ਬਾਬਾ ਸੁੱਖਾ ਸਿੰਘ ਜੀ ਦਾ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਟਾਰਨੇਟ ਦੀ ਪ੍ਰਬੰਧਕ ਕਮੇਟੀ ਅਤੇ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋਂ ਸਨਮਾਨ
- ਅੰਤਰਰਾਸ਼ਟਰੀ
- 21 Jul, 2026 03:26 PM (Asia/Kolkata)
ਬਾਬਾ ਜੀ ਵੱਲੋਂ ਆਸਟ੍ਰੇਲੀਆ ਦੀ ਗੁਰਮਤਿ ਪ੍ਰਚਾਰ ਫੇਰੀ ਦੀ ਸਮਾਪਤੀ ਅਤੇ ਪੰਜਾਬ ਵੱਲ ਰਵਾਨਗੀ
ਰਾਕੇਸ਼ ਨਈਅਰ ਚੋਹਲਾ
ਟਾਰਨੇਟ/ਆਸਟ੍ਰੇਲੀਆ,21 ਜੁਲਾਈ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਪਿਛਲੇ ਦੋ ਮਹੀਨਿਆਂ ਤੋਂ ਆਸਟਰੇਲੀਆ ਵਿੱਚ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸਿੱਖ ਸੰਗਤਾਂ ਵਿੱਚ ਵਿਚਰ ਰਹੇ ਸਨ। ਗੁਰਮਤਿ ਪ੍ਰਚਾਰ ਫੇਰੀ ਦੇ ਆਖਰੀ ਪੜਾਅ 'ਤੇ ਅੱਜ ਅੱਜ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਟਾਰਨੇਟ ਵਿਖੇ ਦੀਵਾਨ ਸਜਾਇਆ ਗਿਆ। ਦੀਵਾਨ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਈ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਨਾਲ ਹਾਜ਼ਰੀ ਭਰੀ ਅਤੇ ਗੁਰਬਾਣੀ ਦੇ ਪਾਵਨ ਉਪਦੇਸ਼ ਸਿੱਖ ਸੰਗਤਾਂ ਨਾਲ ਸਾਂਝੇ ਕਰਦਿਆਂ ਆਖਿਆ,"ਸਾਡਾ ਜੀਵਨ ਗੁਰੂ ਸਾਹਿਬਾਨ ਦੀ ਸਿੱਖਿਆ ਤੋਂ ਬਿਨਾਂ ਘੁੱਪ ਹਨੇਰੇ ਵਿੱਚ ਹੈ। ਗੁਰਬਾਣੀ ਸਾਡੇ ਜੀਵਨ ਨੂੰ ਰੌਸ਼ਨੀ ਅਤੇ ਸਹੀ ਮਾਰਗ ਪ੍ਰਦਾਨ ਕਰਦੀ ਹੈ।ਵਿਦੇਸ਼ਾਂ ਵਿੱਚ ਵੱਸਦਿਆਂ ਸਾਨੂੰ ਆਪਣੇ ਕਾਰੋਬਾਰ ਕਰਦਿਆਂ ਗੁਰੂ ਦੀ ਸਿੱਖਿਆ ਨਾਲ ਜੁੜੇ ਰਹਿਣ ਲਈ ਵਧ ਤੋਂ ਵਧ ਯਤਨ ਕਰਨੇ ਚਾਹੀਦੇ ਹਨ।ਕੇਸਾਂ ਦੀ ਬੇਅਦਬੀ ਕਰਨ ਵਾਲੇ ਗੁਰੂ ਪਿਆਰੇ ਸਾਰੇ ਸਾਬਤ ਸੂਰਤ ਹੋਵੋ ਅਤੇ ਨਸ਼ਿਆਂ ਦਾ ਤਿਆਗ ਕਰਕੇ ਅੰਮ੍ਰਿਤ ਛੱਕ ਕੇ ਸਿੰਘ ਸੱਜੋ।ਸਾਨੂੰ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਲਈ ਬੱਚਿਆਂ ਨੂੰ ਗੁਰਮੁਖੀ ਵਿਦਿਆ ਜਰੂਰ ਪੜ੍ਹਾਈ ਜਾਣੀ ਚਾਹੀਦੀ ਹੈ।ਸਾਨੂੰ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।" ਇਸ ਮੌਕੇ ਸੰਗਤ ਵਿੱਚ ਬੋਲਦਿਆਂ ਸ.ਪ੍ਰੀਤਮ ਸਿੰਘ ਸੈਕਟਰੀ ਨੇ ਆਖਿਆ,'ਪੰਜਾਬ ਦੇ ਹੜਾਂ ਦੌਰਾਨ ਅਤੇ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਸੰਤ ਬਾਬਾ ਸੁੱਖਾ ਸਿੰਘ ਜੀ ਆਸਟਰੇਲੀਆ ਦੀਆਂ ਸੰਗਤਾਂ ਵਿੱਚ ਪਿਛਲੇ ਦੋ ਮਹੀਨੇ ਤੋਂ ਵਿਚਰ ਰਹੇ ਹਨ। ਅੱਜ ਮੈਲਬਰਨ ਪਹੁੰਚਣ ਤੇ ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਬਾਬਾ ਜੀ ਨੂੰ ਵਿਸ਼ੇਸ਼ ਸਨਮਾਨ ਭੇਟ ਕਰਦਿਆਂ ਖੁਸ਼ੀ ਮਹਿਸੂਸ ਕਰਦੇ ਹਾਂ। ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਬਾਬਾ ਜੀ ਪਾਸੋਂ ਹੋਰ ਵੀ ਚੜ੍ਹਦੀ ਕਲਾ ਨਾਲ ਆਪਣੇ ਦਰਾਂ ਘਰਾਂ ਦੀਆਂ ਸੇਵਾਵਾਂ ਕਰਾਉਂਦੇ ਰਹਿਣ।"
ਦੀਵਾਨ ਦੀ ਸਮਾਪਤੀ ਮੌਕੇ ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ।ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨ ਚਿੰਨ ਵਜੋਂ ਬਾਜ਼ ਦਾ ਮਾਡਲ ਭੇਟ ਕੀਤਾ ਗਿਆ। ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਅਤੇ ਦਸ਼ਮੇਸ਼ ਗੁਰਮਤਿ ਵਿਦਿਆਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸੰਗਤ ਵਿੱਚ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਸਮੇਤ ਪ੍ਰੀਤਮ ਸਿੰਘ ਸੈਕਟਰੀ, ਅਮਰੀਕ ਸਿੰਘ,ਸੰਦੀਪ ਸਿੰਘ,ਗੁਰਧਿਆਨ ਸਿੰਘ ਗ੍ਰੰਥੀ, ਹਰਜੀਤ ਸਿੰਘ ਕਮੇਟੀ ਮੈਂਬਰ,ਰਣਦੀਪ ਸਿੰਘ,ਬਾਪੂ ਬਲਬੀਰ ਸਿੰਘ,ਰਾਗੀ ਭਾਈ ਜਸਵੰਤ ਸਿੰਘ,ਜਥੇਦਾਰ ਬੀਰਾ ਸਿੰਘ ਅਤੇ ਹੋਰ ਸੰਗਤ ਹਾਜ਼ਰ ਸੀ।
Leave a Reply