ਗਰੀਬ ਪਛੜੀਆਂ ਸ਼੍ਰੇਣੀਆਂ ਦਲਿਤਾਂ ਦੇ ਮਸੀਹਾ ਸਨ ਅੰਬੇਦਕਰ -ਸਵਿੰਦਰ ਸਿੰਘ ਛਜਲਵਡੀ
- ਰਾਜਨੀਤੀ
- 14 Apr, 2026 07:41 PM (Asia/Kolkata)
ਪਿੰਡ ਛਜਲਵਡੀ ਵਿਖੇ ਅੰਬੇਦਰਕਰ ਜੀ ਜਨਮ ਦਿਨ ਮਨਾ ਕੇ ਵੰਡੇ ਗਏ ਲੱਡੂ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਪਿੰਡ ਚ ਛੱਜਲਵੱਡੀ ਦੇ ਚੇਤਨ ਵਰਗ ਦੇ ਲੋਕਾਂ ਦਾ ਇਕੱਠ ਪੰਚਾਇਤ ਮੈਂਬਰ ਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਮਨਜੀਤ ਕੌਰ ਅਤੇ ਰਾਜਬੀਰ ਕੌਰ ਦੀ ਅਗਵਾਈ ਹੇਠ ਅੰਬੇਦਕਰ ਜੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਸਬੰਧੀ ਕੀਤਾ ਗਿਆ
ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਸਵਿੰਦਰ ਸਿੰਘ ਦਿਲਬਾਗ ਸਿੰਘ ਅਤੇ ਅਜੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਵਰਣ ਵਿਵਸਥਾ ਸੱਭਿਅਕ ਸਮਾਜ ਦੇ ਮੂੰਹ ਤੇ ਇੱਕ ਕਲੰਕ ਸੀ ਆਪਣੇ ਆਪ ਨੂੰ ਸਵਰਨ ਜਾਤੀਆਂ ਸਮਝਣ ਵਾਲੇ ਵਰਗ ਵੱਲੋਂ ਗਰੀਬ ਅਖੌਤੀ ਦਲਿਤ ਪਰਿਵਾਰਾਂ ਨੂੰ ਹਜ਼ਾਰਾਂ ਸਾਲਾਂ ਤੋਂ ਪਸ਼ੂਆਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾਂਦਾ ਸੀ ਉਹਨਾਂ ਤੇ ਆਰਥਿਕ ਤੇ ਸਮਾਜਿਕ ਅੱਤਿਆਚਾਰ ਕੀਤਾ ਜਾ ਰਿਹਾ ਸੀ ਮੰਨੂ ਸਿਮਰਤੀ ਦੀ ਵਰਗ ਵੰਡ ਅਨੁਸਾਰ ਇਸ ਪਛੜੇ ਵਰਗ ਨੂੰ ਜਮੀਨ ਜਾਇਦਾਦ ਪੜ੍ਨ ਲਿਖਣ ਤੋਂ ਵਾਂਝੇ ਰੱਖਿਆ ਗਿਆ ਸੀ ਅਜਿਹੇ ਅਨਿਆਈ ਧੁੰਦੂ ਕਾਰੇ ਵਕਤ ਭਾਰਤ ਵਿੱਚ ਦਲਤ ਲੋਕਾਂ ਦੇ ਹੱਕਾਂ ਹਕੂਕ ਦੀ ਰਾਖੀ ਕਰਨ ਵਾਲੇ ਭੀਮ ਰਾਓ ਅੰਬੇਦਕਰ ਜੀ ਦਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ਦੇ ਪਿੰਡ ਮਹੂ ਵਿਖੇ 14 ਅਪ੍ਰੈਲ 1891 ਨੂੰ ਜਨਮ ਹੋਇਆ ਡਾਕਟਰ ਭੀਮ ਰਾਓ ਜੀ ਆਪਣੀ ਤੀਖਣ ਬੁੱਧੀ ਸਦਕਾ ਅੱਜ ਤੱਕ ਦੇ ਭਾਰਤ ਭਰ ਦੇ ਸਭ ਤੋਂ ਵੱਧ ਪੜੇ ਲਿਖੇ 32 ਡਿਗਰੀਆਂ ਪ੍ਰਾਪਤ ਉਚ ਸ਼ਖਸੀਅਤ ਸਨ ਜਿਨਾਂ ਦੀ ਚੇਅਰਮੈਨਸ਼ਿਪ ਹੇਠ ਮੌਜੂਦਾ ਸਮਾਜਿਕ ਅਤੇ ਆਰਥਿਕ ਬਰਾਬਰੀ ਦੀ ਤਕੜੀ ਤੋਲ ਦਾ ਭਾਰਤੀ ਸੰਵਿਧਾਨ ਲਿਖਿਆ ਗਿਆ ਆਪਣੇ ਸੰਬੋਧਨ ਦੌਰਾਨ ਕਾਮਰੇਡ ਨਿਰਮਲ ਛੱਜਲਵੱਡੀ ਨੇ ਕਿਹਾ ਕਿ ਮੌਜੂਦਾ ਆਰਐਸਐਸ ਵਰਗੀ ਫਿਰਕੂ ਲਾਂਬੀ ਇਸ ਸੰਵਿਧਾਨ ਨੂੰ ਰੱਦ ਕਰਕੇ ਮਨੂੰ ਸਿਮਰਤੀ ਅਧਾਰਤ ਘੋਰ ਪਿਛਾਕੜੀ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ ਜਿਸ ਨੂੰ ਸੰਘਰਸ਼ਵਾਦੀ ਲੋਕ ਕਦਾ ਚਿੱਤ ਵੀ ਸਫਲ ਨਹੀਂ ਹੋਣ ਦੇਣਗੇ ਅਤੇ ਲੋੜ ਪੈਣ ਤੇ ਲੱਖਾਂ ਲੋਕਾਂ ਨੂੰ ਸੜਕਾਂ ਤੇ ਉਤਾਰਿਆ ਜਾਵੇਗਾ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਵੀ ਸੰਵਿਧਾਨ ਦੀ ਰਾਖੀ ਕੀਤੀ ਜਾਵੇਗੀ ਇਸ ਸਮੇਂ ਸਟੇਜ ਦਾ ਸੰਚਾਲਨ ਬਲਕਾਰ ਸਿੰਘ ਦੇਬਾ ਵੱਲੋਂ ਕੀਤਾ ਗਿਆ ਅਤੇ ਚਾਹ ਪਾਣੀ ਦੇ ਲੰਗਰ ਤੋਂ ਇਲਾਵਾ ਲੱਡੂ ਵੀ ਵੰਡੇ ਗਏ ਇਸ ਸਮੇਂ ਮੁੱਖ ਤੌਰ ਤੇ ਰਮੇਸ਼ ਸਿੰਘ ਫੋਟੋਗ੍ਰਾਫਰ ਆਕਾਸ਼ਦੀਪ ਸਿੰਘ ਰਾਜ ਕੌਰ ਰਣਜੀਤ ਕੌਰ ਬਲਜੀਤ ਕੌਰ ਸੰਤੋਖ ਸਿੰਘ ਲਾਡੀ ਪੰਪ ਵਾਲਾ ਇੰਦਰਬੀਰ ਸਿੰਘ ਕੁਲਵੰਤ ਸਿੰਘ ਮਨਸੀ਼ ਪਤਵਿੰਦਰ ਸਿੰਘ ਜਗਤਾਰ ਸਿੰਘ ਟੇਲਰ ਰਣਜੀਤ ਸਿੰਘ ਰਾਣਾ ਆਦ ਹਾਜ਼ਰ ਸਨ
Leave a Reply