ਚੱਕ ਸਾਹਬੂ ਦਾ 200ਵਾਂ 4ਦਿਨਾਂ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਪਨ

ਚੱਕ ਸਾਹਬੂ ਦਾ 200ਵਾਂ 4ਦਿਨਾਂ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ  ਹੋਇਆ ਸਮਪਨ

ਅੱਪਰਾ, 6 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਹਰ ਸਾਲ ਦੀ ਤਰਾਂ ਇਸ ਸਾਲ ਵੀ ਚੱਕ ਸਾਹਬੂ ਦਾ 200ਵਾਂ ਗੁੱਗਾ ਨੌਮੀ ਛਿੰਝ ਮੇਲਾ ਕਰਵਾਇਆ ਗਿਆ। ਇਹ ਛਿੰਝ ਮੇਲਾ ਪੂਰੇ 4 ਦਿਨ ਚੱਲਿਆ ਮੇਲੇ ਦੀ ਸ਼ੁਰੂਆਤ ਨਗਰ ਪਰਿਕ੍ਰਮਾਂ ਨਾਲ ਹੋਈ ਜਿਸ ਵਿੱਚ ਗੋਪੀ ਰੁੜਕੀ ਨੇ ਗੁੱਗਾ ਜਾਹਰ ਪੀਰ ਦਾ ਗੁਣ ਗਾਣ ਕੀਤਾ, ਨਗਰ ਪਰਿਕ੍ਰਮਾਂ ਦੇ ਸਨਮਾਨ ਵਿੱਚ ਨਗਰ ਨਿਵਾਸੀਆਂ ਨੇ ਦੁੱਧ, ਜੂਸ ਅਤੇ ਠੰਡਿਆਂ ਦੇ ਲੰਗਰ ਲਗਾਏ। ਮੇਲੇ ਦੇ ਦੂਸਰੇ ਦਿਨ ਮਨਕੀਰਤ ਨਾਥ ਨੇ ਆਪਣੇ ਸਾਥੀਆਂ ਨਾਲ ਗੁੱਗਾ ਜਾਹਰ ਪੀਰ ਦੇ ਸਵੇਈਏ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

 ਮੇਲੇ ਦੇ ਤੀਸਰੇ ਦਿਨ ਬਾਬਾ ਬਿਧੀ ਚੰਦ ਚੌਂਤੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਪੰਜਾਬੀ ਵਿਰਸੇ ਦਾ ਪੁਰਾਤਨ ਅਲਗੋਜ਼ੇ ਅਤੇ ਤੂੰਬੇ ਨਾਲ ਰਾਗ ਨਾਲ ਰੰਗ ਬੰਨਕੇ ਵਿਰਸੇ ਦੀਆ ਯਾਦਾਂ ਤਾਜ਼ੀਆਂ ਕਰਵਾਈਆਂ, ਰਾਤ 8 ਵਜੇ ਰਾਂਝਣ ਮਾਹੀ ਨੇ ਆਪਣੇ ਫ਼ੰਨ ਦਾ ਮੁਜਾਹਰਾ ਕੀਤਾ ਇਨ੍ਹਾਂ ਤੋਂ ਬਾਅਦ ਮੇਲੇ ਦੀ ਖਿੱਚ ਦਾ ਕੇਂਦਰ ਰਹੇ ਸਿੱਪੀ ਗਿੱਲ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ। ਮੇਲੇ ਦੇ ਚੌਥੇ ਦਿਨ ਬਲਿਹਾਰ ਸੇਖੋਂ ਨੇ ਰਾਜਾ ਚੱਕ ਸਾਹਬੂ ਦੀ ਕਲਮ ਤੋਂ ਲਿਖਿਆ ਗਿਆ ਗੀਤ ਮੱਲ ਭਿੜਦੇ ਗਾ ਕੇ ਵਾਹ ਵਾਹ ਖੱਟੀ,ਜੀਤਾ ਚੀਮਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਪ੍ਰੇਰਨਾ ਸਰੋਤ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ, ਦੁਗਾਣਾ ਜੋੜੀ ਹਰਪ੍ਰੀਤ ਢਿਲੋਂ ਅਤੇ ਸਿਮ ਕੌਰ ਦੁਗਾਣਾ ਜੋੜੀ ਨੇ ਸਭਿਆਚਾਰਕ ਗੀਤਾਂ ਨਾਲ ਸਰੋਤਿਆਂ ਨੂੰ ਝੁਮਣ ਲਾ ਦਿੱਤਾ, ਬਾਅਦ ਦੁਪਹਿਰ 3 ਵਜੇ ਛਿੰਝ ਦਾ ਅਖਾੜਾ ਕੱਡਿਆ ਗਿਆ ਜਿਸ ਵਿੱਚ ਭਾਰਤ ਦੇ ਅਲੱਗ ਅਲੱਗ ਕੋਨਿਆਂ ਤੋਂ ਪਹਿਲਵਾਨਾਂ ਨੇ ਸਮੂਲੀਅਤ ਕੀਤੀ ਅਤੇ ਕੁਸਤੀਆਂ ਲੜੀਆਂ , ਝੰਡੀ ਦੀਆਂ 4 ਕੁਸਤੀਆਂ ਹੋਈਆਂ, ਪਹਿਲੀ ਕੁਸਤੀ ਤੀਰਥ ਮਾਹਲਾਂ ਅਤੇ ਜੱਗਾ ਆਲਮਗੀਰ ਵਿਚਾਕਾਰ ਹੋਈ, ਦੂਸਰੀ ਕੁਸਤੀ ਸਨੀ ਰਾਮੇਵਾਲ ਅਤੇ ਜਿੰਮ ਅਖਾੜਾ ਪੱਟੀ (M. P.) ਵਿਚਕਾਰ ਹੋਈ, ਤੀਸਰੀ ਕੁਸਤੀ ਹਰਮਨ ਆਲਮਗੀਰ ਅਤੇ ਸੰਜੇ ਹਰਿਆਣਾ ਵਿਚਕਾਰ ਹੋਈ, ਚੋਥੀ ਵੱਡੀ ਝੰਡੀ ਦੀ ਕੁਸਤੀ ਛੋਟਾ ਸੁਦਾਮ ਹੁਸ਼ਿਆਰਪੁਰ ਅਤੇ ਜਲਾਲ ਇਰਾਨ ਵਿਚਕਾਰ ਹੋਈ ਜਿਸ ਵਿੱਚ ਜਲਾਲ ਇਰਾਨ ਜੇਤੂ ਰਿਹਾ। 

ਪਟਕੇ ਦੀ ਕੁਸਤੀ ਦੇ ਪਹਿਲੇ ਇਨਾਮ ਲਈ ਰੋਇਲ ਇਨਫ਼ੀਲਡ ਮੋਟਰ ਸਾਈਕਲ ਦਾਸ ਰਾਮ s/o ਸੰਗੂ ਦੀ ਦੋਹਤੀ ਵਲੋਂ ਦਿੱਤਾ ਗਿਆ, ਦੂਸਰੀ ਕੁਸਤੀ ਲਈ ਜੋਗਿੰਦਰ ਰਾਮ s/o ਜਗਤਾ ਰਾਮ ਦੇ ਪਰਿਵਾਰ ਵਲੋਂ ਦਿੱਤਾ ਗਿਆ, ਤੀਸਰੀ ਕੁਸਤੀ ਲਈ ਹਰਬੰਸ ਸਿੰਘ ਸਹੋਤਾ s/o ਕੇਹਰ ਸਿੰਘ ਸਹੋਤਾ ਸਕੰਡੀ ਵਾਲਿਆਂ ਵਲੋਂ ਇਨਾਮ ਦਿੱਤਾ ਗਿਆ। ਪਿੰਡ ਵਾਸੀਆਂ ਵਲੋਂ ਜਿੱਤਣ ਵਾਲੇ ਪਹਿਲਵਾਨਾਂ ਨੂੰ ਹੋਰ ਵੀ ਨਕਦ ਇਨਾਮ ਦਿੱਤੇ ਗਏ। ਇਹ ਮੇਲਾ ਸੰਕਡੀ ਗੁੱਗਾ ਜਾਹਰ ਪੀਰ ਚੱਕ ਸਾਹਬੂ ਦੇ ਮੁੱਖ ਸੇਵਾਦਾਰ ਸਨੀ ਚੇਲਾ ਜੀ ਅਤੇ ਭਗਤ ਮੰਡਲੀ ਦੇ ਪ੍ਰਮੁੱਖ ਸੇਵਾਦਾਰ ਕੁਲਦੀਪ ਚੰਦ, ਬਾਬਾ ਬੁੱਧੂ ਜੀ, ਬਲਿਹਾਰ ਰਾਮ ਅਤੇ ਸਵਵਗਵਾਸੀ ਡਾ. ਤਰਸੇਮ ਲਾਲ ਦੇ ਸਪੁੱਤਰ ਚਰਨਜੀਤ ਚੰਨਾ ਅਤੇ ਸਮੂਹ ਭਗਤ ਮੰਡਲੀ ਦੀ ਦੇਖ ਰੇਖ ਹੇਠਾਂ ਸੰਪੂਰਨ ਹੋਇਆ ਇਨ੍ਹਾਂ ਸਾਰਿਆਂ ਵਲੋਂ ਇਸ ਮੇਲੇ ਵਿੱਚ ਸਹਿਯੋਗੀ ਰਹੇ ਸਮੂਹ ਗ੍ਰਾਮ ਪੰਚਾਇਤ ਚੱਕ ਸਾਹਬੂ, ਸਮੂਹ ਨਗਰ ਨਿਵਾਸੀ, ਸਮੂਹ ਐਨ. ਆਰ. ਆਈ ਵੀਰ, ਸਮੂਹ ਦਾਨੀ ਸੱਜਣਾ ਅਤੇ ਅਗਾਂਹਵਧੂ ਸੋਚ ਦੇ ਮਾਲਿਕ ਬਲਕਾਰ ਸਿੰਘ ਸਹੋਤਾ ਦਾ ਧੰਨਵਾਦ ਕੀਤਾ ਗਿਆ। ਭਗਤ ਮੰਡਲੀ ਵਲੋਂ ਦਲਵਿੰਦਰ ਕੁਮਾਰ ਬੌਨੀ ਅਤੇ ਉਨ੍ਹਾਂ ਦੀ ਸਾਰੀ ਹੀ ਸੇਵਾਦਾਰਾਂ ਦੀ ਟੀਮ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕਰੀਬ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪੂਰੇ ਪਿੰਡ ਨੂੰ ਡਾਇਕੋਰੇਸ਼ਨ ਨਾਲ ਸਜਾਇਆ ਅਤੇ ਰਾਹਾਂ ਦੀ ਸਫਾਈ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.