ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ

ਮਠਿਆਈ ਦਾ ਡੱਬਾ ਲੈਕੇ ਪਹੁੰਚੇ,ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮੀਠਾ 

ਕਪੂਰਥਲਾ 25 ਅਗਸਤ ਗੌਰਵ ਮੜੀਆ 

ਸਥਾਨਕ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਅਤੇ ਹੋਰ ਸੰਪਰਕ ਸੜਕਾਂ ਦੀ ਬੇਹੱਦ ਖ਼ਸਤਾ ਹਾਲਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਲੋਂ ਜ਼ਿਲ੍ਹਾ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਪਹੁੰਚੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਮਠਿਆਈ ਦਾ ਡੱਬਾ ਲੈਕੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੋਂ ਉਨ੍ਹਾਂਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਮੂੰਹ ਮੀਠਾ ਕਰਵਾਇਆ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੈ ਵੀ ਤੁਹਾਡਾ ਹੀ ਭਰਾ ਹਾਂ ਤੇ ਤੁਹਾਡੀ ਹਰ ਸਮੱਸਿਆ ਨੂੰ ਸੁਣਿਆ ਜਾਵੇਗਾ ਤੇ ਉਸਦਾ ਹੱਲ ਵੀ ਕੀਤਾ ਜਾਵੇਗਾ।ਇਸ ਮੌਕੇ ਤੇ ਮੋਹਤਵਾਰਾਂ ਇੰਡੀਅਨ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂਨੇ ਦੇ ਧਿਆਨ ਵਿੱਚ ਲਿਆਂਦਾ ਕਿ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।

ਪ੍ਰਧਾਨ ਮੰਤਰੀ ਯੋਜਨਾ ਅਧੀਨ ਇਸ ਸੜਕ ਦਾ ਪੰਜ ਸਾਲ ਦਾ ਸਮਾਂ ਵੀ ਚਿਰੋਕਣਾ(ਕਾਫੀ ਸਮਾਂ ਪਹਿਲਾਂ)ਲੰਘ ਚੁੱਕਿਆ ਹੈ।ਇਹ ਮੁੱਖ ਸੜਕ ਮਾਧੋ ਝੰਡਾ,ਸੈਦੋਵਾਲ,ਗੋਸਲ,ਭੰਡਾਲ ਦੋਨਾ ਤੋਂ ਹੁੰਦੀ ਹੋਈ ਰਾਜਪੁਰ ਕੁਲਾਰ ਰੋਡ ਵਿੱਚ ਜਾ ਮਿਲਦੀ ਹੈ ਅਤੇ ਅੱਗੇ ਮਲਸੀਆਂ ਸ਼ਾਹਕੋਟ ਹਾਈਵੇ ਰਾਹੀਂ ਮਾਲਵਾ ਖੇਤਰ ਨੂੰ ਜੋੜਦੀ ਹੈ।ਇਸ ਸੜਕ ਨਾਲ ਸੈਂਕੜੇ ਪਿੰਡ ਲੱਗਦੇ ਹਨ ਅਤੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਮੁਸਾਫ਼ਿਰ ਇੱਥੋਂ ਗੁਜ਼ਰਦੇ ਹਨ।ਇਸ ਤੋਂ ਇਲਾਵਾ ਸੈਦੋਵਾਲ ਤੋਂ ਗੋਸਲ ਅਤੇ ਪੱਖੋਵਾਲ ਸੜਕ ਦੀ ਹਾਲਤ ਵੀ ਬਹੁਤ ਬੁਰੀ ਹੈ।ਰੇਲ ਕੋਚ ਫੈਕਟਰੀ ਦੀ ਕੰਧ ਦੇ ਕੋਲ ਦੀ ਸੁਲਤਾਨਪੁਰ ਰੋਡ ਤੋਂ ਸਵਾ ਦੋ ਕਿਲੋਮੀਟਰ ਦਾ ਟੋਟਾ,ਜੋ ਸੈਦੋਵਾਲ ਅਤੇ ਮੰਗਾਰੋਡਾ ਨੂੰ ਜਾਂਦਾ ਹੈ,ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।ਇਸ ਰਸਤੇ ਰਾਹੀਂ ਸੈਂਕੜੇ ਕਰਮਚਾਰੀ ਰੋਜ਼ਾਨਾ ਕੋਚ ਫੈਕਟਰੀ ਜਾਂਦੇ ਹਨ।ਸੜਕਾਂ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਆਮ ਰਾਹਗੀਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਅੱਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਮੰਗ ਨੂੰ ਸੁਨਣ ਦੇ ਬਾਅਦ ਗੁਰਪਾਲ ਇੰਡੀਅਨ ਨੇ ਤੁਰੰਤ ਮੌਕੇ ਤੇ ਹੀ ਬੋਰਡ ਦੇ ਐਕਸਸੀਐਨ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਿਆ ਕਿਹਾ।ਇਸ ਮੌਕੇ ਐਕਸਸੀਐਨ ਨਾਲ ਗੱਲਬਾਤ ਕਰਨ ਤੋਂ ਬਾਅਦ ਗੁਰਪਾਲ ਸਿੰਘ ਇੰਡੀਅਨ ਨੇ ਧਰਨਾਕਾਰੀਆ ਨੂੰ ਭਰੋਸਾ ਭਰੋਸਾ ਦਿਵਾਇਆ ਕਿ 15 ਦਿਨਾਂ ਦੇ ਅੰਦਰ-ਅੰਦਰ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਜਿਸ ਦੇ ਧਰਨਾਕਾਰੀਆ ਨੇ ਧਰਨੇ ਨੂੰ ਸਮਾਪਤ ਕੀਤਾ।

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਘੁੰਮਣ,ਚੇਅਰਮੈਨ ਰਾਜਪੂਤ ਬੋਰਡ ਸੁਖਦੇਵ ਸਿੰਘ ਰਿੰਕੂ,ਆਪ ਜਿਲ੍ਹਾ ਯੂਥ ਜੁਆਇੰਟ ਸੈਕਟਰੀ ਸਾਰਾਂਸ਼ ਮਰਵਾਹਾ, ਸੁਖਵਿੰਦਰ ਸਿੰਘ ਨੱਥੂ ਚਾਹਲ, ਕੌਂਸ਼ਲਰ ਹਰਪ੍ਰੀਤ ਸਿੰਘ,ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਮਨਜੀਤ ਸਿੰਘ ਬਾਸੀ ਸਰਪੰਚ ਮਾਧੋ ਝੰਡਾ, ਅਵਤਾਰ ਸਿੰਘ,ਸਤਵਿੰਦਰ ਸਿੰਘ,ਹਰਜਿੰਦਰ ਸਿੰਘ ਨਿੰਨੀ(ਪੰਚ ਸੈਦੋਵਾਲ)ਗੁਰਦੀਪ ਸਿੰਘ, ਮਨਜਿੰਦਰ ਕਮਲ ਸੈਂਦੋ ਭੁਲਾਨਾ,ਸੁਖਦੇਵ ਸਿੰਘ (ਭੰਡਾਲ ਦੋਨਾ)ਜਗਤਾਰ ਸਿੰਘ,ਕਰਨੈਲ ਸਿੰਘ (ਭੰਡਾਲ ਦੋਨਾ),ਸਿਮਰਨਜੀਤ ਸਿੰਘ,ਮਨਦੀਪ ਸਿੰਘ, ਰਣਜੀਤ ਸਿੰਘ(ਸਾਬਕਾ ਸਰਪੰਚ ਸੈਦੋਵਾਲ ਚਰਨਜੀਤ ਸਿੰਘ,ਕਮਲਜੀਤ ਸਿੰਘ ਪੰਚ,ਕਾਲਾ (ਪੰਚ)ਸੁੱਖਾ ਗੋਸਲ(ਪੰਚ)ਅਤੇ ਗੋਪੀ ਮੰਗਾਰੋਡਾ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਾਹਿਬਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.