ਤਖ਼ਤ ਸ੍ਰੀ ਹਜ਼ੂਰ ਸਾਹਿਬ ਯਾਤਰਾ 31 ਮਈ ਤੋਂ ਸ਼ੁਰੂ

ਤਖ਼ਤ ਸ੍ਰੀ ਹਜ਼ੂਰ ਸਾਹਿਬ ਯਾਤਰਾ 31 ਮਈ ਤੋਂ ਸ਼ੁਰੂ

ਅੱਪਰਾ, 26 ਮਈ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ 31 ਮਈ ਤੋਂ ਲੈ ਕੇ 11 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਗੁ. ਦੇਗਸਰ ਸਾਾਹਿਬ, ਗੁ ਬਾਬਾ ਮੋਤੀ ਰਾਮ, ਫਤਿਹਗੜ੍ਹ ਸਾਹਿਬ, ਜੋਤੀ ਸਰੂਪ ਸਾਹਿਬ, ਗੁਰੂ ਕਾ ਤਾਲ ਆਗਰਾ, ਗੁ ਦਮਦਮਾ ਸਾਹਿਬ ਆਗਰਾ, ਸ਼ੇਰ ਸ਼ਿਕਾਰ ਸਾਹਿਬ ਮਚਕੁੰਡ, ਗੁ ਸ਼ਿਵਪੁਰੀ, ਦਮਦਮਾ ਸਾਹਿਬ ਬਿਆਵਰਾ, ਗੁਰੂ ਨਾਨਕ ਘਾਟ ਉਜੈਨ, ਗੁਰਦੁਆਰਾ ਪ੍ਰਭੂ ਮਿਲਾਪ ਬਲਵਾੜਾ, ਬੜੀ ਸੰਗਤ ਸਾਹਿਬ ਬੁਰਹਾਨਪੁਰ, ਗੁਰਦੁਆਰਾ ਬਾਬਾ ਨਾਮਦੇਵ ਬਰਸੀ, ਘਰ ਬਾਬਾ ਨਾਮਦੇਵ ਜੀ, ਗੁਰਦੁਆਰਾ ਲੰਗਰ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਨਾਂਦੇੜ ਸਾਹਿਬ ਹੋਰ ਗੁਰਦੁਆਰੇ, ਨਾਨਕ ਝੀਰਾ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਜਨਮ ਅਸਥਾਨ ਭਾਈ ਸਾਹਿਬ ਸਿੰਘ ਜੀ, ਗੁਰਦੁਆਰਾ ਚਾਰ ਸਾਹਿਬਜ਼ਾਦੇ, ਗੁਪਤਸਰ ਸਾਹਿਬ, ਗੁਰਦੁਆਰਾ ਗੁਰੂ ਨਾਨਕ ਸਾਹਿਬ ਧੁਲੀਆ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੰਦੌਰ, ਗੁਰਦੁਆਰਾ ਦਾਤਾ ਬਣਦੀ ਛੋੜ ਗਵਾਲੀਅਰ, ਰਕਾਬ ਗੰਜ ਸਾਹਿਬ, ਬੰਗਲਾ ਸਾਹਿਬ, ਸੀਸ ਗੰਜ ਸਾਹਿਬ, ਗੁਰਦੁਆਰਾ ਪਾਤਸ਼ਾਹੀ 9ਵੀ ਤਰਾਵੜੀ, ਗੁਰਦੁਆਰਾ ਪਾਤਸ਼ਾਹੀ 6ਵੀ ਕੁਰੂਕਸ਼ੇਤਰ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਆਦਿ ਗੁਰਦਵਾਰਿਆ ਦੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਕਰਵਾਏ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.