ਸੁਖਬੀਰ ਬਾਦਲ ਵਾਰੀ ਚੀਕਾਂ, ਪਰ ਪੰਥ ਵਾਰੀ ਚੁੱਪੀ ਕਿਉਂ ?
- ਰਾਜਨੀਤੀ
- 19 Aug, 2026 04:15 PM (Asia/Kolkata)
ਜਦੋਂ ਦਸੰਬਰ 2024 ਵਿੱਚ ਪੰਥ ਦੋਖੀ ਸੁਖਬੀਰ ਬਾਦਲ ਨੂੰ ਸੋਧਾ ਲਗਾਉਣ ਦੀ ਕੋਸ਼ਿਸ਼ ਉੱਘੇ ਖਾੜਕੂ , ਪੰਥਕ ਲਿਖਾਰੀ ਅਤੇ ਬੁੱਧੀਜੀਵੀ ਭਾਈ ਨਰਾਇਣ ਸਿੰਘ ਚੌੜਾ ਜੀ ਨੇ ਕੋਸ਼ਿਸ਼ ਕੀਤੀ ਸੀ ਤੇ ਤਖਤਾਂ ਦੇ ਜਥੇਦਾਰਾਂ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਗਦਾਰ ਲਾਣੇ ਨੇ ਬੜੀਆਂ ਹੀ ਚੀਕਾਂ ਮਾਰੀਆਂ ਸਨ ਕਿ ਆਹ ਹੋ ਗਿਆ ਔਹ ਹੋ ਗਿਆ , ਮਰਯਾਦਾ ਭੰਗ ਹੋ ਗਈ , ਪੁਲੀਸ ਸੁੱਤੀ ਪਈ ਹੈ ਪੰਜਾਬ ਦੀ , ਖੁਫੀਆ ਏਜੰਸੀਆਂ ਕੀ ਕਰ ਰਹੀਆਂ ਹਨ , ਪੰਜਾਬ ਸਰਕਾਰ ਕਿੱਥੇ ਹੈ , ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਹਿ ਤੇ ਹੀ ਇਹ ਸਾਰਾ ਕੁੱਝ ਹੋਇਆ ਲੱਗਦਾ ਹੈ ਵਗੈਰਾ ਵਗੈਰਾ । ਆਹ ਦੁਬਾਰਾ ਤਾਜ਼ਾ ਸ੍ਰੀ ਹਜ਼ੂਰ ਸਾਹਿਬ ਵਿਖੇ ਫੇਰ ਭਾਈ ਨਰਾਇਣ ਸਿੰਘ ਚੌੜਾ ਜੀ ਵਾਂਗ ਹੀ ਇੱਕ ਸਾਬਕਾ ਵਕੀਲ ਅਤੇ ਹੁਣ ਦੇ ਨਿਹੰਗ ਸਿੰਘ ਭਾਈ ਜਸਪਾਲ ਸਿੰਘ ਦੀ ਅਣਖ ਨੇ ਉੱਬਾਲਾ ਖਾਧਾ , ਓਸ ਨੂੰ ਮੌਕਾ ਮਿਲਿਆ ਤਾਂ ਉੱਸ ਨੇ ਵੀ ਬੇਅਦਬੀਆਂ ਦੇ ਦੋਸ਼ੀਆਂ ਦੇ ਮਦਦਗਾਰ , ਪੰਜਾਬ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੁੱਟ ਕੇ ਖਾਣ ਵਾਲੇ , ਅਖੌਤੀ ਪੰਥ ਹਮਾਇਤੀ, ਪਰ ਅਸਲ ਵਿੱਚ ਪੰਥ ਵਿਰੋਧੀ ਸੁਖਬੀਰ ਬਾਦਲ ਨੂੰ ਸੋਧਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਤਾਂ ਉੱਸ ਨੇ ਸੁਖਬੀਰ ਬਾਦਲ ਨੂੰ ਹਾਲੇ ਜਖਮੀ ਹੀ ਕੀਤਾ ਸੀ , ਸੁਖਬੀਰ ਬਾਦਲ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਦੇ ਅਨੁਸਾਰ ਸੁਖਬੀਰ ਬਾਦਲ ਦੀ ਬਾਂਹ ਉੱਤੇ ਡੇਡ ਕੁ ਸੌ ਟਾਂਕੇ ਲੱਗੇ ਹਨ ਤਾਂ ਸਮੇਤ ਬਾਦਲਾਂ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕੀ ਅਕਾਲੀ ਕੀ ਕਾਂਗਰਸੀ ਕੀ ਭਾਜਪਾਈ ਭਾਵ ਸਾਰਿਆਂ ਹੀ ਜਾਣਿਆਂ ਨੇ ਸੁਖਬੀਰ ਬਾਦਲ ਉੱਤੇ ਹੋਏ ਹਮਲੇ ਦੀ ਰੱਜ ਕੇ ਨਿਖੇਧੀ ਕੀਤੀ । ਏਸ ਦਾ ਮਤਲਬ ਇਹ ਹੈ ਕਿ ਇਹ ਸਾਰਾ ਲੋਟੂ ਟੋਲਾ ਸਟੇਜਾਂ ਜਾਂ ਅਖਬਾਰਾਂ ਟੈਲੀਵੀਜ਼ਨਾਂ ਤੇ ਸ਼ੋਸ਼ਲ ਸਾਈਟਾਂ ਉੱਤੇ ਹੀ ਇੱਕ ਦੂਜੇ ਦਾ ਵਿਰੋਧੀ ਹੈ ਪਰ ਅੰਦਰੋਂ ਇਹ ਸਾਰੇ ਚੋਰ ਚੋਰ ਮਸੇਰ ਭਾਈ ਹੀ ਹਨ ਭਾਵ ਕੇ ਇਕੱਠੇ ਹੀ ਹਨ ।
ਦੂਜੇ ਪਾਸੇ 29 ਜੁਲਾਈ 2026 ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਦੇ ਨਿਵਾਸ ਸਥਾਨ ਨੂੰ ਘੇਰਨ ਦੀ ਕਾਲ ਦਿੱਤੀ ਹੋਈ ਸੀ ਜਿੱਥੇ ਤਕਰੀਬਨ ਕਾਫ਼ੀ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ ਤੇ ਪੰਜਾਬ ਸਰਕਾਰ ਵਲੋਂ ਅੰਦੋਲਨਕਾਰੀਆਂ ਉੱਤੇ ਅੰਨ੍ਹੇਵਾਹ ਪਾਣੀ ਦੀਆਂ ਬੁਛਾੜਾਂ ਮਾਰੀਆਂ ਲਾਠੀ ਚਾਰਜ ਕੀਤਾ , ਫੇਰ 15 ਅਗਸਤ 2026 ਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਮੋਹਾਲੀ ਵਿੱਖੇ ਮੋਰਚਾ ਲੱਗਿਆ ਹੋਇਆ ਹੈ ਉਹਨਾਂ ਵਲੋਂ ਅਤੇ ਹੋਰ ਵੀ ਕਾਫੀ ਜਥੇਬੰਦੀਆਂ ਵੱਲੋਂ ਪੰਥ ਦੇ ਅਸਲੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੈਰੋਲ ਨੂੰ ਲੈ ਕੇ ਪੰਜਾਬ ਦੇ ਗਵਰਨਰ ਦਾ ਹਾਊਸ ਘੇਰਨ ਦਾ ਸੱਦਾ ਦਿੱਤਾ ਹੋਇਆ ਸੀ ਪਰ ਉੱਸ ਦਿਨ ਤਾਂ ਪੰਜਾਬ ਸਰਕਾਰ ਨੇ ਆਪਣੇ ਹੀ ਪੰਜਾਬ ਵਾਸੀਆਂ ਉੱਤੇ ਤਸ਼ੱਦਦ ਕਰਨ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ, ਬੜੀਆਂ ਹੀ ਜਬਰਦਸਤ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਮਿਰਚਾਂ ਤੇ ਜਹਿਰ ਰੂਪੀ ਕੋਈ ਪਦਾਰਥ ਪਾ ਕੇ ਅੰਦੋਲਨਕਾਰੀਆਂ ਉੱਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ, ਜਿਨ੍ਹਾਂ ਨਾਲ ਕਾਫੀ ਸੰਗਤਾਂ ਅਤੇ ਨੇਤਾਵਾਂ ਦੀ ਅੱਖਾਂ ਨੂੰ ਬਹੁਤ ਹੀ ਨੁਕਸਾਨ ਪੁੰਜਾ , ਏਸ ਤਸ਼ੱਦਦ ਨੂੰ ਹੁੰਦਿਆ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਨੇ ਮੀਡੀਆ ਚੈਨਲਾਂ ਦੇ ਉੱਪਰ ਲਾਈਵ ਵੀ ਵੇਖਿਆ ।
ਪਰ ਏਹਨਾਂ ਦੋਨਾਂ ਹੀ ਘਟਨਾਵਾਂ ਦੀ ਨਾ ਕਿਸੇ ਜਥੇਦਾਰ ਨੇ ਨਾ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਨਾ ਹੀ ਕਿਸੇ ਅਕਾਲੀ ਕਾਂਗਰਸੀ ਤੇ ਭਾਜਪਾ ਨੇਤਾ ਨੇ ਨਿਖੇਧੀ ਕੀਤੀ ਹੈ । ਏਸ ਦਾ ਮਤਲਬ ਤਾਂ ਏਹ ਹੀ ਨਿੱਕਲਦਾ ਹੈ ਕਿ ਸੁਖਬੀਰ ਬਾਦਲ ਦੀ ਮਹੱਤਤਾ ਏਹਨਾਂ ਸਾਰੇ ਹੀ ਚੋਰਾਂ ਦੀ ਨਿਗਾਹ ਵਿੱਚ ਜਿਆਦਾ ਹੈ ਅਤੇ ਸਮੁੱਚੇ ਖਾਲਸਾ ਪੰਥ ਦੀ ਮਹੱਤਤਾ ਏਹਨਾਂ ਦੀ ਨਜਰਾਂ ਵਿੱਚ ਕੁੱਝ ਵੀ ਨਹੀਂ ਹੈ ।
ਹੁਣ ਗੱਲ ਸਾਡੇ ਅਤੇ ਤੁਹਾਡੇ ਸਾਰਿਆਂ ਉੱਪਰ ਆਉਂਦੀ ਹੈ । ਹੁਣ ਸਾਡੇ ਸਾਰਿਆਂ ਕੋਲ ਏਹਨਾਂ ਗਦਾਰਾਂ , ਚੋਰਾਂ, ਪੰਥ ਦੋਖੀਆਂ ਅਤੇ ਪੰਜਾਬ ਦੇ ਲੁਟੇਰਿਆਂ ਨੂੰ ਸਬਕ ਸਿਖਾਉਣ ਦਾ ਬਹੁਤ ਹੀ ਵਧੀਆ ਮੌਕਾ ਹੈ ਪੰਜਾਬ ਅਸੈਂਬਲੀ ਦੀਆਂ 2026 ਦੀਆਂ ਚੋਣਾਂ । ਆਪਣੇ ਸਾਰਿਆਂ ਦੇ ਹੱਥਾਂ ਵਿੱਚ ਸਮਾਰਟ ਫ਼ੋਨ ਹਨ , ਪਲ ਪਲ ਦੀ ਖਬਰ ਸਾਨੂੰ ਸਾਰਿਆਂ ਨੂੰ ਮਿਲਦੀ ਹੀ ਮਿਲਦੀ ਹੈ । ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਐਸ ਵੇਲੇ ਪੰਜਾਬ ਅਤੇ ਪੰਥ ਲਈ ਹਰ ਜਗ੍ਹਾ ਖੜ੍ਹਦੇ ਵੀ ਹਨ ਅਤੇ ਹਰ ਜਗ੍ਹਾ ਪਹੁੰਚਦੇ ਵੀ ਹਨ ।
ਪਿਛਲੇ ਸਾਲ ਵੀ ਜਦੋਂ ਹੜ੍ਹ ਆਏ ਸਨ ਉਦੋਂ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਡੀ ਸਿੱਖ ਏਡ ਆਸਟਰੀਆ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ , ਦਲ ਖ਼ਾਲਸਾ ਅਤੇ ਹੋਰ ਵੀ ਕਈ ਜਥੇਬੰਦੀਆਂ ਨਾਲ ਰਲ ਕੇ ਕਾਫੀ ਸੇਵਾਵਾਂ ਕੀਤੀਆਂ ਸਨ । ਆਹ ਪਿੱਛੇ ਜਿਹੇ ਜਦੋਂ ਉੱਤਰਾਖੰਡ ਵਿੱਚ ਵੀ ਨਿਹੰਗ ਸਿੰਘ ਨੌਜਵਾਨਾਂ ਨਾਲ ਵਧੀਕੀ ਹੋਈ ਤਾਂ ਉੱਥੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਹੀ ਪਹੁੰਚੇ ਸੀ ਜਾਂ ਨਿਹੰਗ ਜਥੇਬੰਦੀਆਂ ਪਹੁੰਚੀਆਂ ਸਨ ।
ਬਾਕੀ ਹੋਰ ਤਾਂ ਆਪਾਂ ਏਸ ਗਦਾਰ ਅਤੇ ਚੋਰ ਲਾਣੇ ਨੂੰ ਕੁੱਝ ਨਹੀਂ ਕਰ ਸਕਦੇ , ਬੱਸ ਵੋਟਾਂ ਰਾਹੀਂ ਏਹਨਾਂ ਗਦਾਰਾਂ ਅਤੇ ਲੁਟੇਰਾ ਗੈਂਗਾਂ ਨੂੰ ਘਰੇ ਬਿਠਾਓ ਜੀ ਅਤੇ ਪੰਥਕ ਜਥੇਬੰਦੀਆਂ ਨੂੰ ਜਿੱਤਾ ਕੇ ਏਹਨਾਂ ਨੂੰ ਵੀ ਚੈੱਕ ਕਰਨਾ ਚਾਹੀਦਾ ਹੈ ਕਿ ਜਿੱਤ ਕੇ ਏਹ ਕੀ ਕਰਦੇ ਹਨ ।
ਬਾਕੀ ਪੰਜਾਬ ਵਿੱਚ ਇੱਕ ਹੋਰ ਮਹਾਨ ਸ਼ਖ਼ਸੀਅਤ ਹਨ ਬੀਜੇਪੀ ਅਤੇ ਆਰ ਐਸ ਐਸ ਨੇਤਾ ਅਤੇ ਅਖੌਤੀ ਬਾਬਾ ਹਰਨਾਮ ਸਿੰਘ ਧੁੰਮਾਂ ਜੀ , ਜਿਨ੍ਹਾਂ ਦਾ ਮਿਆਰ ਹੁਣ ਕਾਫੀ ਥੱਲੇ ਆ ਚੁੱਕਾ ਹੈ, ਅੱਜਕੱਲ੍ਹ ਉੱਹ ਬਿਆਨ ਵਗੈਰਾ ਦੇਣ ਤੋਂ ਘਟ ਗਏ ਹਨ, ਕਿਉਂਕਿ ਉੱਹਨਾਂ ਦੇ ਅੰਧ ਭਗਤਾਂ ਤੋਂ ਵਗੈਰ ਹੁਣ ਉਨ੍ਹਾਂ ਨੂੰ ਕੋਈ ਵੀ ਨਹੀਂ ਪੁੱਛਦਾ ਤੇ ਗਿੱਛਦਾ । ਬਾਬਾ ਹਰਨਾਮ ਸਿੰਘ ਧੁੰਮਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਰਾਉਣ ਲਈ , ਵੋਟਾਂ ਖਰਾਬ ਕਰਨ ਲਈ ਇੱਕ ਛੋਟੀ ਜਿਹੀ ਅਕਾਲੀ ਦਲੀ ਜਿਹੀ ਵੀ ਬਣਾਈ ਹੈ । ਏਹਨਾਂ ਬੁੱਕਲ ਦਿਆਂ ਸੱਪਾਂ ਹਰਨਾਮ ਸਿੰਘ ਧੁੰਮੇ ਵਰਗਿਆਂ ਤੋਂ ਵੀ ਜਰੂਰ ਬਚ ਕੇ ਰਹਿਣਾ ਹੈ ਜੀ ।
ਹੁਣ ਤਾਂ ਸਭ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕੌਣ ਤੇ ਕਿੱਥੇ ਕੁ ਖੜ੍ਹਾ ਹੈ । ਏਸ ਕਰਕੇ ਕਿਸੇ ਦੇ ਵੀ ਅੰਧਭਗਤ ਨਾ ਬਣੋ ਜੀ । ਆਪਣੀਆਂ ਜਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਕੋਸ਼ਿਸ਼ ਕਰੋ ਜੀ ਜਰੂਰ । ਆਪਣੀਆਂ ਵੋਟਾਂ ਦੀ ਕੀਮਤ ਨੂੰ ਸਮਝੋ ਅਤੇ ਏਹਨਾਂ ਵੋਟਾਂ ਨੂੰ ਹੀ ਇੱਕ ਹਥਿਆਰ ਵਾਂਗ ਵਰਤੋ ਜੀ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply