ਹਲਕਾ ਸੁਜਾਨਪੁਰ ਦੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੀ ਇਕ ਹੋਰ ਸੁਗਾਤ
- ਰਾਸ਼ਟਰੀ
- 20 Jan, 2025 12:00 AM (Asia/Kolkata)
ਸ਼ਾਹਪੁਰ ਕੰਢੀ 6 ਸਤੰਬਰ ( ਸੁੱਖਵਿੰਦਰ ਜੰਡੀਰ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਜਾਨਪੁਰ ਹਲਕੇ ਦੇ ਲੋਕਾਂ ਨੂੰ ਇਕ ਹੋਰ ਸੁਗਾਤ ਦਿੱਤੀ ਗਈ ਹੈ, 8 ਸਤੰਬਰ ਨੂੰ ਹਲਕਾ ਸੁਜਾਨਪੁਰ ਦੇ ਅੱਧੇ ਖੂਹ ਦੇ ਕੋਲ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਨੀਂਹ ਪੱਥਰ ਮੁੱਖ ਮੰਤਰੀ ਦੇ ਖਾਸ ਨੇਤਾ ਸਚਿਵ ਮੇਜਰ ਰੱਖਣਗੇ, ਜਾਣਕਾਰੀ ਦਿੰਦੇ ਹੋਏ ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਪਨੀਤ ਪਿੰਟਾ ਸੈਣੀ ਨੇ ਕਿਹਾ ਕਿ 8 ਤਰੀਕ ਨੂੰ ਅੱਧਾ ਖੂਹ ਦੇ ਨਜ਼ਦੀਕ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨੇਤਾ ਸਚਿਵ ਮੇਜਰ , ਅਮਰਦੀਪ ਮਾਨੇਪੁਰ ਹਾਜਰ ਹੋਣਗੇ, ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਨੇਤਾ ਦਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚਣਗੇ, ਪਨੀਤ ਪੈਂਟਾਂ ਨੇ ਦੱਸਿਆ ਕਿ 12 ਵਜੇ ਤੋਂ 3 ਵਜੇ ਦੇ ਕਰੀਬ ਛਿੰਝ ਮੇਲੇ ਦੇ ਵਿਚ ਪਹੁੰਚਣਗੇ, ਅਤੇ ਸਾਢੇ ਤਿੰਨ ਵਜੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦਾ ਕੁਲ ਖਰਚਾ 44 ਲੱਖ 38 ਹਜ਼ਾਰ ਦੇ ਕਰੀਬ ਆਵੇਗਾ, ਉਨ੍ਹਾਂ ਕਿਹਾ ਕੇ ਸੁਜਾਨਪੁਰ ਹਲਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹੋ ਸੁਗਾਤ ਪੇਸ਼ ਕੀਤੀ ਗਈ ਹੈ, ਇਸ ਮੌਕੇ ਤੇ ਪਨੀਤ ਪੈਂਟਾਂ ਸੈਣੀ ਨੇ ਕਿਹਾ ਕੀ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਹਰ ਮਸਲੇ ਹੱਲ ਕਰਵਾਉਣਗੇ, ਉਨ੍ਹਾਂ ਕਿਹਾ ਹਲਕਾ ਸੁਜਾਨਪੁਰ ਮੇਰਾ ਪਰਵਾਰ ਹੈਂ ਅਤੇ ਮੈਂ ਆਪਣੇ ਪਰਵਾਰ ਦੀ ਸੇਵਾ ਕਰਦਾ ਰਹਾਂਗਾ