ਰਾਜ ਬਿਨਾ ਨਹੀ ਧਰਮ ਚਲੈ ਹੈ, ਦਾ ਅਰਥ ਧਰਮ ਨੂੰ ਸਹੀ ਸਲਾਮਤ ਰੱਖਣ ਲਈ ਆਪਣਾ ਰਾਜ-ਭਾਗ ਅਤਿ ਜ਼ਰੂਰੀ : ਟਿਵਾਣਾ

ਰਾਜ ਬਿਨਾ ਨਹੀ ਧਰਮ ਚਲੈ ਹੈ, ਦਾ ਅਰਥ ਧਰਮ ਨੂੰ ਸਹੀ ਸਲਾਮਤ ਰੱਖਣ ਲਈ ਆਪਣਾ ਰਾਜ-ਭਾਗ ਅਤਿ ਜ਼ਰੂਰੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 26 ਜੂਨ , ਮੰਗਤ ਸਿੰਘ ਸੈਦਪੁਰ -“ਜਦੋਂ ਸਿੱਖ ਕੌਮ ਸਾਹਮਣੇ ਅੱਜ ਬਹੁਤ ਵੱਡੇ ਕੌਮੀ, ਧਾਰਮਿਕ, ਭੂਗੋਲਿਕ, ਇਖਲਾਕੀ ਅਤੇ ਰਾਜਨੀਤਿਕ ਮਸਲੇ ਮੂੰਹ ਅੱਡੀ ਖੜ੍ਹੇ ਹਨ ਅਤੇ ਸਿੱਖ ਕੌਮ ਦੀ ਅਣਖੀਲੀ-ਵੱਖਰੀ ਸਾਨਾਮੱਤੀ ਕੌਮਾਂਤਰੀ ਪਹਿਚਾਣ ਨੂੰ ਖਤਮ ਕਰਨ ਲਈ ਮੁਕਾਰਤਾ ਨਾਲ ਭਰਿਆ ਹੁਕਮਰਾਨ ਵਿਦਿਅਕ ਅਦਾਰਿਆ, ਕਿਤਾਬਾਂ, ਸਿਲੇਬਸਾਂ ਵਿਚ ਫਰਜੀਨੁਮਾ ਤਬਦੀਲੀਆ ਕਰਕੇ ਸਾਡੇ ਫਖਰ ਵਾਲੇ ਉੱਚੇ-ਸੁੱਚੇ ਇਤਿਹਾਸ ਤੇ ਇਖਲਾਕ ਨੂੰ ਦਾਗੀ ਕਰਨ ਦੇ ਨਾਲ-ਨਾਲ ਸਭ ਤਰਫ ਵੱਡਾ ਨੁਕਸਾਨ ਕਰਨ ਦੇ ਮਨਸੂਬਿਆ ਨੂੰ ਅਮਲੀ ਰੂਪ ਦਿੰਦਾ ਨਜਰ ਆ ਰਿਹਾ ਹੈ । ਤਾਂ ਇਸਦਾ ਜਿਥੇ ਇਕੋ ਇਕ ਕਾਰਨ ਇਨ੍ਹਾਂ ਸਿੱਖ ਵਿਰੋਧੀਆ ਕੋਲ ਸਿਆਸੀ ਸ਼ਕਤੀ ਹੋਣਾ ਹੈ, ਉਥੇ ਦੂਸਰੇ ਪਾਸੇ ਸਾਡੀਆ ਸਿੱਖੀ ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆ, ਸਮਾਜਿਕ ਸੰਗਠਨਾਂ ਆਦਿ ਵੱਲੋ ਆਪੋ ਆਪਣੀਆ ਦੁਨਿਆਵੀ, ਰਾਜਨੀਤਿਕ ਲਾਲਸਾਵਾ ਅਧੀਨ ਦੁਸਮਣ ਤਾਕਤਾਂ ਦੇ ਹੱਥਠੋਕੇ ਬਣਕੇ ਸਿੱਖ ਸ਼ਕਤੀ ਨੂੰ ਕੰਮਜੋਰ ਤੇ ਖੇਰੂਖੇਰੂ ਕਰਨਾ ਵੀ ਇਕ ਵੱਡਾ ਕਾਰਨ ਹੈ । ਇਸ ਲਈ ਸਰਬੱਤ ਦਾ ਭਲਾ ਲੋੜਨ ਵਾਲੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਅਣਖੀਲੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਅਤਿ ਜਰੂਰੀ ਹੈ ਕਿ ਗੁਰੂ ਸਾਹਿਬਾਨ ਜੀ ਦੇ ਸ਼ਬਦ ‘ਰਾਜ ਬਿਨਾ ਨਹੀ ਧਰਮ ਚਲੈ ਹੈ, ਧਰਮ ਬਿਨ੍ਹਾਂ ਸਭ ਦਲੇ ਮਲੇ ਹੈ’ ਦੇ ਅਨੁਸਾਰ ਧਰਮ ਨੂੰ ਸਹੀ ਸਲਾਮਤ ਰੱਖਣ ਲਈ ਤੇ ਆਪਣੇ ਮਨੁੱਖਤਾ ਪੱਖੀ ਇਖਲਾਕ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਲਈ ਇਹ ਜਰੂਰੀ ਹੈ ਕਿ ਪੰਜਾਬ ਸੂਬੇ ਵਿਚ ਵਿਚਰ ਰਹੀਆ ਸਿੱਖ ਕੌਮ ਨਾਲ ਸੰਬੰਧਤ ਸਭ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਗਠਨ ਅਤੇ ਸਖਸੀਅਤਾਂ ਆਪਣੇ ਛੋਟੇ-ਮੋਟੇ ਵਿਚਾਰਕ ਵਖਰੇਵਿਆ ਤੋ ਉਪਰ ਉੱਠਕੇ ਇਕਜੁੱਟ ਹੋ ਕੇ ਦੁਸਮਣ ਤਾਕਤਾਂ ਦੀਆਂ ਗੁੱਝੀਆ ਸਾਜਿਸਾਂ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਦਾ ਨੀਤੀਗਤ ਸੋਚ ਰਾਹੀ ਟਾਕਰਾ ਕਰਦੇ ਹੋਏ ਜੂਝਣ ਅਤੇ ਫਤਹਿ ਪ੍ਰਾਪਤ ਕਰਕੇ 2027 ਵਿਚ ਆਪਣੀ ਖਾਲਸਾਈ ਸਰਕਾਰ ਹਰ ਕੀਮਤ ਤੇ ਕਾਇਮ ਕਰਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੇ ਕਈ ਸੂਬਿਆ ਹਿਮਾਚਲ, ਹਰਿਆਣਾ, ਉਤਰਾਖੰਡ, ਯੂਪੀ, ਮਹਾਰਾਸਟਰਾਂ ਆਦਿ ਵਿਚ ਸਾਜਸੀ ਢੰਗ ਨਾਲ ਹੁਕਮਰਾਨਾਂ ਵੱਲੋ ਉਸਾਰੇ ਜਾ ਰਹੇ ਨਫਰਤ ਭਰੇ ਮਾਹੌਲ ਅਤੇ ਸਿੱਖਾਂ ਉਤੇ ਹੋ ਰਹੇ ਅਣਮਨੁੱਖੀ ਜ਼ਬਰ ਅਤੇ ਵਿਤਕਰਿਆ ਦਾ ਅੰਤ ਕਰਨ ਲਈ ਸਮੁੱਚੇ ਸਿੱਖ ਸੰਗਠਨਾਂ ਅਤੇ ਸਖਸ਼ੀਅਤਾਂ ਨੂੰ ਫੌਰੀ ਇਕਮਤ ਹੋ ਕੇ 2027 ਵਿਚ ਆਉਣ ਵਾਲੀਆ ਪੰਜਾਬ ਅਸੈਬਲੀ ਚੋਣਾਂ ਵਿਚ ‘ਖਾਲਸਾਈ ਸਰਕਾਰ’ ਹਰ ਕੀਮਤ ਤੇ ਕਾਇਮ ਕਰਨ ਦੀ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਗੁਰੂ ਸਾਹਿਬਾਨ ਸਦੀਆ ਪਹਿਲੇ ‘ਰਾਜ ਬਿਨਾ ਨਹੀ ਧਰਮ ਚਲੇ ਹੈ’ ਰਾਹੀ ਪ੍ਰਤੱਖ ਤੌਰ ਤੇ ਸਪੱਸਟ ਕਰ ਗਏ ਸਨ ਕਿ ਆਪਣੇ ਧਰਮ ਨੂੰ ਸਹੀ ਦਿਸ਼ਾ ਵੱਲ ਕਾਇਮ ਰੱਖਣ ਹਿੱਤ ਆਪਣਾ ਰਾਜ ਭਾਗ ਹਰ ਕੀਮਤ ਤੇ ਜਰੂਰੀ ਹੈ ਤਾਂ ਸਾਨੂੰ ਉਨ੍ਹਾਂ ਦੇ ਦਿੱਤੇ ਗਏ ਆਦੇਸ ਅਨੁਸਾਰ ਜਦੋ ਮੌਕਾ ਸਾਹਮਣੇ ਹੈ ਤਾਂ ਇਸ ਸਮੇ ਆਪਣਾ ਰਾਜ ਭਾਗ ਕਾਇਮ ਕਰਨ ਤੋ ਕਤਈ ਵੀ ਖੁੱਝਣਾ ਨਹੀ ਚਾਹੀਦਾ । ਜੇਕਰ ਅੱਜ ਹਿੰਦੂਤਵ ਹੁਕਰਮਾਨ ਮਸਜਿਦਾ ਨੂੰ ਗਿਰਾਕੇ ਜਬਰੀ ਮੰਦਰ ਸਥਾਪਿਤ ਕਰ ਰਹੇ ਹਨ । ਮੁਸਲਿਮ ਸ਼ਹਿਰਾਂ ਦੇ ਨਾਵਾਂ ਨੂੰ ਬਦਲਕੇ ਉਨ੍ਹਾਂ ਨੂੰ ਹਿੰਦੂਤਵ ਨਾਮ ਦੇ ਰਹੇ ਹਨ । ਹਿਮਾਚਲ, ਉਤਰਾਖੰਡ, ਯੂਪੀ, ਹਰਿਆਣਾ ਆਦਿ ਸੂਬਿਆ ਵਿਚ ਸਿੱਖ ਯਾਤਰੂਆ ਜਾਂ ਕਾਰੋਬਾਰੀ ਸਿੱਖਾਂ ਦੇ ਦਾਖਲ ਹੋਣ ਤੇ ਮੁਤੱਸਵੀ ਸੋਚ ਅਧੀਨ ਘਸੇ ਪਿੱਟੇ ਬਹਾਨੇ ਬਣਾਕੇ ਸਿੱਖਾਂ ਉਤੇ ਜਾਨਲੇਵਾ ਅਤੇ ਇਖਲਾਕੀ ਹਮਲੇ ਹੋ ਰਹੇ ਹਨ, ਐਸ.ਜੀ.ਪੀ.ਸੀ ਦੀਆਂ ਬੀਤੇ 15 ਸਾਲਾਂ ਤੋ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਕੁੱਚਲੀ ਜਾਂਦੀ ਆ ਰਹੀ ਹੈ, ਸਾਡੇ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਮਹਾਰਾਸਟਰ ਸਰਕਾਰ ਵੱਲੋ ਚੁਣੇ ਗਏ 17 ਮੈਬਰਾਂ ਵਿਚੋ 12 ਆਪਣੇ ਚੇਹਤਿਆ ਨੂੰ ਦਾਖਲ ਕਰਕੇ ਅਜਾਰੇਦਾਰੀ ਕਾਇਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ । ਇਸੇ ਸੋਚ ਅਧੀਨ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਦੇੜ 1956 ਐਕਟ ਰੱਦ ਕੀਤਾ ਗਿਆ ਹੈ । ਦੂਸਰੇ ਸੂਬਿਆ ਵਿਚ ਸਾਡੇ ਕਕਾਰ ਕਿਰਪਾਨ ਉਤੇ ਪਾਬੰਦੀ ਲਗਾਉਣ ਲਈ ਖੁਦ ਹੀ ਸਿੱਖਾਂ ਦੀ ਅਣਖ ਗੈਰਤ ਨੂੰ ਵੰਗਾਰਕੇ ਲੜਾਈ ਝਗੜਿਆ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਇਸਦਾ ਇਕੋ ਇਕ ਵੱਡਾ ਕਾਰਨ ਇਨ੍ਹਾਂ ਹਿੰਦੂਤਵ ਤਾਕਤਾਂ ਦਾ ਸੈਟਰ ਅਤੇ ਬਹੁਤੇ ਸੂਬਿਆ ਵਿਚ ਰਾਜ ਭਾਗ ਕਾਇਮ ਹੋਣਾ ਹੈ । ਜਿਸਦੀ ਉਹ ਦੁਰਵਰਤੋ ਕਰਕੇ ਆਪਣੀ ਧਾਰਮਿਕ ਸ਼ਕਤੀ ਦਾ ਕੇਦਰੀਕਰਨ ਅਤੇ ਹਿੰਦੂਕਰਨ ਕਰਦੇ ਹੋਏ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੇ ਹਨ । ਇਸ ਲਈ ਜਦੋ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਨੂੰ ਆਪਣਾ ਆਜਾਦ ਰਾਜ ਭਾਗ ਕਾਇਮ ਕਰਨ ਦਾ ਮੌਕਾ ਪ੍ਰਦਾਨ ਕਰ ਦਿੱਤਾ ਹੈ ਅਤੇ ਸਾਡੇ ਉਤੇ ਹੋ ਰਹੇ ਹਕੂਮਤੀ ਜ਼ਬਰ, ਬੇਇਨਸਾਫ਼ੀਆ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ, ਇਸ ਤੋ ਪਹਿਲੇ ਕਿ ਹੁਕਮਰਾਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਹੋਰ ਜਲੀਲ ਕਰਨ ਦੇ ਅਮਲ ਕਰਨ ਤਾਂ ਸਾਨੂੰ ਸਭ ਨੂੰ ਸਭ ਵਖਰੇਵਿਆ ਤੋ ਉਪਰ ਉੱਠਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਕੇਸਰੀ ਨਿਸਾਨ ਹੇਠ ਇਕੱਤਰ ਹੋ ਕੇ ਇਕੋ ਇਕ ਮੁੱਖ ਮਕਸਦ 2027 ਵਿਚ ਖਾਲਸਾਈ ਸਰਕਾਰ ਕਾਇਮ ਕਰਨਾ ਹੋਣਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਨਾਲ ਬੀਤੇ 70 ਸਾਲਾਂ ਤੋ ਹੁੰਦੇ ਆ ਰਹੇ ਜਬਰ ਜੁਲਮ, ਹਕੂਮਤੀ ਵਖਰੇਵਿਆ ਦਾ ਅੰਤ ਕਰ ਸਕਾਂਗੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਸਿੱਖ ਸੰਗਠਨ ਅਤੇ ਸਖਸ਼ੀਅਤਾਂ ਕੇਵਲ ਤੇ ਕੇਵਲ ਪੰਜਾਬ ਵਿਚ ਖਾਲਸਾਈ ਸਰਕਾਰ ਕਾਇਮ ਕਰਨ ਦੇ ਮੁੱਦੇ ਤੇ ਇਕੱਤਰ ਹੋ ਕੇ ਦੁਸਮਣ ਤਾਕਤਾਂ ਨੂੰ ਭਾਜ ਦੇਣ ਦੇ ਮਿਸਨ ਨੂੰ ਪੂਰਨ ਕਰਨਗੀਆ ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.