ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦਾ 38ਵਾਂ ਸ਼ਹੀਦੀ ਦਿਹਾੜਾ ਮਨਾਇਆ
- ਧਾਰਮਿਕ/ਰਾਜਨੀਤੀ
- (Asia/Kolkata)
ਜੱਥੇਦਾਰ ਕੁਲਦੀਪ ਸਿੰਘ ਗੜਗੱਜ, ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ,ਭਾਈ ਵਡਾਲਾ,ਭਾਈ ਗੁਰਦੀਪ ਸਿੰਘ ਕਾਲਕਟ ਤੇ ਗੁਰਦੀਪ ਸਿੰਘ ਖੁਣਖੁਣ ਵਲੋਂ ਸਰਧਾਂਜਲੀ ਭੇਂਟ
ਹਜੂਰੀ ਰਾਗੀ ਭਾਈ ਜਗਤਾਰ ਸਿੰਘ ਤੇ ਆਖੰਡ ਕੀਰਤਨੀ ਜਥੇ ਦੇ ਭਾਈ ਦਰਸ਼ਨ ਸਿੰਘ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਜੋੜਿਆ
ਕਰਤਾਰਪੁਰ,8 ਜੁਲਾਈ ,ਨਜ਼ਰਾਨਾ ਟਾਈਮਜ਼ ਬਿਊਰੋ
ਮੋਜੂਦਾ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦਾ 38ਵਾਂ ਸ਼ਹੀਦੀ ਦਿਹਾੜਾ ਸਾਲਾਨਾ ਪਿੰਡ ਧੀਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸੰਗਤਾਂ ਵਲੋਂ ਮਨਾਈਆ ਗਿਆ । ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਵੇਰੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਆਖੰਡ ਕੀਰਤਨੀ ਜਥੇ ਦੇ ਭਾਈ ਦਰਸ਼ਨ ਸਿੰਘ ਕਰਤਾਰਪੁਰ ਵਾਲੇ ਅਤੇ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰੂ ਉਪਦੇਸ਼ ਅਨੁਸਾਰ ਜੀਵਨ ਜਿਊਣ ਲਈ ਆਖਿਆ । ਉਨ੍ਵਾਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆ ਸਿੱਖ ਸੰਸਥਾਵਾਂ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਾਤਨ ਸ਼ਹੀਦਾ ਵਾਂਗ ਅਜਿਹੇ ਸੂਰਬੀਰਾਂ ਦੀ ਸ਼ਹੀਦੀ ਨੂੰ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ ਬਣਾਉਣ ਲਈ ਆਖਦਿਆ ਕਿਹਾ ਕਿ ਸਮੂਹ ਸਿੱਖ ਸੰਸਥਾਵਾਂ ਤੇ ਸ੍ਰੋਮਣੀ ਕਮੇਟੀ ਸ਼ਹੀਦਾਂ ਦੀਆ ਕੁਰਬਾਨੀਆਂ ਤੇ ਇਤਹਾਸ ਨੂੰ ਸੰਭਾਲ਼ਣ ਲਈ ਅੱਗੇ ਆਵੇ ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅ੍ਰੰਮਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਵੇਰ ਸਮੇਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰ ਹੋਏ ਤੇ ਸ਼ਹੀਦਾਂ ਨੂੰ ਯਾਦ ਕੀਤਾ ।
ਉਨ੍ਵਾਂ ਭਾਈ ਸਾਹਿਬ ਵਲੋਂ ਸਿੱਖ ਸੰਘਰਸ਼ ਲਈ ਕੀਤੀ ਘਾਲਣਾ ਨੂੰ ਯਾਦ ਕਰਦਿਆਂ ਆਖਿਆ ਕਿ ਭਾਈ ਸਾਹਿਬ ਬਾਣੀ ਤੇ ਬਾਣੇ ਦੇ ਧਾਰਨੀ ਸਨ ਉਨ੍ਵਾਂ ਆਖਿਆ ਕਿ ਉਹ ਇੱਕ ਰੱਬ ਦੇ ਰੰਗ ਵਿੱਚ ਰੱਗੀ ਰੱਬੀ ਰੂਹ ਸੀ ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਮੈਂਬਰ ਭਾਈ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀ ਜਾਣਗੀਆਂ ਉਨ੍ਵਾਂ ਸਭ ਸੰਗਤਾਂ ਨੂੰ ਸ਼ਹੀਦਾਂ ਦੇ ਦਿਹਾੜੇ ਚੜਦੀ ਕਲਾ ਵਿੱਚ ਮਨਾਉਣ ਲਈ ਆਖਿਦਿਆ ਸਮੂਹ ਪੰਥਕ ਧਿਰਾਂ ਨੂੰ ਇੱਕਠੇ ਹੋਣ ਦੀ ਅਪੀਲ ਕਰਦਿਆ ਆਖਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਆਪਸੀ ਵਖਰੇਵੇਂ ਛੱਡ ਕੇ ਇੱਕ ਪਲੇਟ ਫਾਰਮ ਤੇ ਇੱਕਠੇ ਹੋਈਏ , ਇਸ ਮੋਕੇ ਭਾਈ ਗੁਰਦੀਪ ਸਿੰਘ ਕਾਲਕਟ,ਭਾਈ ਗੁਰਦੀਪ ਸਿੰਘ ਖੁਣ ਖੁਣ ਕਲਾਂ ਤੇ ਭਾਈ ਸਰਬਜੀਤ ਸਿੰਘ ਸਿੰਘ ਆਦਿ ਪੰਥਕ ਬੁਲਾਰਿਆਂ ਨੇ ਭਾਈ ਸਾਹਿਬ ਨੂੰ ਯਾਦ ਕਰਦਿਆਂ ਉਨ੍ਵਾਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ । ਸਾਮ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਰਿਵਾਰ ਵਿੱਚ ਪੁੱਜੇ ਉਨ੍ਹਾਂ ਆਖਿਆ ਕਿ ਉਹ ਜਰੂਰੀ ਰੁਝੇਵੇਂ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਪਰ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਪੁੱਜੇ ਹਨ । ਉਨ੍ਹਾਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਧਰਮਪਤਨੀ ਬੀਬੀ ਬਲਵਿੰਦਰ ਕੌਰ ਤੇ ਬੇਟੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਪਰਿਵਾਰ ਤੇ ਸੰਗਤ ਵਲੋਂ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ਼ਾਲ ਤੇ ਸਿਰਪਾਓ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ।ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਛਕਾਇਆ ਗਿਆ ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਰਤੀ ਕਮੇਟੀ ਮੈਂਬਰ ਭਾਈ ਗੁਰਪ੍ਰਤਾਪ ਸਿੰਘ ਵਡਾਲਾ, ਗੁਰਦੀਪ ਸਿੰਘ ਖੁਣ ਖੁਣ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਮਾਨ,ਭਾਈ ਗੁਰਦੀਪ ਸਿੰਘ ਕਾਲਕਟ ਦਲ ਖਾਲਸਾ,ਭਾਈ ਸਰਬਜੀਤ ਸਿੰਘ ਅਕਾਲੀ ਦਲ ਮਾਨ ,ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ ,ਜਗਰੂਪ ਸਿੰਘ ਚੋਹਲਾ, ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ,ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ, ਸਾਬਕਾ ਪ੍ਰਧਾਨ ਪ੍ਰਿੰਸ ਅਰੋੜਾ,ਭਾਈ ਅਮਰਜੀਤ ਸਿੰਘ ਚਹੇੜੂ ,ਹਰਜਿੰਦਰ ਸਿੰਘ ਰਾਜਾ ਸਰਪੰਚ ,ਪੰਜਾਬੀ ਗਾਇਕ ਦਲਵਿੰਦਰ ਸਿੰਘ ਦਿਆਲਪੁਰੀ, ਬਹਾਦਰ ਸਿੰਘ ਮੱਲੀਆ ਬਲਾਕ ਪ੍ਰਧਾਨ ਕਰਤਾਰਪੁਰ ,ਸਰਬਜੀਤ ਸਿੰਘ ਬਾਠ ਜਰਨਲ ਸਕੱਤਰ,ਜਗਜੀਤ ਸਿੰਘ ਜੱਗਾ ਪੱਤੜ,ਗਗਨਦੀਪ ਸਿੰਘ ਬਾਗ਼ੀ ਕਲਮ,ਗੁਰਨੇਕ ਸਿੰਘ ਢਿੱਲੋਂ, ਸਰਪੰਚ ਸਰਦੂਲ ਸਿੰਘ ਬੂਟਾ ਜੰਡੇ ਸਰਾਏ ,ਗੁਰਦੇਵ ਸਿੰਘ ਮਾਹਲ,ਸਰਪੰਚ ਗਗਨਦੀਪ ਸਿੰਘ ਚਕਰਾਲਾ, ਹਰਵਿੰਦਰ ਸਿੰਘ ਰਿੰਕੂ,ਨੰਬਰਦਾਰ ਪਰਮਜੀਤ ਸਿੰਘ ਪੱਤੜ,ਐਡਵੋਕੇਟ ਜਸਵਿੰਦਰ ਸਿੰਘ ਢਿਲੋ,ਸਰਪੰਚ ਜੁਗਿੰਦਰ ਸਿੰਘ ਪੱਡਾ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ,ਨੰਬਰਦਾਰ ਬਲਦੇਵ ਸਿੰਘ , ਨੰਬਰਦਾਰ ਸੂਰਤ ਸਿੰਘ, ਸਰਪੰਚ ਸੁਖਜਿੰਦਰ ਸਿੰਘ, ਜੋਗਾ ਸਿੰਘ ਪੱਤੜ,ਭਾਈ ਬਿੰਦਰ ਸਿੰਘ ਪੱਤੜ,ਪਿਆਰਾ ਸਿੰਘ ਸਰਪੰਚ,ਸਰਬਜੀਤ ਸਿੰਘ,ਗੁਰਭੇਜ ਸਿੰਘ ਸ਼ਹੀਦਾਂ,ਪਰਮਿੰਦਰਪਾਲ ਸਿੰਘ ਗੋਲਡੀ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰ ਸਨ ।
Leave a Reply