ਅਕਾਲੀ ਦਲ(PS) ਵਿੱਚ ਵੱਡੀ ਬਗਾਵਤ, ਅਸਤੀਫਿਆਂ ਦੀ ਝੜੀ
- ਰਾਜਨੀਤੀ
- 24 May, 2026 10:56 AM (Asia/Kolkata)
ਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋ-ਅਕਾਲੀ ਦਲ ਵਿੱਚ ਅਚਾਨਕ ਵੱਡੀ ਬਗਾਵਤ ਸਾਹਮਣੇ ਆ ਗਈ ਹੈ। ਕਈ ਅਹਿਮ ਆਗੂਆਂ ਨੇ ਇਕੱਠੇ ਅਸਤੀਫੇ ਦੇ ਕੇ ਪਾਰਟੀ ਲੀਡਰਸ਼ਿਪ ‘ਤੇ ਗੰਭੀਰ ਦੋਸ਼ ਲਗਾ ਦਿੱਤੇ ਹਨ। ਹੁਣ ਸਿਆਸੀ ਹਲਕਿਆਂ ਵਿੱਚ ਅਗਲੇ ਕਦਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
ਅਕਾਲੀ ਦਲ ਪੁਨਰ ਸੁਰਜੀਤ ਵਿੱਚ ਉਸ ਵੇਲੇ ਵੱਡਾ ਸਿਆਸੀ ਭੂਚਾਲ ਆ ਗਿਆ ਜਦੋਂ ਜ਼ਿਲ੍ਹਾ ਫਰੀਦਕੋਟ ਦੀ ਜੱਥੇਬੰਦੀ ਨਾਲ ਜੁੜੇ ਕਈ ਅਹਿਮ ਆਗੂਆਂ ਨੇ ਇਕੱਠੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਇਸ ਅਚਾਨਕ ਹੋਏ ਫੈਸਲੇ ਨੇ ਪਾਰਟੀ ਅੰਦਰ ਚੱਲ ਰਹੇ ਕਲੇਸ਼ ਨੂੰ ਖੁੱਲ੍ਹੇਆਮ ਸਾਹਮਣੇ ਲਿਆ ਦਿੱਤਾ ਹੈ।
ਅਸਤੀਫ਼ਾ ਦੇਣ ਵਾਲਿਆਂ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਬਰਾੜ ਲੀਗਲ ਸੈੱਲ, ਐਡਵੋਕੇਟ ਕਰਮਜੀਤ ਸਿੰਘ ਭੰਗੇਵਾਲਾ ਲੀਗਲ ਸੈੱਲ, ਲਾਲਜੀਤ ਸਿੰਘ ਜਟਾਣਾ ਝੋਟੀਵਾਲਾ ਜ਼ਿਲ੍ਹਾ ਜਨਰਲ ਸਕੱਤਰ, ਬਲਦੇਵ ਸਿੰਘ ਨੰਬਰਦਾਰ ਮੀਤ ਪ੍ਰਧਾਨ ਸ਼ਹਿਰੀ ਅਤੇ ਅਮਰਦੀਪ ਸਿੰਘ ਬਰਾੜ ਸਰਕਲ ਪ੍ਰਧਾਨ ਕੋਟਕਪੂਰਾ ਸ਼ਹਿਰੀ ਦੇ ਨਾਮ ਸ਼ਾਮਲ ਹਨ। ਇਹ ਸਾਰੇ ਅਸਤੀਫੇ ਸਮੂਹ ਸਟੇਟ ਡੈਲੀਗੇਟ ਦੇ ਨਾਮ ਭੇਜੇ ਗਏ ਹਨ।
ਸਮੂਹਿਕ ਤੌਰ ‘ਤੇ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਆਗੂਆਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਦੋ ਦਸੰਬਰ ਦੇ ਹੁਕਮਨਾਮੇ ਤੋਂ ਭਗੋੜੇ ਬਣੇ ਹੋਏ ਹਨ ਅਤੇ ਸਿੱਖ ਭਾਵਨਾਵਾਂ ਨੂੰ ਨਿੱਜੀ ਲਾਭ ਲਈ ਠੇਸ ਪਹੁੰਚਾਈ ਗਈ ਹੈ।
Leave a Reply