ਖੱਬੇ ਪੱਖੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਮਨਘੜਤ ਤੇਲ ਬਣਿਆ ਕੌਮੀ ਮਸਲਾ : ਡਾ ਨਿਰਮਲ ਸਿੰਘ
- ਰਾਜਨੀਤੀ
- 23 May, 2026 11:36 AM (Asia/Kolkata)
ਟਾਂਗਰਾ
ਸੁਰਜੀਤ ਸਿੰਘ ਖਾਲਸਾ
ਬੀਤੇ ਦਿਨੀ ਖੱਬੇ ਪੱਖੀ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਸੀ ਪੀ ਆਈ ਐਮ ਐਲ ,ਲਿਬਰੇਸ਼ਨ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਭਰ ਅਤੇ ਕਸਬਾ ਟਾਂਗਰਾ ਵਿਖੇ ਮਾਰਕਸਵਾਦੀ ਪਾਰਟੀ ਦੇ ਜਨਰਲ ਸੈਕਟਰੀ ਮੰਗਤ ਰਾਮ ਪਾਸਲਾ ਵੱਲੋ ਵਰਕਰਾਂ ਨੂੰ ਲੈਕੇ ਰੋਸ ਮੁਜ਼ਾਹਰੇ ਕੀਤੇ ਸਨ। ਜੋ ਕਿ ਬਿਨਾ ਕਿਸੇ ਆਧਾਰ ਦੇ ਸਨ। ਕਿਉਂਕਿ ਤੇਲ ਇਕੱਲੇ ਭਾਰਤ ਦਾ ਹੀ ਨਹੀਂ ਸਗੋਂ ਕੌਮੀ ਮਸਲਾ ਬਣਿਆ ਹੋਇਆ ਹੈ ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ ਜੇ ਪੀ ਦੇ ਸੀਨੀਅਰ ਆਗੂ ਡਾ ਨਿਰਮਲ ਸਿੰਘ ਵੱਲੋਂ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖਾੜੀ ਦੇ ਯੁੱਧ ਦੇ ਕਾਰਨ ਕਾਫੀ ਤਜਾਰਤੀ ਸਮੂੰਦਰੀ ਬੇੜੇ ਸਟ੍ਰੇਟ ਆਫ਼ ਹਾਰਮੁਜ ਖੜੇ ਤੇ ਹਨ। ਜਿਸ ਕਾਰਨ ਤੇਲ ਦੀ ਸਪਲਾਈ ਚੇਨ ਟੁੱਟੀ ਹੋਈ ਹੈ। ਇਕਨਾਮਿਕਸ ਦੇ ਡਿਮਾਡ ਅਤੇ ਸਪਲਾਈ ਦੇ ਪ੍ਰਿੰਸੀਪਲ ਅਨੁਸਾਰ ਡਿਮਾਡ ਵੱਧ ਹੈ। ਅਤੇ ਸਪਲਾਈ ਘੱਟ ਹੈ। ਇਸ ਲਈ ਤੇਲ ਰੇਟ ਸਾਰੀ ਦੁਨੀਆ ਵਿਚ ਹੀ ਵਧੇ ਹੋਏ ਹਨ। ਨਾ ਕਿ ਕੇਵਲ ਭਾਰਤ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਵਿਚ ਘੁੰਮਣ ਨਹੀਂ ਜਾਂਦੇ ।ਸਗੋਂ ਵੱਖਰੇ ਵੱਖਰੇ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਜਾਂਦੇ ਹਨ । ਦੂਸਰੇ ਦੇਸਾਂ ਨਾਲ ਚੰਗੇ ਸਬੰਧ ਬਣਨ ਨਾਲ ਸਾਡੇ ਦੇਸ ਵਿਚ ਐਫ ਡੀ ਆਈ ਆਉਂਦੀ ਹੈ। ਅਤੇ ਸਾਡਾ ਦੇਸ ਆਰਥਿਕ ਤੌਰ ਤੇ ਮਜ਼ਬੂਤ ਬਣਦਾ ਹੈ।ਡਾ. ਨਿਰਮਲ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਤੋਂ ਸਾਡੇ ਦੇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿਚ ਆਪਣੇ ਦੌਰੇ ਵਧਾਏ ਹਨ । ਸਾਡੇ ਦੇਸ ਦੀ ਆਰਥਿਕ ਵਿਵਸਥਾ ਮਜ਼ਬੂਤ ਤਾਂ ਹੋਈ ਹੀ ਹੈ। ਸਾਡੇ ਵਿਦੇਸ਼ ਰਹਿੰਦੇ ਭੈਣ ਭਰਾਵਾਂ ਦਾ ਮਾਨ ਸਨਮਾਨ ਵੀ ਵਧਿਆ ਹੈ।
Leave a Reply