ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲੇ ਪਾਕੇ , ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਕੀਤਾ ਰੋਸ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲੇ ਪਾਕੇ , ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਕੀਤਾ ਰੋਸ ਮਾਰਚ

101 ਸਿੰਘਾ ਨੂੰ ਕੀਤਾ ਗ੍ਰਿਫਤਾਰ —- ਪੰਜੋਲੀ
ਨਵੀਂ ਦਿੱਲੀ 7 ਮਈ 2026 , ਨਜ਼ਰਾਨਾ ਟਾਈਮਜ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦਾਅਵਾ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਕਾਲੇ ਚੋਲੇ ਪਾਕੇ , ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਗੁਰਦੁਆਰਾ ਬੰਗਲਾ ਸਾਹਿਬ ਤੋ ਪਾਰਲੀਮੈਂਟ ਤੱਕ ਰੋਸ ਮਾਰਚ ਕੱਢਿਆ ਗਿਆ । ਮਾਰਚ ਦੀ ਅਰੰਭਤਾ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਰਦਾਸ ਕੀਤੀ । ਜਿਉ ਹੀ ਮਾਰਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਅੱਗੇ ਵੱਧ ਰਿਹਾ ਸੀ ਤਾ ਗੁਰਦੁਆਰਾ ਸਾਹਿਬ ਦੇ ਬਾਹਰ ਤਾਇਨਾਤ ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਵਲੋ ਜਥੇ ਨੂੰ ਰੋਕਿਆ ਗਿਆ । ਜਥੇ ਦੇ ਆਗੂ ਸਰਦਾਰ ਗੁਰਚਰਨ ਸਿੰਘ ਹਵਾਰਾ ਨੇ ਪੁਲੀਸ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਸਾਨੂੰ ਜੰਤਰ-ਮੰਤਰ ਤੱਕ ਜਾਣ ਦਿੱਤਾ ਜਾਵੇ ਕਿਉਂਕਿ ਸਾਡਾ ਰੋਸ ਮਾਰਚ ਪੁਰੀ ਤਰਾ ਸ਼ਾਂਤਮਈ ਹੈ । ਪ੍ਰੰਤੂ ਪੁਲੀਸ ਨੇ ਧੱਕਾਸਾਹੀ ਕਰਦਿਆਂ ਜਥੇ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਦੂਰ-ਦੁਰਾਡੇ ਦੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ । ਪੋਸਟ ਲਿੱਖਣ ਤੱਕ ਸਾਰੇ ਸਿੰਘ ਵੱਖ-ਵੱਖ ਥਾਣਿਆਂ ਵਿੱਚ ਬੰਦ ਹਨ । ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਭਾਰਤ ਦੀਆਂ ਵੱਖ ਵੱਖ ਜੇਲਾਂ ਬੰਦ , ਬੰਦੀ ਸਿੰਘਾਂ ਨੂੰ ਨਾ ਤਾਂ ਕੋਈ ਸਰਕਾਰ ਰਿਹਾ ਕਰਦੀ ਹੈ ਅਤੇ ਨਾ ਹੀ ਕੋਈ ਅਦਾਲਤ ਰਿਹਾ ਕਰ ਰਹੀ ਹੈ । ਪ੍ਰੈੱਸ ਬਿਆਨ ਜਾਰੀ ਕਰਦਿਆ ਜਥੇਦਾਰ ਪੰਜੋਲੀ ਨੇ ਕਿਹਾ ਕਿ ਹੋਰ ਤਾਂ ਹੋਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਮਾਤਾ ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ । ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਸੈਸਨ ਵਿੱਚ ਸ਼ਾਮਲ ਹੋਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ । ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾ ਦੀ ਰਿਹਾਈ , ਸੰਘਰਸ਼ ਦਾ ਅਗਲਾ ਪੜਾਅ ਜਲਦੀ ਸ਼ੁਰੂ ਕੀਤਾ ਜਾਵੇਗਾ । ਇਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ - ਸਰਦਾਰ ਗੁਰਦੀਪ ਸਿੰਘ ਬਠਿੱਡਾ , ਸਰਦਾਰ ਪਾਲ ਸਿੰਘ ਫਰਾਸ, ਸਰਦਾਰ ਸਤਵਿੰਦਰ ਸਿੰਘ ਟੌਹੜਾ , ਸਰਦਾਰ ਹਰਵਿੰਦਰ ਸਿੰਘ ਭੰਗੂ , ਕੁਲਵਿੰਦਰ ਕਾਲਾ ਝਾੜ ਸਾਹਿਬ , ਸਰਦਾਰ ਬਲਵਿੰਦਰ ਸਿੰਘ , ਸਰਦਾਰ ਅਮਰੀਕ ਸਿੰਘ ਰੋਮੀ , ਸਰਦਾਰ ਅਮਰਜੀਤ ਸਿੰਘ ਬਡਗੁੱਜਰਾ , ਸਰਦਾਰ ਸਰਬਜੀਤ ਸਿੰਘ ਬਿੱਲਾ , ਸਰਦਾਰ ਲਵਪ੍ਰੀਤ ਸਿੰਘ ਪੰਜੋਲੀ , ਸਰਦਾਰ ਨਵਪ੍ਰੀਤ ਸਿੰਘ ਪੰਜੋਲੀ , ਸਰਦਾਰ ਹਰਵਿੰਦਰ ਸਿੰਘ ਪਟਿਆਲਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਸੱਜਣ ਸ਼ਾਮਲ ਹੋਏ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.