ਹਕੂਮਤ ਦੇ ਹੱਥ-ਠੋਕਿਆਂ ਦਾ ਕੀ ਕਰੀਏ ?

ਹਕੂਮਤ ਦੇ ਹੱਥ-ਠੋਕਿਆਂ ਦਾ ਕੀ ਕਰੀਏ ?

ਤਿਤਰ ਬਟੇਰੇ ਫੜਨ ਲਈ ਪਹਿਲਾਂ ਕਾਬੂ ਕੀਤੇ ਤਿਤਰ ਬਟੇਰੇ ਵਰਤਣ ਵਾਲੇ ਕਦੇ ਉਨਾ ਨੂੰ ਪਤਾ ਨਹੀ ਲਗਣ ਦਿੰਦੇ ਕਿ ਤੁਹਾਨੂੰ ਤੁਹਾਡੇ ਹੀ ਭਾਈਚਾਰੇ ਦੇ ਖਾਤਮੇ ਲਈ ਵਰਤਿਆ ਜਾ ਰਿਹਾ ਹੈ ।ਓਹ ਸਮਝਦੇ ਨੇ ਕਿ ਅਸੀ ਮਾਲਕਾਂ ਦੇ ਖਾਸਮਖਾਸ ਹਾਂ। ਇਹ ਨਸਲ ਸਾਡੀ ਕੌਮ ਵਿਚ ਵੀ ਹੁਣ ਵਧ ਰਹੀ ਹੈ।ਦਿੱਲੀ ਦੇ ਦੱਲੇ ਸਮਝਦੇ ਨੇ ਕਿ ਅਸੀ ਹਕੂਮਤ ਦੇ ਖਾਸ ਹਾਂ ਜਦਕਿ ਹਕੂਮਤ ਉਨਾ ਨੂੰ ਵਰਤ ਰਹੀ ਹੈ।
ਮਾਲਕਾਂ ਦੇ ਕਰਿੰਦੇ ਗੱਡੇ ਹੇਠਲੇ ਕਤੂਰੇ ਵਾਂਗ ਸੋਚਦੇ ਨੇ ਕਿ ਜੇ ਮੈ ਨਾ ਹੋਵਾਂ ਕੌਮ ਖਤਮ ਆ ,ਇਹ ਤਾਂ ਮੈ ਆਪਦੀ ਅਕਲ ਨਾਲ ਕੌਮ ਬਚਾਈ ਜਾਨਾਂ।
ਦਿੱਲੀ ਦੇ ਦੱਲੇ ਕਹਿੰਦੇ ਅਸੀ ਜੁਝਾਰੂ ਸਿੰਘ ਬਚਾ ਸਕਦੇ ਆਂ ,ਕਰਨਾ ਕੁਛ ਨਹੀ,ਬਸ ਦੁਸ਼ਮਣ ਦੀ ਈਨ ਮੰਨਣੀ ਆ।
ਜਿਹੜੀ ਗੱਲ ਕੌਮੀ ਸੋਚ ਵਾਲੇ ਸਿੰਘਾਂ ਨੂੰ ਮੌਤ ਬਰਾਬਰ ਲਗਦੀ ਹੈ ਓਹ ਇਨਾ ਦੱਲਿਆਂ ਨੂੰ ਸਿਆਣਪ ਲਗਦੀ ਆ ਕਿ ਐਵੇ ਜਾਨ ਗਵਾਉਣ ਦਾ ਕੋਈ ਫਾਇਦਾ?
ਇਹ ਦੱਲੇ ਭਾਈ ਤਾਰੂ ਸਿੰਘ ਨੂੰ ਵੀ ਕਹਿ ਸਕਦੇ ਸੀ ਕਿ "ਕੇਸ਼ ਮੁੰਨ ਲੈਣ ਦੇਹ,ਖੋਪਰੀ ਨਾ ਲੁਹਾ,ਕੇਸ਼ ਫੇਰ ਆ ਜਾਣੇ ਆ,ਮੌਕਾ ਵਰਤ"
ਇਨਾ ਨੂੰ ਆਪਦੀ ਅਕਲ ਵੱਡੀ ਜਾਪਣੀ ਸੀ ਕਿ ਅਸੀ ਇਕ ਸਿਖ ਦੀ ਜਾਨ ਬਚਾਤੀ।
ਪਰ ਫੇਰ ਭਾਈ ਤਾਰੂ ਸਿੰਘ ਦਾ ਅਰਦਾਸ ਵਿਚ ਜਿਕਰ ਕੌਣ ਕਰਦਾ?
ਖੋਪਰੀ ਲੁਹਾਕੇ,ਧਰਮ ਹੇਤ ਸੀਸ ਵਾਰਕੇ ,ਸਿਖੀ ਸਿਦਕ ਕੇਸ਼ਾ ਸਵਾਸ਼ਾਂ ਨਾਲ ਨਿਭਾਕੇ ਹੀ ਤਾਂ ਅਰਦਾਸ ਵਿਚ ਸ਼ਾਮਿਲ ਹੋ ਸਕੀਦਾ।
ਜੇ ਜਾਨ ਪਿਆਰੀ ਕਰ ਲੈਂਦੇ,ਦੱਲਿਆਂ ਮੁਤਾਬਿਕ ਅਕਲ ਵਰਤ ਲੈਂਦੇ ਤਾਂ ਸਿਧਾਂਤ ਬਚਾਉਣ ਦਾ ਸਿਹਰਾ ਕਿਥੋ ਮਿਲਦਾ?ਜੋ ਸਦੀਵੀ ਅਮਰਤਾ ਹੁਣ ਹਾਸਿਲ ਹੈ ਓਹ ਜਾਨ ਬਚਾਕੇ ਮਿਲ ਜਾਂਦੀ?
ਪਰ ਦੱਲਿਆਂ ਨੂੰ ਸਿਧਾਂਤ ਨਾਲ ਕੀ ਮਤਲਬ?
ਦੱਲੇ ਹਰ ਮੌਕੇ ਹਾਕਮਾਂ ਦੀ ਚਾਪਲੂਸੀ ਕਰਨ ਨੂੰ ਅਕਲਮੰਦੀ ਮੰਨਦੇ ਨੇ ਕਿ ਚਾਹੇ ਇਤਿਹਾਸ ਵਿਚ ਛਿਤਰ ਪੈਣ ਹੁਣ ਤਾਂ ਨਜਾਰੇ ਲੈਨੇ ਆਂ।
ਇਨਾ ਨੂੰ ਕੌਮ ਦੀ ਅਣਖ ਦਾ ਕਖ ਪਤਾ ਨਹੀ।
ਕੌਮੀ ਸੂਰਮੇ ਇਨਾ ਦੇ ਛਿਤਰ ਫੇਰਦੇ ਨੇ ਕਿ
ਮੁਝੇ ਡੂਬਨੇ ਸੇ,ਤੂੰ ਬਚਾ ਲੇਗਾ,ਮੁਝੇ ਯਕੀਨ ਹੈ,
ਮਗਰ 
ਤੇਰਾ ਯੇ ਬਚਾਨਾ ਮੁਝੇ ਮਾਰ ਡਾਲੇਗਾ।
ਕੌਮਪਰਸਤ ਸਿਖ ਕਹਿੰਦੇ ਨੇ
ਜਬਸੇ ਸੁਨਾ ਹੈ,ਮਰਨੇ ਮੇ ਜਿੰਦਗੀ ਹੈ,ਸਿਰ ਪੇ ਕਫਨ ਬਾਂਧਕੇ ਕਾਤਿਲ ਕੋ ਢੂੰਢਤੇ ਹੈਂ।
ਤੇ ਇਹ ਦੱਲੇ ਹੋਕਾ ਦਿੰਦੇ ਫਿਰਦੇ ਨੇ ਕਿ ਦੁਸ਼ਮਣ ਦੀ ਈਨ ਮੰਨਕੇ ਜਾਨ ਬਚਾ ਲੈਣੀ ਚਾਹੀਦੀ ਹੈ।
ਦੱਲੇ ਪੂਰੀ ਕੌਮ ਦੀ ਅਣਖ ਰੋਲਣ ਨੂੰ ਤਿਆਰ ਰਹਿੰਦੇ ਨੇ ਪਰ ਸੂਰਮੇ ਦੱਲਿਆਂ ਉਤੇ ਥੁੱਕਣਾ ਵੀ ਥੁੱਕ ਦੀ ਬੇਇਜਤੀ ਮੰਨਦੇ ਨੇ।
ਇਕ ਵੇਰ ਅਸੀ ਨਵੰਬਰ 1984 ਦੇ ਪੀੜਿਤਾਂ ਦੇ ਗੜ ਦੁਗਰੀ ਇਲਾਕੇ ਵਿਚ ਸ਼ਹੀਦੀ ਸਮਾਗਮ ਰਖ ਬੈਠੇ।ਜਦ ਅਸੀ ਗੁਰਦਵਾਰਾ ਸਾਹਿਬ ਵਿਚ ਨਵੰਬਰ 84 ਮੌਕੇ ਹਕੂਮਤੀ ਵਹਿਸ਼ਤ ਦਾ ਸ਼ਿਕਾਰ ਸਿਖਾਂ ਨੂੰ ਸ਼ਰਧਾਜਲੀ ਦੇ ਰਹੇ ਸੀ ਤਾਂ ਅਸੀ ਪੰਜਾਹ ਕੁ ਸਿੰਘ ਸਾਂ ਜਦਕਿ ਓਸ ਮੁਹਲੇ ਵਿਚ ਬੇਸ਼ੁਮਾਰ ਪੀੜਤ ਪਰਿਵਾਰ ਰਹਿੰਦੇ ਨੇ।
ਸਮਾਪਤੀ ਮਗਰੋ ਅਸੀ ਬਾਹਰ ਗਲੀ ਵਿਚ ਆਪਦੀ ਗੱਡੀ ਦੀ ਉਡੀਕ ਕਰ ਰਹੇ ਸੀ ,ਓਥੇ ਇਕ ਦੁਕਾਨ ਤੇ ਮੁਹਲੇ ਦੇ ਨੌਜਵਾਨ ਆਪਸ ਵਿਚ ਹਾਸਾ ਮਜਾਕ ਕਰੀ ਜਾਣ।
ਮੇਰੇ ਸਾਥੀ ਰਣਜੀਤ ਸਿੰਘ ਨੇ ਜਾ ਪੰਗਾ ਲਿਆ।
ਕਹਿੰਦਾ,ਏਥੇ ਪੀੜਤ ਪਰਿਵਾਰ ਈ ਨੇ ਜਾਂ ਹੋਰ ਲੋਕ ਵੀ?
ਓਹ ਕਹਿੰਦੇ,ਬਹੁਤੇ ਤਾਂ ਉਜੜਕੇ ਆਏ ਲੋਕ ਈ ਨੇ।
ਰਣਜੀਤ ਕਹਿੰਦਾ,ਉਜੜਕੇ ਆਇਆਂ ਵਿਚੋ ਇਨਾ ਪਰਿਵਾਰਾਂ ਵਿਚੋ ਸਿਖ ਸੰਘਰਸ਼ ਵਿਚ ਕਿੰਨੇ ਕੁ ਖਾੜਕੂ ਬਣੇ?
ਓਹ ਚੁਪ!
ਰਣਜੀਤ ਕਹਿੰਦਾ,ਤੁਸੀ ਕੀ ਕਰਨਾ ਸੀ,ਤੁਹਾਡੇ ਉਤੇ ਹੋਏ ਜੁਲਮ ਦਾ ਬਦਲਾ ਲੈਣ ਲਈ ਸਾਡੇ ਪਿੰਡਾ ਵਿਚੋ ਨੌਜਵਾਨਾ ਨੇ ਕਸਰ ਨਹੀ ਛੱਡੀ,ਤੁਸੀ ਤਾਂ ਆਹ ਗੁਰਦਵਾਰੇ ਵਿਚ ਆਪਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਦੀ ਹਿੰਮਤ ਨਹੀ ਰਖਦੇ।
ਓਹ ਸੁੰਨ ।
ਓਥੇ ਓਨਾ ਸ਼ਹਿਰੀ ਸਿਖਾ ਨੂੰ ਬਹੁਤ ਲਾਹਣਤਾਂ ਪਾਈਆਂ ਪਰ ਮੈਨੂੰ ਤਾਂ ਕੋਈ ਅਸਰ ਨਹੀ ਦਿਸਿਆ।ਓਹ ਵੀ ਦਿਲੀ ਦੇ ਦੱਲਿਆਂ ਵਰਗੇ ਈ ਸੀ ਕਿ ਮੁਆਵਜਾ ਮਿਲ ਜਾਵੇ,ਹੋਰ ਕੀ ਚਾਹੀਦਾ ?
ਸਰਬਜੀਤ ਸਿੰਘ ਘੁਮਾਣ (ਖਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.