ਪਹਿਲਾਂ ਭਾਰਤ ਸਰਕਾਰ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੀ ਮਾਫ਼ੀ ਮੰਗੇ

ਪਹਿਲਾਂ ਭਾਰਤ ਸਰਕਾਰ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੀ ਮਾਫ਼ੀ ਮੰਗੇ

ਭਾਜਪਾ ਦੇ ਇੱਕ ਮੰਤਰੀ ਆਰ ਪੀ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਕਿ ਅਗਰ ਜੇਹਲਾਂ ਵਿੱਚ ਬੰਦ ਸਿੰਘ ਮੁਆਫ਼ੀ ਮੰਗ ਲੈਣ ਤਾਂ ਉਨ੍ਹਾਂ ਦੀ ਰਿਹਾਈ ਵਾਰੇ ਸੋਚਿਆ ਜਾ ਸਕਦਾ ਹੈ। ਇਹ ਗੱਲ ਤਾਂ ਜਹਾਂਗੀਰ ਅਤੇ ਚੰਦੂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਜੀ ਨੂੰ ਕਹਿ ਰਹੇ ਸਨ , ਇਹ ਗੱਲ ਤਾਂ ਔਰੰਗਜੇਬ ਵੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਕਹਿ ਰਿਹਾ ਸੀ , ਇਹ ਗੱਲ ਤਾਂ ਵਜੀਦ ਖਾਨ ਅਤੇ ਸੁੱਚਾ ਨੰਦ ਵਰਗੇ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਕਹਿ ਰਹੇ ਸਨ , ਇਹ ਗੱਲ ਤਾਂ ਫੁਰਖਸੀਅਰ ਵੀ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਚਾਰ ਸਾਲਾਂ ਦੇ ਸਪੁੱਤਰ ਭਾਈ ਅਜੈ ਸਿੰਘ ਨੂੰ ਕਹਿ ਰਿਹਾ ਸੀ , ਇਹ ਗੱਲ ਤਾਂ ਜਕਰੀਆ ਖਾਨ ਵੀ ਭਾਈ ਤਾਰੂ ਸਿੰਘ ਜੀ ਨੂੰ ਕਹਿ ਰਿਹਾ ਸੀ , ਇਹ ਗੱਲ ਤਾਂ ਮੀਰ ਮੰਨੂੰ ਵੀ ਸਿੱਖ ਬੀਬੀਆਂ ਨੂੰ ਕਹਿ ਸੀ ਕਿ ਇਸਲਾਮ ਕਬੂਲ ਕਰ ਲਓ ਮੁਆਫੀ ਮੰਗ ਲਓ ਜਾਨ ਬਖਸ਼ ਦਿੱਤੀ ਜਾਵੇਗੀ , ਇਹ ਗੱਲ ਤਾਂ ਬੁੱਚੜ ਪੁਲੀਸ ਵਾਲੇ ਸਾਨੂੰ ਵੀ ਠਾਣਿਆਂ ਵਿੱਚ ਕਹਿੰਦੇ ਸਨ ਕਿ ਮੰਨ ਜਾਓ ਅਤੇ ਮੁਆਫੀ ਮੰਗ ਲਓ ਕਿ ਅਸੀਂ ਜੋ ਕੁੱਝ ਕੀਤਾ ਹੈ ਗਲਤ ਕੀਤਾ ਹੈ , ਜੇਹਲ ਜਾਣ ਤੋਂ ਬਚ ਜਾਓਗੇ , ਪਰ ਅਸੀਂ ਜੇਹਲ ਜਾਣ ਨੂੰ ਹੀ ਤਰਜੀਹ ਦਿੱਤੀ ਸੀ । ਆਰ ਪੀ ਸਿੰਘ ਜੀ ਤੀਹ ਤੀਹ ਪੈਂਤੀ ਪੈਂਤੀ ਸਾਲ ਵਿੱਚ ਜੇਹਲਾਂ ਵਿੱਚ ਰਹਿ ਕੇ ਕੀ ਸਾਡੇ ਸਿੰਘ ਤੁਹਾਡੇ ਵਰਗੇ ਜੁੱਤੀ ਚੱਟਾਂ ਚਪਲਾਂ ਚੱਟਾਂ ਗਦਾਰਾਂ ਕੌਮ ਧਰੋਹੀਆਂ ਦੇ ਕਹਿਣ ਤੇ ਜਾਂ ਅਮਿੱਤ ਸ਼ਾਹ ਵਰਗਿਆਂ ਰਜਿਸਟਰਡ ਗੁੰਡਿਆਂ ਤੜੀਪਾਰਾਂ ਦੇ ਕਹਿਣ ਉੱਤੇ ਮੁਆਫ਼ੀ ਮੰਗ ਲੈਣਗੇ? ਮੁਆਫ਼ੀ ਤਾਂ ਪਹਿਲਾਂ ਭਾਰਤ ਸਰਕਾਰ ਮੰਗੇ ਕਿ ਸੰਨ 1947 ਵਿੱਚ ਬਾਪੂ ਕੇ ਤੀਨ ਬਾਂਦਰਾਂ ਨਹਿਰੂ ਗਾਂਧੀ ਅਤੇ ਪਟੇਲ ਨੇ ਦਸ ਲੱਖ ਸਿੱਖ ਮੁਸਲਮਾਨ ਅਤੇ ਹਿੰਦੂ ਕਿਉਂ ਮਰਵਾਇਆ ਤੇ ਭਾਰਤ ਦੇ ਦੋ ਤਿੰਨ ਟੋਟੇ ਕਿਉਂ ਕਰਵਾਏ ਸਨ ? ਸੰਨ 1955 ਦੇ ਜੁਲਾਈ ਦੇ ਮਹੀਨੇ ਵਿੱਚ ਦਰਬਾਰ ਸਾਹਿਬ ਉੱਪਰ ਹਮਲਾ ਭਾਰਤ ਸਰਕਾਰ ਨੇ ਕਿਉਂ ਕਰਵਾਇਆ ਸੀ? ਫੇਰ ਪੰਜਾਬੀ ਸੂਬਾ ਮੋਰਚੇ ਦੌਰਾਨ ਸਾਡੇ ਬਾਰ੍ਹਾਂ ਸਾਲਾਂ ਦੇ ਭੁਝੰਗੀ ਕਾਕਾ ਇੰਦਰਜੀਤ ਸਿੰਘ ਨੂੰ ਵੱਢ ਕੇ ਜੇਲ੍ਹ ਦੇ ਵਿੱਚ ਹੀ ਬਣੇ ਖੂਹ ਦੇ ਵਿੱਚ ਸੁੱਟ ਕੇ ਕਿਉਂ ਮਾਰਿਆ ਗਿਆ ਸੀ , ਕੀ ਉੱਸ ਦਾ ਇਹੀ ਕਸੂਰ ਸੀ ਕਿ ਉੱਸ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿ ਦਿੱਤਾ ਸੀ । ਫੇਰ ਭਾਰਤ ਸਰਕਾਰ ਦੀ ਸ਼ਹਿ ਉੱਤੇ 1978 ਦੀ ਵਿਸਾਖੀ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਰੰਕਾਰੀਆਂ ਵਲੋਂ ਸਾਡੇ ਤੇਰਾਂ ਸਿੰਘ ਸ਼ਹੀਦ ਅਤੇ ਅਠੱਤਰ ਸਿੰਘ ਜਖਮੀ ਕਿਉਂ ਕੀਤੇ ਗਏ ਸਨ ? ਭਾਰਤ ਸਰਕਾਰ ਅਤੇ ਭਾਜਪਾ ਸਰਕਾਰ ਦਾ ਮੰਤਰੀ ਆਰ ਪੀ ਸਿੰਘ ਏਸ ਗੁਨਾਹ ਦੀ ਮੁਆਫ਼ੀ ਮੰਗਣ । ਫੇਰ ਦਰਬਾਰ ਸਾਹਿਬ ਅਤੇ ਸੱਤਰ ਹੋਰ ਗੁਰਦੁਆਰਿਆਂ ਉੱਪਰ ਭਾਰਤ ਸਰਕਾਰ ਨੇ ਹਮਲੇ ਕਿਉਂ ਕੀਤੇ, ਸਿੱਖਾਂ ਨੂੰ ਕੋਹ ਕੋਹ ਕੇ ਕਿਉਂ ਮਾਰਿਆ? ਮੌਜੂਦਾ ਸਰਕਾਰ ਏਸ ਗੱਲ ਦੀ ਵੀ ਸਿੱਖਾਂ ਕੋਲੋਂ ਮੁਆਫੀ ਮੰਗੇ , ਨਹੀਂ ਤਾਂ ਸਜ਼ਾ ਭਗਤਣ ਲਈ ਤਿਆਰ ਰਹੇ । ਸਜ਼ਾ ਏਹੀ ਹੈ ਕਿ ਹੁਣ ਖਾਲਿਸਤਾਨ ਦੇ ਨਾਹਰੇ ਲਾ ਲਾ ਕੇ ਭਾਰਤ ਸਰਕਾਰ ਦਾ ਜੀਣਾ ਅਸੀਂ ਹਰਾਮ ਕਰ ਦਿਆਂਗੇ ਅਤੇ ਹਿੰਦੋਸਤਾਨ ਦੇ ਹੁਣ ਕਈ ਟਟੇ ਹੋਣਗੇ। ਫੇਰ ਨਵੰਬਰ 1984 ਵਿੱਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਲਈ ਭਾਰਤ ਸਰਕਾਰ ਵੀ ਮੁਆਫੀ ਮੰਗੇ ਅਤੇ ਆਰ ਪੀ ਸਿੰਘ ਭਾਜਪਾ ਦਾ ਟੁਕੜਬੋਚ ਵੀ ਮੁਆਫ਼ੀ ਮੰਗੇ । ਫੇਰ 1985 ਤੋਂ 1995 ਤੱਕ ਮਾਰੇ ਗਏ ਦੋ ਢਾਈ ਲੱਖ ਨਿਰਦੋਸ਼ ਸਿੱਖ ਗੱਭਰੂਆਂ ਵਾਰੇ ਵੀ ਭਾਰਤ ਸਰਕਾਰ ਮੁਆਫ਼ੀ ਮੰਗੇ , ਫੇਰ 1995 ਤੋਂ ਹੁਣ ਤੱਕ ਨਸ਼ਿਆਂ ਨਾਲ ਮਾਰੇ ਸਿੱਖਾਂ ਵਾਰੇ , ਕਿਸਾਨੀ ਮੋਰਚੇ ਦੌਰਾਨ ਮਾਰੇ ਗਏ800 + ਕਿਸਾਨਾਂ ਵਾਰੇ ਵੀ ਮੋਦੀ ਸਾਹਿਬ ਮੀਡੀਏ ਉੱਪਰ ਆ ਕੇ ਮੁਆਫ਼ੀ ਮੰਗਣ। ਪੂਰੇ ਭਾਰਤ ਵਿੱਚ ਖੁਦਕੁਸ਼ੀਆਂ ਕਰ ਗਏ ਲੱਖਾਂ ਕਿਸਾਨਾਂ ਵਾਰੇ ਵੀ ਮੋਦੀ ਜੀ ਦੀ ਸਰਕਾਰ ਮੁਆਫੀ ਮੰਗੇ । ਬਾਕੀ ਅਸੀਂ ਸਮਾਂ ਆਏ ਤੇ ਇੱਕ ਇੱਕ ਗੱਲ ਦਾ ਇੱਕ ਇੱਕ ਹੋਏ ਨੁਕਸਾਨ ਦਾ ਹਿਸਾਬ ਭਾਰਤ ਸਰਕਾਰ ਕੋਲੋਂ ਜਰੂਰ ਲਵਾਂਗੇ ਜੀ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਬਾਕੀ ਆਰ ਪੀ ਸਿੰਘ ਜੀ ਜੇਕਰ ਮੂੰਹ ਚੰਗਾ ਨਾ ਹੋਵੇ ਤਾਂ ਗੱਲ ਮਾੜੀ ਨਹੀਂ ਕਰਨੀ ਚਾਹੀਦੀ। ਤੁਸੀਂ ਚੱਟੀ ਜਾਓ ਮੋਦੀ ਅਤੇ ਅਮਿੱਤ ਸ਼ਾਹ ਦੀਆਂ ਚੱਪਲਾਂ ਅਤੇ ਸੁਆਦ ਵੀ ਲਈ ਜਾਓ , ਪਰ ਸਾਡੇ ਬੰਦੀ ਸਿੰਘਾਂ ਵਾਰੇ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇਹੋ ਜਿਹਾ ਬਿਆਨ ਨਾ ਹੀ ਦਿਓ ਤਾਂ ਚੰਗਾ ਰਹੇਗਾ। 
ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.