ਸਿੱਖੋ! ਹੁਣ ਹੀ ਅੱਖਾਂ ਖੋਲ੍ਹ ਲਓ...
- ਰਾਜਨੀਤੀ
- (Asia/Kolkata)
ਸਿੱਖੋ! ਹੁਣ ਹੀ ਅੱਖਾਂ ਖੋਲ੍ਹ ਲਓ...
ਚੜ੍ਹਦਾ ਅਤੇ ਲਹਿੰਦਾ ਪੰਜਾਬ ਕਰੀਬ ਦਸ ਦਿਨਾਂ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ ! ਇਹ ਗੱਲ ਤਾਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਹਿ ਦਿੱਤੀ ਹੈ ਕਿ ਇਹ ਹੜ੍ਹ ਕੋਈ ਕੁੱਦਰਤੀ ਹੜ੍ਹ ਨਹੀਂ ਹਨ ! ਇਹ ਗੱਲ ਤਾਂ ਕਿਸੇ ਪਿੰਡ ਦੇ ਇੱਕ ਦਿਹਾੜੀਦਾਰ ਬੰਦੇ ਤੋਂ ਲੈ ਕੇ ਵੱਡੇ ਤੋਂ ਵੱਡਾ ਮਨੁੱਖ ਵੀ ਜਾਣ ਗਿਆ ਹੈ ਕਿ ਇਹ ਕੋਈ ਕੁੱਦਰਤੀ ਹੜ੍ਹ ਨਹੀਂ ਹਨ , ਇਹ ਸਰਕਾਰਾਂ ਦੀ ਬਦਨੀਤੀ ਨਾਲ ਅਤੇ ਬੜੀ ਦੂਰ ਅੰਦੇਸ਼ੀ ਨਾਲ ਲਿਆਂਦੇ ਗਏ ਹੜ੍ਹ ਹਨ ! ਇਹ ਕਿਸਾਨੀ ਅੰਦੋਲਨਾਂ ਦਾ ਬਦਲਾ ਲੈਣ ਲਈ ਲਿਆਂਦੇ ਗਏ ਹਨ ! ਇਹ ਹੜ੍ਹ ਪੰਜਾਬ ਵਲੋਂ ਬੀ ਜੇ ਪੀ ਨੂੰ ਵੋਟਾਂ ਨਾ ਪਾਉਣ ਕਰਕੇ ਲਿਆਂਦੇ ਗਏ ਹਨ ! ਇਹ ਅਣਖੀ ਪੰਜਾਬ ਨੂੰ ਜੋ ਹਰ ਸਮੇਂ ਉੱਤੇ ਦਿੱਲੀ ਨੂੰ ਵੰਗਾਰਦਾ ਆਇਆ ਹੈ , ਓਸ ਵੰਗਾਰ ਨੂੰ ਰੋਕਣ ਲਈ ਲਿਆਂਦੇ ਗਏ ਹਨ! ਇਹ ਪੰਜਾਬ ਪੰਜਾਬੀਅਤ ਸਿੱਖਾਂ ਅਤੇ ਸਿੱਖੀ ਨੂੰ ਖਤਮ ਕਰਨ ਲਈ ਲਿਆਂਦੇ ਗਏ ਹਨ ! ਏਸੇ ਕਰਕੇ ਤਾਂ ਹੁਣ ਤੱਕ ਜਦੋਂ ਮੈਂ ਇਹ ਲਿਖ ਰਿਹਾ ਹਾਂ 02 ਸਤੰਬਰ 2025 ਦੇ ਅਸਟਰੀਆ ਦੇ ਦੁਪਹਿਰ ਦੇ ਤਿੰਨ ਵਜੇ ਅਤੇ ਪੰਜਾਬ ਦੇ ਸ਼ਾਮ ਦੇ ਸਾਢੇ ਛੇ ਵਜੇ ਤੱਕ ਭਾਰਤ ਦੇਸ਼ ਦੇ ਪਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਦੇ ਕਿਸੇ ਵੀ ਨੇਤਾ ਦਾ ਵਿਰੋਧੀ ਧਿਰ ਦੇ ਕਿਸੇ ਵੱਡੇ ਨੇਤਾ ਦਾ ਆਮ ਪਾਰਟੀ ਦੇ ਕਿਸੇ ਨੇਤਾ ਕਿਸੇ ਖੱਬੇ ਸੱਜੇ ਪਾਰਟੀ ਦੇ ਕਿਸੇ ਨੇਤਾ ਦਾ ਪੰਜਾਬ ਤੋਂ ਬਿਨਾਂ ਕਿਸੇ ਵੀ ਸੂਬੇ ਦੇ ਕਿਸੇ ਨੇਤਾ ਦਾ ਪੰਜਾਬ ਦੇ ਹੱਕ ਦੇ ਵਿੱਚ ਕੋਈ ਬਿਆਨ ਆਇਆ ਹੈ ! ਮੈਂ ਕਿਸੇ ਵੀ ਰਾਸ਼ਟਰੀ ਚੈਨਲ ਉੱਤੇ ਕੋਈ ਖ਼ਬਰ ਚੱਲਦੀ ਨਹੀਂ ਹਾਲੇ ਤੱਕ ਵੇਖੀ ਅਤੇ ਸੁਣੀ ਹੈ ! ਪਰ ਪੰਜਾਬ ਨੇ ਪਿਛਲੇ ਅਠੱਤਰ ਸਾਲਾਂ ਵਿੱਚ ਭਾਰਤ ਦਾ ਢਿੱਡ ਭਰਨ ਲਈ ਆਪਣੀਆਂ ਜ਼ਮੀਨਾਂ ਨੂੰ ਰੇਆਂ ਸਪਰੇਆਂ ਨਾਲ ਕੈਂਸਰ ਤੱਕ ਵੀ ਕਰਵਾ ਲਈ , ਹਰੀ ਕ੍ਰਾਂਤੀ ਦੇ ਨਾਮ ਉੱਤੇ ਉੱਜਾੜਾ ਵੀ ਕਰਵਾ ਲਿਆ, ਦੇਸ਼ ਦੀ ਰਾਖੀ ਲਈ ਆਪਣੇ ਪੁੱਤ ਪੰਜਾਬ ਅਤੇ ਖਾਸ ਕਰਕੇ ਸਿੱਖ ਅੱਜ ਵੀ ਬਾਰਡਰਾਂ ਉੱਤੇ ਮਰਵਾ ਰਹੇ ਹਨ ! ਕੱਲ੍ਹ ਵੀ ਪੰਜਾਬ ਵਿੱਚ ਇੱਕ ਸ਼ਹੀਦ ਸਿੱਖ ਫੌਜੀ ਦੀ ਲਾਸ਼ ਓਸ ਦੇ ਘਰੇ ਆਈ ਹੈ ! 1965 -1971 ਦੀਆਂ ਜੰਗਾਂ ਸਿੱਖ ਜਰਨੈਲਾਂ ਨੇ ਜਿੱਤ ਕੇ ਦਿੱਤੀਆਂ! ਕਾਰਗਿਲ ਦੀ ਜੰਗ ਸਿੱਖਾਂ ਨੇ ਜਿੱਤ ਕੇ ਦਿੱਤੀ! ਹਰ ਸਟੇਟੇ ਵਿੱਚ ਆਈ ਹਰ ਆਫਤ ਸਮੇਂ ਪੰਜਾਬ ਉੱਥੇ ਪਹੁੰਚਿਆ! ਪਰਧਾਨ ਮੰਤਰੀ ਦੇ ਰਾਜ ਗੁਜਰਾਤ ਵਿੱਚ ਆਏ ਸਭ ਤੋਂ ਵੱਡੇ ਭੁਚਾਲ਼ ਵਿੱਚ ਵੀ ਪੰਜਾਬ ਪਹੁੰਚਿਆ ਸੀ ! ਪਰ ਅਫ਼ਸੋਸ ਕਿ ਲੂਣ ਹਰਾਮੀ ਅਤੇ ਅਕ੍ਰਿਤਘਣ ਲੋਕ ਹੀ ਕਿਸੇ ਦੇ ਕੀਤੇ ਅਹਿਸਾਸ ਨੂੰ ਭੁੱਲ ਸਕਦੇ ਹਨ ਅਤੇ ਅੱਜ ਵੀ ਭੁੱਲ ਗਏ ਹਨ ! ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਸਭ ਜੰਨਸੰਘੀ ਜੇਹਲਾਂ ਵਿੱਚ ਤੁੰ ਦਿੱਤੇ ਸਨ ਤਾਂ ਆਰ ਐਸ ਐਸ ਦੇ ਕਾਰਕੁੰਨ ਨਰਿੰਦਰ ਦਾਸ ਦਮੋਦਰ ਮੋਦੀ ਨੇ ਪੰਜਾਬ ਵਿੱਚ ਸ਼ਰਨ ਲੈ ਕੇ ਅਤੇ ਸਿੱਖੀ ਸਰੂਪ ਧਾਰਨ ਕਰਕੇ ਆਪਣੀ ਜਾਨ ਬਚਾਈ ਸੀ ! ਮੋਦੀ ਜੀ ਇਹ ਓਹੀ ਪੰਜਾਬ ਹੈ ਇਹ ਓਹੀ ਸਿੱਖ ਹਨ ਜਿਨ੍ਹਾਂ ਨੇ ਤੁਹਾਡੀ ਜਾਨ ਬਚਾਈ ਸੀ ! ਕੱਲ੍ਹ ਅਫਗਾਨਿਸਤਾਨ ਵਿੱਚ ਤਕੜਾ ਭੁਚਾਲ਼ ਆਉਣ ਕਾਰਨ ਕਰੀਬ ਅੱਠ ਸੌ ਲੋਕਾਂ ਦੀ ਜਾਨ ਚਲੀ ਗਈ , ਵਾਹਿਗੁਰੂ ਭਲਾ ਕਰੇ ਜੀ ਸਭ ਦਾ , ਮੋਦੀ ਦਾ ਓਸੇ ਸਮੇਂ ਬਿਆਨ ਆ ਗਿਆ ਕਿ ਅਫਗਾਨਿਸਤਾਨ ਦੀ ਹਰ ਸੰਭਵ ਮਦਦ ਭਾਰਤ ਵਲੋਂ ਕੀਤੀ ਜਾਵੇਗੀ, ਕਰਨੀ ਵੀ ਚਾਹੀਦੀ ਹੈ , ਪਰ ਪੰਜਾਬ ਵਾਰੀ ਬੁੱਲ੍ਹ ਕਿਉਂ ਸੀਤੇ ਪਏ ਹਨ ? ਕਿਉਂਕਿ ਸਿੱਖਾਂ ਲਈ ਅਤੇ ਪੰਜਾਬ ਲਈ ਅੰਦਰ ਜਹਿਰ ਭਰੀ ਪਈ ਹੈ , ਕਿਉਂਕਿ ਸਿੱਖਾਂ ਅਤੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ਉੱਤੋਂ ਖਤਮ ਕਰਨਾ ਹੈ! ਇਸ ਮਿਸ਼ਨ ਲਈ ਅਰਬਾਂ ਖਰਬਾਂ ਰੁਪਏ ਖਰਚ ਹੋ ਰਹੇ ਹਨ ਸੰਨ 1947 ਤੋਂ ਹੀ , ਹਜ਼ਾਰਾਂ ਸਕੀਮਾਂ ਉੱਪਰ ਦਿਨ ਰਾਤ ਕੰਮ ਹੋ ਰਿਹਾ ਹੈ ਕਿ ਪੰਜਾਬ ਅਤੇ ਸਿੱਖਾਂ ਨੂੰ ਕਿਵੇਂ ਖਤਮ ਕੀਤਾ ਜਾਵੇ! 3300 ਲਿਖਾਰੀ ਆਰ ਐਸ ਐਸ ਨੇ ਲਗਾਇਆ ਹੋਰ ਹੈ ਸਿੱਖੋ ਤੁਹਾਡਾ ਅਤੇ ਮੁਸਲਮਾਨਾਂ ਦਾ ਇਤਿਹਾਸ ਬਦਲਣ ਲਈ ! ਇਹ ਹੜ੍ਹ ਵੀ ਇਹਨਾਂ ਨੀਤੀਆਂ ਦੀ ਹੀ ਦੇਣ ਹੈ ਜੀ ਸਿੱਖੋ ! ਜਾਗ ਜਾਓ ਹੁਣ ਤਾਂ ਜਾਗ ਜਾਓ, ਤੁਸੀਂ ਤਾਂ ਅਠੱਤਰਾਂ ਸਾਲਾਂ ਦੀਆਂ ਇੱਕ ਨਵਜੰਮੇ ਬੱਚੇ ਵਾਂਗ ਅੱਖਾਂ ਹੀ ਮੀਟੀਆਂ ਹੋਈਆਂ ਹਨ ! ਅਗਲੇ ਤੁਹਾਡਾ ਸਭ ਕੁੱਝ ਲੁੱਟ ਕੇ ਲੈ ਗਏ ਲੁੱਟ ਕੇ ਲੈ ਜਾ ਰਹੇ ਹਨ ਅਤੇ ਲੁੱਟ ਕੇ ਲੈ ਜਾਣਗੇ ਜੋ ਕੁੱਝ ਹੁਣ ਤੁਹਾਡੇ ਕੋਲ ਬਚਿਆ ਹੈ ! ਹਰਿਆਣਾ ਲੈ ਗਏ ਹਿਮਾਚਲ ਲੈ ਗਏ ਚੰਡੀਗੜ੍ਹ ਲੈ ਗਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਲੈ ਗਏ ਸ਼ਰੋਮਣੀ ਕਮੇਟੀ ਲੈ ਗਏ ਅਕਾਲੀ ਦਲ ਵੀ ਲੈ ਗਏ ਦਿੱਲੀ ਹਰਿਆਣਾ ਕਮੇਟੀਆਂ ਵੀ ਲੈ ਗਏ ਯੂਨੀਵਰਸਿਟੀਆਂ ਅਤੇ ਕਈ ਸਕੂਲ ਕਾਲਜ ਵੀ ਲੈ ਗਏ ਤੁਹਾਡੇ ਤਖਤ ਵੀ ਲੈ ਗਏ ਅਤੇ ਹੋਰ ਬਹੁਤ ਕੁੱਝ ਵੀ ਲੈ ਗਏ ! ਜੋ ਕੁੱਝ ਹੁਣ ਤੁਹਾਡੇ ਕੋਲ ਬਚਿਆ ਹੈ ਹੌਲੀ ਹੌਲੀ ਉੱਹ ਵੀ ਲੈ ਜਾਣਗੇ! ਯਾਦ ਰੱਖਿਓ ਡਾਇਰੀਆਂ ਉੱਤੇ ਨੋਟ ਕਰ ਲਿਓ ਅਗਰ ਸਿੱਖਾਂ ਦੇ ਹੱਥੋਂ ਪੰਜਾਬ ਨਿੱਕਲ ਗਿਆ ਤੇ ਸਿੱਖ ਨਾਂ ਕਿਸੇ ਘਰ ਦੇ ਰਹਿਣਗੇ ਤੇ ਨਾ ਕਿਸੇ ਘਾਟ ਦੇ ਰਹਿਣਗੇ ! ਸਿਆਣੇ ਕਹਿੰਦੇ ਹੁੰਦੇ ਹਨ ਕਿ ਪਰਤੱਖ ਨੂੰ ਕਿਸੇ ਵੀ ਪਰਮਾਣ ਦੀ ਲੋੜ ਨਹੀਂ ਹੁੰਦੀ, ਤੇ ਅੱਜ ਤੁਹਾਨੂੰ ਅਤੇ ਸਾਨੂੰ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਵੀ ਪਰਤੱਖ ਦਿਸ ਰਿਹਾ ਕਿ ਪੰਜਾਬ ਦਾ ਕੋਈ ਨਹੀਂ ਹੈ , ਪੰਜਾਬ ਦੇ ਸਿਰਫ ਪੰਜਾਬੀ ਅਤੇ ਸਿੱਖ ਹੀ ਹਨ ! ਕੁੱਝ ਕੁ ਹਿੰਦੂ ਭਰਾ ਹਾਅ ਦਾ ਨਾਹਰਾ ਮਾਰ ਰਹੇ ਹਨ ਪਰ ਬਾਕੀ ਖਾਮੋਸ਼ੀ ਹੀ ਛਾਈ ਹੋਈ ਹੈ ! ਪੰਜਾਬ ਫਿਰ ਵਸ ਜਾਵੇਗਾ , ਪਰ ਭਵਿੱਖ ਲਈ ਤਾਂ ਕੋਈ ਖਾਸ ਕਦਮ ਬਹੁਤ ਜ਼ਰੂਰੀ ਚੁੱਕਣੇ ਪੈਣਗੇ, ਨਹੀਂ ਤਾਂ ਇਹ ਗੰਗੂ ਕੇ ਤਾਂ ਪੰਜਾਬ ਨੂੰ ਹਰ ਸਾਲ ਹੀ ਡੋਬ ਦਿਆ ਕਰਨਗੇ ! ਏਸ ਕਰਕੇ ਭਾਈ ਸਿੱਖੋ ਆਪਣੀਆਂ ਅੱਖਾਂ ਉੱਪਰ ਬੱਝੀਆਂ ਭਾਰਤੀ ਹਿੰਦੋਸਤਾਨੀ ਇੰਡੀਅਨ ਪੱਟੀਆਂ ਨੂੰ ਖੋਹਲ ਕੇ ਪਰਾਂਹ ਵਗਾਹ ਮਾਰੋ ਅਤੇ ਨਵੀਂਆਂ ਪੰਜਾਬੀ ਅਤੇ ਖਾਲਿਸਤਾਨੀ ਪੱਟੀਆਂ ਬੰਨ੍ਹ ਲਓ ! ਅਗਰ ਬਚਣਾ ਹੈ ਜਿੰਦਾ ਰਹਿਣਾ ਹੈ ਤਾਂ! ਨਹੀਂ ਤਾਂ ਆਰ ਐਸ ਐਸ ਦਾ ਚੈਲੰਜ ਹੈ ਕਿ ਸੰਨ 2070 ਤੱਕ ਪੰਜਾਬ ਦੇਸ਼ ਅਤੇ ਦੁਨੀਆਂ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰਨਾ ਹੈ ! ਉੱਹ ਕਹਿੰਦੇ ਹਨ ਕਿ 2070 ਤੋਂ ਬਾਅਦ ਸਿਰਫ ਕਿਤਾਬਾਂ ਵਿੱਚ ਹੀ ਪੜ੍ਹਨ ਨੂੰ ਮਲਿਆ ਕਰੇਗਾ ਕਿ ਸਿੱਖ ਕੌਮ ਨਾਮ ਦੀ ਕੋਈ ਚੀਜ਼ ਦੁਨੀਆਂ ਵਿੱਚ ਹੁੰਦੀ ਸੀ ! ਆਰ ਐਸ ਐਸ ਵਿਚਾਰਧਾਰਾ ਕਹਿੰਦੀ ਹੈ ਕਿ ਇਸ ਮਿਸ਼ਨ ਉੱਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਅਤੇ ਕਾਫ਼ੀ ਹੱਦ ਤੱਕ ਸਫਲ ਵੀ ਹੋਏ ਹਾਂ ! ਏਸ ਕਰਕੇ ਜਾਗੋ ਅਤੇ ਅਤੇ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਵੀ ਜਰੂਰ ਹੋਵੋ ਜੀ ! ਇੱਕਲੇ ਲੰਗਰ ਲਗਾਉਣ ਅਤੇ ਪਾਠ ਪੂਜਾ ਕਰਨ ਨਾਲ ਕੰਮ ਨਹੀਂ ਚੱਲਣਾ ! ਜੇ ਚੱਲਦਾ ਹੁੰਦਾ ਤਾਂ ਛੇਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੂੰ ਖੰਡਾ ਖੜਕਾਉਣ ਦੀ ਲੋੜ ਨਹੀਂ ਪੈਣੀ ਸੀ ! ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਰਾਂ ਮਿਸਲਾਂ ਨੂੰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਾੜਕੂ ਸਿੰਘਾਂ ਨੂੰ ਖੰਡਾ ਖੜਕਾਉਣ ਦੀ ਲੋੜ ਨਹੀ ਪੈਣੀ ਸੀ ਅਤੇ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਰੈਫਰੈਂਡਮ ਕਰਵਾਉਣ ਦੀ ਲੋੜ ਨਹੀਂ ਪੈਣੀ ਸੀ ਜੀ! ਡੰਡਾ ਹੀ ਪੀਰ ਹੁੰਦਾ ਹੈ ਵਿਗੜਿਆਂ ਤਿਗੜਿਆਂ ਦਾ ! ਬਹੁਤੀ ਸ਼ਰਾਫਤ ਅਤੇ ਸਾਊਪੁਣਾ ਵੀ ਇਨਸਾਨ ਨੂੰ ਮਰਵਾ ਦਿੰਦਾ ਹੁੰਦਾ ਹੈ ! ਏਸੇ ਕਰਕੇ ਭਾਈ ਸਾਡਾ ਤਾਂ ਹੋਕਾ ਹੈ ਕਿ ਜਾਗਦੇ ਰਹੋ ਜੀ ਜਾਗਦੇ ਰਹੋ।
-
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Leave a Reply