ਜਾਤੀਵਾਦ ਅਤੇ ਧਰਮ ਦੀ ਰਾਜਨੀਤੀ ਖੁੱਲ੍ਹਕੇ ਕਰ ਰਹੀਆਂ ਹਨ ਬੀਜੇਪੀ ਅਤੇ ਆਪ ਪਾਰਟੀ -: ਇੰਜ ਸ਼ੇਰਗਿੱਲ
- ਰਾਜਨੀਤੀ
- 16 Jul, 2026 09:45 AM (Asia/Kolkata)
ਚੰਡੀਗੜ੍ਹ / ਟਾਂਗਰਾ,ਮੰਗਤ ਸਿੰਘ ਸੈਦਪੁਰ ,ਸੁਰਜੀਤ ਸਿੰਘ ਖਾਲਸਾ -ਚੰਡੀਗੜ੍ਹ ਅੰਬੇਡਕਰ ਭਵਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੀ ਮੀਟਿੰਗ ਦੇ ਵੇਰਵੇ ਪ੍ਰੈਸ ਨੂੰ ਜਾਰੀ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਦੇਸ਼ ਨੂੰ ਰਸਾਤਲ ਵੱਲ ਧੱਕ ਰਹੀਆਂ ਹਨ। ਬੀਜੇਪੀ ਅਤੇ ਆਪ ਪਾਰਟੀ ਫਾਸ਼ੀਵਾਦੀ ਵਿਚਾਰਧਾਰਾ ਨਾਲ ਜਾਤੀਵਾਦ ਅਤੇ ਧਰਮ ਦੀ ਖੁਲਕੇ ਰਾਜਨੀਤੀ ਕਰ ਰਹੀਆਂ ਹਨ। ਜਦੋਂ ਕਿ ਦੇਸ਼ ਦੇ ਭੱਖਦੇ ਮਸਲੇ ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਆਪਣੀ ਜਕੜਨ ਵਿੱਚ ਜਕੜ ਰੱਖਿਆ ਹੈ। ਇਹਨਾਂ ਮੁਸ਼ਕਿਲਾਂ ਵਿਚੋਂ ਦੇਸ਼ ਅਤੇ ਸਮਾਜ ਨੂੰ ਕੱਢਣ ਦੀ ਬਜਾਏ ਰਾਜਨੀਤਕ ਪਾਰਟੀਆਂ ਵਲੋਂ ਆਪਣੀ ਕੁਰਸੀ ਕਾਇਮ ਰੱਖਣ ਲਈ ਫਿਰਕਾਪ੍ਰਸਤੀ ਦਾ ਰਾਹ ਅਪਣਾ ਰੱਖਿਆ ਹੈ। ਇਹ ਵਤੀਰਾ ਆਉਂਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਿੱਧ ਹੋਵੇਗਾ। ਇੰਜ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਪ੍ਰੋਗਰੈਸਿਵ ਅਲਾਇੰਸ ਦਾ ਟੀਚਾ ਦੇਸ਼ ਦੇ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨਾ ਹੈ।
ਮੀਟਿੰਗ ਵਿੱਚ ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ, ਐਕਸੀਅਨ ਬਲਬੀਰ ਸਿੰਘ, ਗੁਰਦਿਆਲ ਚੰਦ ਸਲਣ, ਇੰਜ ਸੁਰਿੰਦਰ ਸਿੰਘ ਭਿੰਡਰ, ਹਰਪ੍ਰੀਤ ਸਿੰਘ ਗਿੱਲ,ਸੁਰੇਸ਼ ਕੁਮਾਰ ਐਸਡੀਓ , ਸੰਜੀਵ ਕੁਮਾਰ ਨੰਗਲ, ਹਰਮੇਸ਼ ਸਿੰਘ ਅਤੇ ਅਲਾਇੰਸ ਦੇ ਹੋਰ ਮੈਂਬਰ।
ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਨੇ ਕਿਹਾ ਕਿ 22 ਅਗਸਤ 2026 ਸ਼ਨੀਵਾਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵੱਡੇ ਇਕੱਠ ਵਿੱਚ 2027 ਦਾ ਚੋਣ ਪ੍ਰੋਗਰਾਮ ਪੰਜਾਬੀਆਂ ਦੇ ਨਾਮ ਜਾਰੀ ਕੀਤਾ ਜਾਵੇਗਾ।
Leave a Reply