ਸ਼੍ਰੀ ਗੁਰੂ ਰਵਿਦਾਸ ਦੇ ਬੇਗਮਪੁਰਾ ਸਿਧਾਂਤ ਤੇ ਸਾਰੇ ਸਮਾਜ ਇੱਕਜੁਟ ਹੋਣ ਦੀ ਲੋੜ-ਖੋਜੇਵਾਲ/ਸੂਰੀ
- ਰਾਜਨੀਤੀ
- 04 Aug, 2026 12:55 PM (Asia/Kolkata)
ਪਿੰਡ ਕਾਲਾ ਸੰਘੀਆ ਵਿੱਚ ਗੁਰੂ ਰਵਿਦਾਸ ਕਲਸ਼ ਯਾਤਰਾ ਦਾ ਆਯੋਜਨ:ਸਮਾਨਤਾ,ਸਦਭਾਵਨਾ ਅਤੇ ਮਨੁੱਖਤਾ ਦਾ ਫੈਲਾਇਆ ਗਿਆ ਸੰਦੇਸ਼
ਕਲਸ਼ ਵੰਦਨ ਯਾਤਰਾ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਦੀ ਪਵਿੱਤਰ ਮਿੱਟੀ ਲੈ ਕੇ ਪਿੰਡ ਕਾਲਾ ਸੰਘੀਆ ਪਹੁੰਚੀ;ਸੈਂਕੜੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ
ਕਪੂਰਥਲਾ 4 ਅਗਸਤ ਗੌਰਵ ਮੜੀਆ
ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ਸਮਰਪਤ ਸੰਕਲਪ ਅਭਿਆਨ (ਸਦਭਾਵਨਾ ਸੰਕਲਪ ਮੁਹਿੰਮ)ਤਹਿਤ ਆਯੋਜਿਤ ਕੀਤੀ ਜਾ ਰਹੀ ਕਲਸ਼ ਵੰਦਨ ਯਾਤਰਾ ਮੰਗਲਵਾਰ ਨੂੰ ਕਪੂਰਥਲਾ ਹਲਕੇ ਦੇ ਪਿੰਡ ਕਾਲਾ ਸੰਘੀਆ ਵਿਖੇ ਭਾਜਪਾ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਪਹੁੰਚੀ।ਇਸ ਮੌਕੇ ਤੇ ਲੰਬੜਦਾਰ ਤੀਰਥ ਸਿੰਘ ਵੱਲੋਂ ਗੁਰਦੁਆਰਾ ਰਵਿਦਾਸ ਜੀ ਵਿਖੇ ਆਯੋਜਿਤ ਸਮਾਗਮ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਿਸ਼ੇਸ਼ ਤੋਰ ਤੇ ਪਹੁੰਚੇ।ਕਾਲਾ ਸੰਘੀਆ(ਆਲਮਗੀਰ)ਸਥਿਤ ਗੁਰਦੁਆਰਾ ਸ੍ਰੀ ਰਵਿਦਾਸ ਵਿਖੇ ਕਲਸ਼ ਪਹੁੰਚਣ ਤੇ ਸੈਂਕੜੇ ਸ਼ਰਧਾਲੂਆਂ,ਭਾਜਪਾ ਅਧਿਕਾਰੀਆਂ ਅਤੇ ਵਰਕਰਾਂ ਨੇ ਸ਼ਰਧਾ ਨਾਲ ਪਵਿੱਤਰ ਕਲਸ਼ ਦੀ ਪੂਜਾ ਕੀਤੀ ਅਤੇ ਰਸਮਾਂ ਅਨੁਸਾਰ ਫੁੱਲਾਂ ਦੀ ਵਰਖਾ ਕੀਤੀ।ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਇਹ ਯਾਤਰਾ ਸ਼੍ਰੀ ਗੁਰੂ ਰਵਿਦਾਸ ਦੇ ਪਵਿੱਤਰ ਜਨਮ ਸਥਾਨ ਵਾਰਾਣਸੀ ਦੇ ਸਰ ਗੋਵਰਧਨਪੁਰ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਅਤੇ ਪਾਣੀ ਵਾਲੇ ਕਲਸ਼ ਨਾਲ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਦੇ ਇਤਿਹਾਸਕ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ੨੯ ਜੁਲਾਈ,ਗੁਰੂ ਪੂਰਨਿਮਾ ਤੋਂ ਦੇਸ਼ ਭਰ ਵਿੱਚ ਗੁਰੂ ਸਮਰਪਤ ਸੰਕਲਪ ਅਭਿਆਨ(ਸਦਭਾਵਨਾ ਸੰਕਲਪ ਮੁਹਿੰਮ)ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਮਾਜਿਕ ਸਦਭਾਵਨਾ, ਸਮਾਨਤਾ,ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਹੈ।ਇਸ ਸਬੰਧ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ। ਖੋਜੇਵਾਲ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਧਾਰਮਿਕ ਜਾਂ ਸੱਭਿਆਚਾਰਕ ਸਮਾਗਮ ਨਹੀਂ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਰਾਸ਼ਟਰ ਨਿਰਮਾਣ ਲਈ ਇੱਕ ਜਨ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਆਪਣੇ ਜੀਵਨ ਦੌਰਾਨ ਸ਼੍ਰੀ ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਅਤੇ ਭੇਦਭਾਵ ਤੋਂ ਪਰੇ ਰਹਿ ਕੇ ਮਨੁੱਖਤਾ,ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ,ਜੋ ਅੱਜ ਵੀ ਸਮਾਜ ਨੂੰ ਪ੍ਰੇਰਿਤ ਕਰਦਾ ਹੈ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਉਸਤਤ ਵਿੱਚ ਨਾਅਰੇ ਲਗਾਏ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕੀਤਾ।ਇਸ ਮੌਕੇ ਗੁਰਦੁਆਰਾ ਰਵਿਦਾਸ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਲਾਲ, ਗੁਰਦੁਆਰਾ ਬਾਬਾ ਕਾਨ ਦਾਸ ਦੇ ਪ੍ਰਧਾਨ ਪਰਮਜੀਤ ਸਿੰਘ ਵੱਸਣ,ਆਪ ਆਗੂ ਗੁਰਪ੍ਰੀਤ ਸਿੰਘ ਗੋਪੀ,ਲੰਬੜਦਾਰ ਤੀਰਥ ਸਿੰਘ,ਨਿਰਮਲ ਨਾਹਰ,ਸਾਬਕਾ ਸਰਪੰਚ ਸੁਰਜੀਤ ਬਿੱਟੂ,ਮਹਿੰਦਰ ਸਿੰਘ ਬਲੇਰ,ਸੰਨੀ ਬੈਂਸ,ਨਿਰਮਲ ਸਿੰਘ ਨਾਹਰ,ਭਾਜਪਾ ਸਿੱਧਵਾਂ ਦੋਨਾਂ ਦੇ ਮੰਡਲ ਪ੍ਰਧਾਨ ਡਾ.ਪ੍ਰਦੀਪ ਕੌਸ਼ਲ,ਅਕਾਲੀ ਆਗੂ ਸੰਜੀਵ ਕੁਮਾਰ ਹੈਪੀ, ਰਾਜੂ ਪੰਡਿਤ, ਬਲਦੇਵ ਸਿੰਘ,ਸੁਰਜੀਤ ਕੁਮਾਰ, ਰਾਜੇਸ਼ ਕੁਮਾਰ, ਚਰਨਜੀਤ,ਦੀਪਾ,ਸੁਰਜੀਤ ਬਿੱਟੂ, ਬਲਦੇਵ ਸਿੰਘ,ਸੋਨੂੰ, ਸਾਬੀ,ਨਵਜੋਤ,ਪਵਨ, ਸ਼ੀਰਾ,ਗੋਪੀ, ਆਕਾਸ਼,ਮੋਹਿਤ, ਜਸ਼ਨ,ਸ਼ੁੱਭ, ਸ਼ੁੱਭਮ, ਜੋਬਨ ਸਮੇਤ ਵੱਖ-ਵੱਖ ਭਾਜਪਾ ਦੇ ਅਹੁਦੇਦਾਰ, ਵਰਕਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਖੋਜੇਵਾਲ ਨੇ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸਿਧਾਂਤ ਤੇ ਇੱਕਜੁਟ ਹੋਣ ਦੀ ਲੋੜ ਹੈ।
Leave a Reply