ਐ ਪੰਜਾਬ ਸਿਆਂ! ਵਾਹਿਗੁਰੂ ਤੋਂ ਬਿਨਾਂ ਤੇਰਾ ਕੋਈ ਨਾ ਬੇਲੀ
- ਰਾਜਨੀਤੀ
- (Asia/Kolkata)
ਐ ਪੰਜਾਬ ਸਿਆਂ! ਵਾਹਿਗੁਰੂ ਤੋਂ ਬਿਨਾਂ ਤੇਰਾ ਕੋਈ ਨਾ ਬੇਲੀ
ਪੰਜਾਬ ਡੁੱਬ ਰਿਹਾ ਹੈ ਪੰਜਾਬ ਰੁੜ੍ਹ ਰਿਹਾ ਹੈ ਪੰਜਾਬ ਮਰ ਰਿਹਾ ਹੈ ਪੰਜਾਬ ਉੱਜੜ ਰਿਹਾ ਹੈ ! ਇਸ ਪੰਜਾਬ ਦੀ ਧਰਤੀ ਉੱਪਰ ਨੌਂ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹਇਆ , ਇਸ ਧਰਤੀ ਉੱਪ ਅਣਗਿਣਤ ਸ਼ਹੀਦ ਸਿੱਖਾਂ ਦਾ ਖੂਨ ਡੁੱਲ੍ਹਿਆ! ਇਹ ਪੰਜਾਬ ਅਨੇਕਾਂ ਵਾਰ ਉੱਜੜਿਆ ਅਤੇ ਵਸਿਆ! ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਇਰਾਨੀ ਅਫਗਾਨੀ ਤੁਰਕੀ ਪੁਰਤਗਾਲੀ ਜਰਵਾਣੇ ਧਾੜਵੀ ਆਉਂਦੇ ਅਤੇ ਹਿੰਦੋਸਤਾਨ ਵਿੱਚੋਂ ਪੈਸਾ ਧੇਲਾ ਹੋਰ ਕੀਮਤੀ ਚੀਜ਼ਾਂ ਸਮੇਤ ਇਥੋਂ ਦੀਆਂ ਹਿੰਦੂਆਂ ਦੀਆਂ ਬਹੂ ਬੇਟੀਆਂ ਤੱਕ ਨੂੰ ਵੀ ਲੁੱਟ ਕੇ ਨਾਲ ਹੀ ਲੈ ਜਾਂਦੇ ਅਤੇ ਹਿੰਦੋਸਤਾਨ ਨਿਵਾਸੀ ਕਾਇਰ ਲੋਕ ਡਰਪੋਕ ਲੋਕ ਕੁੱਝ ਵੀ ਕਰ ਨਾ ਪਾਉਂਦੇ ਸਿਵਾਏ ਸਬਰ ਕਰਨ ਦੇ ! ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਕਿਸੇ ਜਰਵਾਣੇ ਬਾਬਰ ਨੂੰ ਉੱਸ ਦੀ ਜੇਹਲ ਦੇ ਵਿੱਚ ਕੈਦ ਹੁੰਦਿਆਂ ਹੀ ਉੱਸ ਦੇ ਮੂੰਹ ਉੱਤੇ ਕਿਹਾ ਸੀ ਕਿ ਐ ਬਾਬਰ ਤੂੰ ਬਾਬਰ ਨਹੀਂ ਤੂੰ ਤਾਂ ਜਾਬਰ ਐਂ , ਪਹਿਲੀ ਵਾਰ ਕਿਸੇ ਵਿਦੇਸ਼ੀ ਧਾੜਵੀ ਨੇ ਕਿਸੇ ਹਿੰਦੋਸਤਾਨੀ ਦੀ ਏਹ ਸ਼ੇਰ ਗਰਜ ਸੁਣੀ ਸੀ ਅਤੇ ਹੈਰਾਨ ਹੋ ਗਿਆ ਸੀ ! ਫੇਰ ਇੱਥੋਂ ਦੇ ਪੰਡਿਤਾਂ ਅਤੇ ਮੌਲਾਣਣਿਆਂ ਨਾਲ ਵਿਚਾਰ ਚਰਚਾ ਹੋਈ ਅਤੇ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਅਗਰ ਦੁਬਾਰਾ ਬਾਬਰ ਹਿਦੋਸਤਾਨ ਦੇ ਉੱਪਰ ਚੜ੍ਹ ਕੇ ਆ ਗਿਆ ਤਾਂ ਕਿਸ ਤਰ੍ਹਾਂ ਤੁਸੀਂ ਓਸ ਦਾ ਮਕਾਬਲਾ ਕਰੋਗੇ ਤਾਂ ਪੰਡਿਤ ਅਤੇ ਮੁੱਲਾਂ ਕਾਜੀ ਕਹਿੰਦੇ ਅਸੀਂ ਏਹ ਜਿਹੇ ਮੰਤਰ ਮਾਰਾਂਗੇ ਕਿ ਉੱਹਨਾਂ ਨੂੰ ਭਸਮ ਕਰ ਦਿਆਂਗੇ ਤਾਂ ਗੁਰੂ ਨਾਨਕ ਦੇਵ ਜੀ ਗਰਜਵੀਂ ਸ਼ੇਰ ਆਵਾਜ਼ ਵਿੱਚ ਕਿਹਾ ਕਿ ਏਹਨਾਂ ਮੰਤਰਾਂ ਛੰਤਰਾਂ ਨਾਲ ਕੁੱਝ ਨਹੀਂ ਹੋਣਾ ਓਹਨਾਂ ਕੋਲ ਤੀਰ ਕਮਾਨ ਬੰਦੂਕਾਂ ਅਤੇ ਤੋਪਾਂ ਹਨ ਤੁਹਾਡੀਆਂ ਚਿਰੜ ਚਿਰੜ ਕਰਦੀਆਂ ਜੰਗਾਲੀਆਂ ਹੋਈਆਂ ਬੰਦੂਕਾਂ ਉੱਹਨਾਂ ਮੂਹਰ ਕੀ ਕਰਨਗੀਆਂ? ਏਸੇ ਕਰਕੇ ਤਕੜੇ ਹੋਵੋ ਉੱਹਨਾਂ ਦੇ ਬਰਾਬਰ ਦੇ ਹਥਿਆਰ ਖਰੀਦੋ ਅਤੇ ਡਟ ਕੇ ਦੁਸ਼ਮਣਾਂ ਦਾ ਮਕਾਬਲਾ ਕਰੋ ! ਸੋ ਭਾਈ ਸਿੱਖੋ ਅੱਜ ਦੇ ਬਾਬਰ ਹਨ ਨਰਿੰਦਰ ਮੋਦੀ ਅਮਿੱਤ ਸ਼ਾਹ ਜੈ ਸ਼ੰਕਰ ਰਾਜਨਾਥ ਸਿੰਘ ਅਤੇ ਅਜੀਤ ਡੋਵਾਲ ਵਰਗੇ ਜਰਵਾਣੇ ਅਤੇ ਭਾਰਤੀ ਖੁਫੀਆ ਏਜੰਸੀਆਂ ਅਤੇ ਭਾਰਤੀ ਡੀਪ ਸਟੇਟ , ਜਿਹਨਾਂ ਵਲੋਂ ਮਿੱਥ ਕੇ ਇਹ 2025 ਵਾਲੇ ਹੜ੍ਹ ਲਿਆਂਦੇ ਗਏ ਹਨ ! ਹੁਣ ਦਿੱਲੀ ਹਰਿਆਣੇ ਰਾਜਸਥਾਨ ਨੂੰ ਪਾਣੀ ਦੀ ਜਰੂਰਤ ਨਹੀਂ ਹੈ ! ਜਦੋ ਔੜ ਲੱਗੀ ਹੋਈ ਸੀ ਸੋਕੇ ਵਰਗੇ ਹਾਲਾਤ ਜੂਨ ਦੇ ਮਹੀਨੇ ਵਿੱਚ ਬਣੇ ਹੋਏ ਸਨ ਤਾਂ ਹਰਿਆਣਾ ਚੀਕਾਂ ਮਾਰ ਰਿਹਾ ਸੀ ਕਿ ਸਾਨੂੰ ਵਾਧੂ ਪਾਣੀ ਦਿਓ ਪਰ ਅੱਜ ਹੜ੍ਹਾਂ ਵਾਰੀ ਪੰਜਾਬ ਦਾ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ , ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਸੰਨ 2023 ਵਿੱਚ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ 2025 ਵਿੱਚ ਵੀ ਬੰਦ ਪਈਆਂ ਹਨ ! ਸੋ ਭਾਈ ਸਿੱਖੋ ਅੱਜ ਸਾਨੂੰ ਸਭ ਨੂੰ ਰਲ ਬੈਠ ਕੇ ਸਿਰਾਂ ਨਾਲ ਸਿਰ ਜੋੜ ਕਿ ਆਪਣੇ ਭਵਿੱਖ ਵਾਰੇ ਸੋਚਣ ਦੀ ਜ਼ਰੂਰਤ ਹੈ ! ਅੱਜ ਸਾਡਾ ਵਾਹ ਬਹੁਤ ਹੀ ਕਮੀਨੇ ਮਕਾਰ ਧੋਖੇਬਾਜ਼ ਅਕ੍ਰਿਤਘਣ ਨੀਚ ਪੱਥਰ ਦਿਲ ਦੁਸ਼ਮਣ ਨਾਲ ਪਿਆ ਹੈ ! ਇਹਨਾਂ ਦੇ ਨਾਲ ਸਾਨੂੰ ਹਰ ਫਰੰਟ ਉੱਤੇ ਲੜਾਈ ਬਹੁਤ ਤਕੜੇ ਹੋ ਕੇ ਲੜਨੀ ਪਵੇਗੀ! ਇਹ ਸੌ ਸਾਲ ਅੱਗੇ ਦੀ ਪਹਿਲਾਂ ਹੀ ਸੋਚ ਕੇ ਰੱਖਦੇ ਹਨ ! ਇਹ ਕਲਮਾਂ ਅਤੇ ਕਾਨੂੰਨਾਂ ਦੀ ਮਾਰ ਮਾਰਦੇ ਹਨ ! ਇਹ ਸਾਨੂੰ ਕੁੱਟਦੇ ਮਾਰਦੇ ਵੀ ਹਨ ਅਤੇ ਰੋਣ ਵੀ ਨਹੀਂ ਦਿੰਦੇ! ਪਰ ਅਸੀਂ ਅਤੇ ਸਾਡੇ ਭੋਲੇ ਸਿੱਖ ਵਾਰ ਵਾਰ ਦੁਬਾਰਾ ਫੇਰ ਇਹਨਾਂ ਜਹਿਰੀਲੇ ਨਾਗਾਂ ਉੱਪਰ ਵਿਸ਼ਵਾਸ ਕਰ ਲੈਂਦੇ ਹਾਂ ! ਏਸੇ ਕਰਕੇ ਹੀ ਇਹਨਾਂ ਨੇ ਪੰਜਾਬ ਨੂੰ ਦੋ ਸਾਲ ਪਹਿਲਾਂ ਹੀ ਬੀ ਬੀ ਐਮ ਬੀ ਜਾਣੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਬਾਹਰ ਕੱਢ ਦਿੱਤਾ ਸੀ ਪਰ ਢਿੱਲਾ ਮੁੱਖ ਮੰਤਰੀ ਅਤੇ ਓਸ ਦੀ ਸਰਕਾਰ ਕੁੱਝ ਵੀ ਨਹੀਂ ਕਰ ਸਕੀ ਸੀ ਸਿਵਾਏ ਰੌਲਾ ਪਾਉਣ ਦੇ ! ਹੜ੍ਹਾਂ ਨੇ ਹੋਰ ਮਹੀਨੇ ਤੱਕ ਬੇਸ਼ਕੀਮਤੀ ਜਾਨਾਂ ਅਤੇ ਅਰਬਾਂ ਖਰਬਾਂ ਦਾ ਮਾਲੀ ਨੁਕਸਾਨ ਕਰਕੇ ਚਲੇ ਜਾਣਾ ਹੈ ! ਪੰਜਾਬ ਹਰ ਆਫਤ ਵਿੱਚ ਹਰੇਕ ਸਟੇਟ ਦੇ ਨਾਲ ਖੜ੍ਹਦਾ ਹੈ ਪਰ ਅੱਜ ਸਿਰਫ ਅਤੇ ਸਿਰਫ ਪੰਜਾਬ ਖੁਦ ਹੀ ਆਪਣੀ ਅਤੇ ਆਪਣਿਆਂ ਦੀ ਮਦਦ ਕਰ ਰਿਹਾ ਹੈ ! ਅੱਜ ਜਥੇਦਾਰ ਰਘਬੀਰ ਸਿੰਘ ਜੀ ਵੀ ਅਰਦਾਸ ਕਰਦੇ ਕਰਦੇ ਰੋ ਪਏ , ਇੱਕ ਪੁਲੀਸ ਵਾਲਾ ਵੀ ਸਦਮੇ ਨਾਲ ਹੀ ਬੇਹੋਸ਼ ਹੋ ਗਿਆ! ਬਹੁਤ ਔਖਾ ਹੁੰਦਾ ਆਪਣੀਆਂ ਅੱਖਾਂ ਨਾਲ ਇਸ ਭਿਆਨਕ ਤਬਾਹੀ ਦੇ ਮੰਜਰ ਨੂੰ ਵੇਖਣਾਂ ! ਪਰ ਗੰਗੂਆਂ ਅਤੇ ਚੰਦੂਆਂ ਦੀ ਔਲਾਦ ਨੂੰ ਕੋਈ ਫਰਕ ਨਹੀਂ ਪੈਣਾ! ਇਹ ਚਾਲਾਂ ਸਿਰਫ ਅਤੇ ਸਿਰਫ ਖਾਲਿਸਤਾਨ ਨੂੰ ਬਣਨ ਤੋਂ ਰੋਕਣ ਲਈ ਹੀ ਚੱਲੀਆਂ ਜਾ ਰਹੀਆਂ ਹਨ ! ਕਿਉਂਕਿ ਪੰਜਾਬ ਦੀ ਧਰਤੀ ਨੇ ਹੀ ਖਾਲਿਸਤਾਨ ਬਣਨਾ ਹੈ ਅਤੇ ਇਹ ਅੱਜ ਦੇ ਚੰਦੂ ਗੰਗੂ ਸੁੱਚਾਨੰਦਾ ਸੋਚਦੇ ਹਨ ਕਿ ਪੂਰੇ ਦੇ ਪੂਰੇ ਪੰਜਾਬ ਨੂੰ ਹੀ ਉੱਜਾੜ ਦਿਓ ਤਬਾਹ ਕਰ ਦਿਓ ਬਰਬਾਦ ਕਰ ਦਿਓ ! ਕਦੇ ਕਾਲੇ ਕਾਨੂੰਨ ਕਦੇ ਲੈਂਡ ਪੂਲਿੰਗ ਨੀਤੀ ਕਦੇ ਸ਼ਾਮਲਾਟ ਪੂਲਿੰਗ ਨੀਤੀ ਕਦੇ ਨਸ਼ੇ ਕਦੇ ਕੁੱਝ ਅਤੇ ਕੁੱਝ! ਇਹ ਜਿਮੇਂਵਾਰੀ ਹੁਣ ਸਾਡੇ ਅਤੇ ਤੁਹਾਡੇ ਸਭ ਦੇ ਮੋਢਿਆਂ ਉੱਪਰ ਆਣ ਪਈ ਹੈ ਕਿ ਪੰਜਾਬ ਨੂੰ ਵਸਦਾ ਵੇਖਣਾ ਹੈ ਜਾਂ ਉੱਜੜਿਆ ਵੇਖਣਾ ਹੈ ? ਸੋ ਮਾਈ ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਆਉਣਾ ! ਦਿਲਾਂ ਅਤੇ ਮਨਾਂ ਵਿੱਚੋਂ ਮਰਨ ਦਾ ਡਰ ਕੱਢ ਕੇ ਸਾਨੂੰ ਸਭ ਨੂੰ ਪੰਜਾਬ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਜੰਗ ਲੜਨੀ ਪਵੇਗੀ! ਅੱਜ ਖਾਲਿਸਤਾਨ ਤੋਂ ਘੱਟ ਗੱਲ ਕਰਨੀ ਕੌਮ ਨਾਲ ਗਦਾਰੀ ਕਰਨੀ ਹੋਵੇਗੀ! ਇਹ ਸਾਰੇ ਲੀਡਰ ਅਤੇ ਸਾਰੀਆਂ ਪਾਰਟੀਆਂ ਸੋਚ ਵਿਚਾਰ ਲੈਣ ! ਹਿੰਦੋਸਤਾਨ ਸਿੱਖਾਂ ਲਈ ਇੱਕ ਪਿੰਜਰਾ ਹੈ ਇੱਕ ਜੇਹਲ ਹੈ , ਜਿਸ ਵਿੱਚੋਂ ਆਜ਼ਾਦੀ ਹੋਣਾ ਹੁਣ ਸਾਡੇ ਲਈ ਬਹੁਤ ਹੀ ਜਰੂਰੀ ਹੁਣ ਬਣ ਗਿਆ ਹੈ ! ਨਹੀਂ ਤਾਂ ਇਹ ਗੰਗੂ ਦੇ ਵਾਰਸ ਸਿੱਖਾਂ ਦਾ ਅਤੇ ਪੰਜਾਬ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਣਗੇ ਜੀ ਪਿਆਰੇ ਸਿੱਖੋ ਅਤੇ ਸਿੱਖਣੀਓ
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Leave a Reply