਰੀਆਂ, ਸਿੱਖ ਸੰਸਥਾਵਾਂ ਉੱਤੇ ਕਬਜ਼ਾ, ਪੰਥ ਪੰਜਾਬ ਸਿੱਖੀ ਅਤੇ ਸਿੱਖਾਂ ਵਿਰੋਧੀ ਤਾਕਤਾਂ ਨਾਲ ਨਜਾਇਜ ਯਾਰੀਆਂ ਨੇ , ਤਖਤਾਂ ਦਾ , ਤਖਤਾਂ ਦੇ ਜਥੇਦਾਰਾਂ ਦਾ , ਸ਼੍ਰਮੋਣੀ ਕਮੇਟੀ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦਾ ਮਿਆਰ ਹੀ ਐਨਾ ਕੁ ਨੀਵਾਂ ਕਰ ਦਿੱਤਾ ਕਿ ਨਾ ਤਾਂ ਆਮ ਸਿੱਖਾਂ ਨੂੰ, ਨਾ ਹੀ ਧਾਰਮਿਕ ਰਾਜਨੀਤਕ ਸਮਾਜਿਕ ਆਰਥਿਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਪਾਰਟੀਆਂ ਦੇ ਨੇਤਾਵਾਂ ਨੂੰ ਇਹਨਾਂ ਉੱਚੀਆਂ ਅਤੇ ਸੁੱਚੀਆਂ ਸੰਸਥਾਵਾਂ ਦੀ ਕੋਈ ਪਰਵਾਹ ਹੈ ਅਤੇ ਨਾ ਹੀ ਲਫਾਫਿਆਂ ਵਿੱਚੋਂ ਕੱਢ ਕੇ ਥਾਪੇ ਇਹਨਾਂ ਜਥੇਦਾਰਾਂ ਜਾਂ ਪ੍ਰਧਾਨਾਂ ਦੀ ਕੋਈ ਪਰਵਾਹ ਹੈ ।
ਸਿੱਖਾਂ ਦੀਆਂ ਛੋਟੀਆਂ ਸਿੱਖ ਸੰਸਥਾਵਾਂ , ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਇੱਕ ਮਜਬੂਰੀ ਜਿਹੀ ਬਣ ਗਈ ਹੈ ਕਿ ਮੌਜੂਦਾ ਮਸਲੇ ਸਭ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਕੀ ਤਖਤ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਕੋਲ ਲਿਜਾਣੇ ਪੈਂਦੇ ਹਨ ਕਿਉਂਕਿ ਕਿ ਅੱਜ ਦੀ ਤਰੀਕ ਵਿੱਚ ਹੋਰ ਕੋਈ ਚਾਰਾ ਹੈ ਹੀ ਨਹੀਂ ਹੈ ।
ਅੱਜ ਵੀ ਕਿਹਾ ਜਾ ਸਕਦਾ ਹੈ ਜਾਂ ਪਿਛਲੇ ਦੋ ਤਿੰਨ ਦਹਾਕੇ ਪਹਿਲਾਂ ਵੀ ਕਿਹਾ ਜਾ ਸਕਦਾ ਸੀ ਕਿ ਸਿਆਸਤ ਧਰਮ ਉੱਤੇ ਭਾਰੂ ਹੈ । ਪਰ ਚਾਹੀਦਾ ਧਰਮ ਉੱਪਰ ਅਤੇ ਸਿਆਸਤ ਥੱਲੇ ਸੀ । ਤਾਜ਼ਾ ਘਟਨਾਵਾਂ ਨੂੰ ਵਾਚੀਏ ਤਾਂ ਬਹੁਤ ਕੁੱਝ ਨਿੱਕਲ ਕੇ ਬਾਹਰ ਆਉਂਦਾ ਹੈ । 2 ਦਸੰਬਰ 2024 ਨੂੰ ਬਾਗੀ ਦਾਗੀ ਗਦਾਰ ਬਾਦਲ ਲਾਣੇ ਨੂੰ ਮਜਬੂਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਕੋਡਿਆਂ ਹੋਣਾ ਪਿਆ ਸੀ , ਤੋਤੇ ਵਾਂਗ ਪਟਾਕ ਪਟਾਕ ਕੇ ਸਾਰੇ ਗੁਨਾਹ ਕਬੂਲੇ , ਤਨਖ਼ਾਹ ਲੱਗੀ , ਤਨਖ਼ਾਹ ਵੀ ਪੂਰੀ ਕੀਤੀ, ਪਰ ਬਾਅਦ ਵਿੱਚ ਮੁੱਕਰ ਕੇ ਸਾਰੀ ਕੀਤੀ ਕਰਾਈ ਉੱਪਰ ਪਾਣੀ ਵੀ ਆਪ ਹੀ ਫੇਰ ਲਿਆ । ਕਹਿੰਦੇ ਹਨ ਕਿ ਰੱਬ ਲੱਤ ਨਹੀਂ ਮਾਰਦਾ ਪਰ ਮੱਤ ਜਰੂਰ ਮਾਰ ਦਿੰਦਾ ਹੈ । ਖੈਰ ਇਹ ਸਾਰਾ ਕੁੱਝ ਵੀ ਏਸ ਕਰਕੇ ਹੀ ਕੀਤਾ ਗਿਆ ਸੀ ਕਿ ਸ਼ਾਇਦ ਏਸ ਤਰ੍ਹਾਂ ਕਰਕੇ ਬਾਦਲ ਗਦਾਰ ਲਾਣਾ ਦੁੱਧ ਧੋਤਾ ਹੋ ਜਾਵੇਗਾ ਅਤੇ 2027 ਵਿੱਚ ਵੋਟਾਂ ਪਾ ਕੇ ਫੇਰ ਪੰਜਾਬ ਦਾ ਰਾਜ ਭਾਗ ਗਦਾਰਾਂ ਬਾਦਲਾਂ ਦੇ ਹੱਥ ਵਿੱਚ ਆ ਜਾਵੇਗਾ ।
ਪਰ ਇਹ ਸਿੱਖ ਕੌਮ ਹੈ ਅਸੀਂ ਤਾਂ ਹਾਲੇ ਬਾਬਰਾਂ ਅਬਦਾਲੀਆਂ ਗੰਗੂਆਂ ਤੇ ਸੁੱਚਾਨੰਦਾਂ ਨੂੰ ਨਹੀਂ ਭੁੱਲੇ ਅਸੀਂ ਤਾਂ ਹਾਲੇ ਇੰਦਰਾ ਗਾਂਧੀ, ਬੇਅੰਤੇ ਬੁੱਚੜ, ਜਨਰਲ ਵੈਦਿਆ , ਲਲਿਤ ਮਾਕਨ, ਅਰਜਨ ਦਾਸ ਵਰਗਿਆਂ ਨੂੰ ਨਹੀਂ ਭੁੱਲੇ ਤੇ ਐਨੀ ਜਲਦੀ ਏਹਨਾਂ ਪਾਪੀਆਂ ਨੂੰ ਕਿਵੇਂ ਭੁੱਲ ਜਾਵਾਂਗੇ ? ਖੈਰ ਫੇਰ ਵੀ ਜਥੇਦਾਰ ਰਘਬੀਰ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਜਥੇਦਾਰ ਸੁਲਤਾਨ ਸਿੰਘ ਵੀ ਇਹਨਾਂ ਬਾਦਲਾਂ ਦੇ ਹੀ ਲਗਾਏ ਹੋਏ ਸਨ , ਉੱਹਨਾਂ ਕਾਫੀ ਦਲੇਰਾਨਾ ਹੁਕਮ ਸੁਣਾਏ ਸਨ ਪਰ ਜਿੱਡੇ ਵੱਡੇ ਏਹਨਾਂ ਦੇ ਗੁਨਾਹ ਅਤੇ ਪਾਪ ਸਨ ਓਸ ਹਿਸਾਬ ਨਾਲ ਏਹਨਾਂ ਬਾਦਲਾਂ ਨੂੰ ਪੰਥ ਵਿੱਚੋਂ ਹੀ ਹਮੇਸ਼ਾਂ ਲਈ ਛੇਕ ਦੇਣਾ ਚਾਹੀਦਾ ਸੀ । ਨਾ ਛੇਕੇ ਜਾਣ ਕਰਕੇ ਇਹਨਾਂ ਗਦਾਰਾਂ ਬਾਦਲਾਂ ਨੇ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਉੱਹਨਾਂ ਤਿੰਨੇ ਹੀ ਜਥੇਦਾਰਾਂ ਦੀ ਹੀਲਛੁੱਟੀ ਕਰਵਾ ਦਿੱਤੀ, ਏਸ ਕਰਕੇ ਹਰ ਸਿੱਖ ਨੂੰ ਇਹ ਕਬੂਲ ਕਬੂਲ ਕਬੂਲ ਵੀ ਕਰਨਾ ਪਵੇਗਾ ਕਿ ਸਿਆਸਤ ਅਤੇ ਉੱਹ ਵੀ ਗੰਦੀ ਸਿਆਸਤ ਅੱਜ ਧਰਮ ਉੱਤੇ ਭਾਰੂ ਹੈ ।
ਤਾਜ਼ਾ ਘਟਨਾਕ੍ਰਮ ਨੂੰ ਵਾਚਿਆ ਜਾਵੇ ਜੋ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰੇ 15 ਜੂਨ 2026 ਨੂੰ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੁਣਾਇਆ ਗਿਆ ਹੈ, ਉੱਸ ਵਾਰੇ ਸਿੱਖ ਸੰਗਤਾਂ ਦੀ ਬਹੁਤ ਤਰਾਂ ਦੀ ਰਾਏ ਹੈ । ਏਸੇ ਵੱਖਰੀ ਵੱਖਰੀ ਰਾਏ ਨੂੰ ਹੀ ਅਸੀਂ ਪੰਥਕ ਘਮਸਾਣ ਕਹਿੰਦੇ ਹਾਂ । ਘਮਸਾਣ ਦਾ ਮਤਲਬ ਇਹ ਕੇ ਸੱਚ ਕੀ ਹੈ ਝੂਠ ਕੀ ਹੈ ਕਿਸੇ ਨੂੰ ਵੀ ਕੁੱਝ ਸਮਝ ਹੀ ਨਹੀਂ ਆ ਰਿਹਾ ਕਿ ਹੁਣ ਕੀਤਾ ਜਾਵੇ । ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਵੀ ਅਸੀਂ ਬਰੀ ਨਹੀਂ ਕਰ ਸਕਦੇ ਕਿਉਂਕਿ ਹਾਲੇ ਉੱਸ ਨੂੰ ਸੱਤਾ ਦਾ ਰਾਜਭਾਗ ਦਾ ਨਸ਼ਾ ਵੀ ਚੜ੍ਹਿਆ ਹੋਇਆ ਹੈ । ਭਾਵੇਂ ਜਥੇਦਾਰ ਫੇਕ ਹਨ ਪਰ ਭਗਵੰਤ ਸਿੰਘ ਮਾਨ ਨੂੰ ਏਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਅਕਾਲ ਤਖਤ ਸੁਪਰੀਮ ਹੈ ਜਥੇਦਾਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ । ਚਾਹੀਦਾ ਤਾਂ ਇਹ ਸੀ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹਾਜ਼ਰ ਹੋ ਕੇ ਬੇਅਦਬੀ ਕਾਨੂੰਨਾਂ ਵਿੱਚ ਸੋਧ ਸੁਧਾਈ ਕਰ ਲੈਂਦੇ । ਪਰ ਰਾਜ ਭਾਗ ਦੇ ਹੰਕਾਰ ਦਾ ਧੌਣ ਵਿੱਚ ਫਸਿਆ ਹੋਇਆ ਕੀਲਾ ਕਿੱਥੇ ਝੁੱਕਣ ਦਿੰਦਾ ਹੈ ਭਗਵੰਤ ਸਿੰਘ ਮਾਨ ਨੂੰ । ਏਥੇ ਬੜੇ ਬੜੇ ਰਾਜਿਆਂ ਮਹਾਰਾਜਿਆਂ ਨੂੰ ਥਮਲਿਆਂ ਨਾਲ ਬੰਨ੍ਹਿਆ ਜਾ ਚੁੱਕਿਆ ਹੈ । ਅੱਜ ਵੀ ਸਮਾਂ ਹੈ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਭੁੱਲ ਬਖਸ਼ਾ ਲਵੇ , ਨਹੀਂ ਤਾਂ ਏਸ ਦੀ ਆਕੜ ਦਾ ਫਾਇਦਾ ਸੁਖਬੀਰ ਸਿੰਘ ਬਾਦਲ ਗਦਾਰ ਚੁੱਕ ਜਾਵੇਗਾ ।
ਬਾਕੀ ਸਾਡੇ ਲਈ ਤਾਂ ਦੋਨੋ ਹੀ ਬਰਾਬਰ ਦੇ ਹੀ ਦੋਸ਼ੀ ਹਨ । ਭਗਵੰਤ ਸਿੰਘ ਮਾਨ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਨਜਾਇਜ ਹੀ ਅੰਦਰ ਡੱਕਿਆ ਹੋਇਆ ਹੈ । ਝੋਠੇ ਪੁਲੀਸ ਮਕਾਬਲੇ ਬਣਵਾ ਕਿ ਸਿੱਖਾਂ ਦੇ ਪੁੱਤ ਏਸ ਨੇ ਵੀ ਮਰਵਾਏ ਹਨ । ਏਸ ਕਰਕੇ ਏਹਨਾਂ ਸਭ ਨੇ ਰਲ ਮਿਲ ਕੇ ਸਿੱਖ ਕੌਮ ਨੂੰ ਇੱਕ ਅਜੀਬ ਹੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ । ਏਹੀ ਕੁੱਝ ਸਰਕਾਰਾਂ ਅਤੇ ਸਿੱਖਾਂ ਦਾ ਦੁਸ਼ਮਣ ਬ੍ਰਾਹਮਣ ਚਾਹੁੰਦਾ ਹੈ ਕਿ ਸਿੱਖ ਆਪਸ ਵਿੱਚ ਹੀ ਜੁੰਡੋ ਜੁੰਡੀ ਹੋਏ ਰਹਿਣ , ਆਜਾਦੀ ਦੀ , ਵੱਖਰੇ ਖਾਲਸਾ ਰਾਜ ਦੀ , ਖਾਲਿਸਤਾਨ ਦੀ , ਪੰਜਾਬ ਨੂੰ ਖੂਨੀ ਭਾਰਤ ਦੇ ਪੰਜੇ ਵਿੱਚੋਂ ਛਡਵਾਉਣ ਦੀ ਕੋਈ ਸਿੱਖ ਗੱਲ ਹੀ ਨਾ ਕਰੇ ।
ਸੋ ਏਸ ਸਾਰੇ ਕਾਸੇ ਦੇ ਨਾਲ ਨਾਲ ਚੱਲਦਿਆਂ ਸਿੱਖ ਕੌਮ ਨੂੰ ਕੌਮ ਦੀ ਪੂਰੀ ਦੁਨੀਆਂ ਵਿੱਚ ਵਸਦੀ ਲੀਡਰਸ਼ਿਪ ਨੂੰ ਕੌਮ ਦੇ ਸਰਬਰਾਹ, ਖੈਰਖਵਾਹ , ਰਖਵਾਲੇ ਅਖਵਾਉਣ ਵਾਲਿਆਂ ਨੂੰ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਵੀ ਪੂਰੀ ਪ੍ਵਚੰਡ ਕਰਕੇ ਰੱਖਣਾ ਚਾਹੀਦਾ ਹੈ ਅਤੇ ਹੋਰ ਅੱਗੇ ਨੂੰ ਵੀ ਤੋਰਨਾ ਚਾਹੀਦਾ ਹੈ।
ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵਿਗਲ ਵੀ ਵੱਜ ਚੁੱਕਾ ਹੈ । ਅਸੀਂ ਉੱਹ ਮੈਦਾਨ ਵੀ ਜਰੂਰ ਜਿੱਤਣਾ ਹੈ । ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਏਸ ਵਾਰ ਆਮ ਆਦਮੀ ਪਾਰਟੀ ਦੇ ਨਾਲ ਫਸਵਾਂ ਮੁਕਾਬਲਾ ਹੋਵੇਗਾ ।ਸਾਰੀ ਸਿੱਖ ਕੋਮ ਨੂੰ, ਆਜ਼ਾਦੀ ਪਸੰਦ ਸਿੱਖ ਜਥੇਬੰਦੀਆਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਜਿੱਤਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜ ਕੇ ਪੰਜਾਬ ਦਾ ਰਾਜਭਾਗ ਖੇਤਰੀ ਪਾਰਟੀ ਦੇ ਹੱਥ ਵਿੱਚ ਦੇਣਾ ਚਾਹੀਦਾ ਹੈ । ਆਜ਼ਾਦੀ ਲੈਣ ਦੇ ਦੋ ਹੀ ਤਰੀਕੇ ਹਨ ਵੋਟਾਂ ਰਾਹੀਂ ਜਮਹੂਰੀ ਢੰਗ ਨਾਲ ਰਾਜ ਭਾਗ ਲੈਣਾ ਜਾਂ ਹਥਿਆਰਬੰਦ ਸੰਘਰਸ਼ ਕਰਕੇ ਆਪਣੇ ਦੁਸ਼ਮਣ ਕੋਲੋਂ ਰਾਜ ਭਾਗ ਖੋਹ ਲੈਣਾ । ਵੋਟਾਂ ਵਾਲਾ ਤਰੀਕਾ ਕਾਰਗਰ ਹੈ । ਜੇਕਰ ਦਿਮਾਗ਼ਾਂ ਨੂੰ ਵਰਤ ਲਿਆ ਜਾਵੇ ਤਾਂ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਤੋਂ ਬਿਨਾਂ ਵੀ ਰਾਜ ਭਾਗ ਪ੍ਰਾਪਤ ਕੀਤੇ ਜਾ ਸਕਦੇ ਹਨ । ਹੁਣ ਤੱਕ ਅਨੇਕਾਂ ਨਵੇਂ ਦੇਸ਼ ਰੈਫਰੈਂਡਮਾਂ ਰਾਹੀਂਵੀ ਹੋਂਦ ਵਿੱਚ ਆ ਚੁੱਕੇ ਹਨ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply