ਸਾਰੇ ਬੰਦੀ ਸਿੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ...

ਸਾਰੇ ਬੰਦੀ ਸਿੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ...

ਖਾਲਿਸਤਾਨ ਲਈ ਲੜਨ ਵਾਲੇ ਸਾਰੇ ਯੋਧੇ ਸਤਿਕਾਰਯੋਗ ਹਨ ਪਰ ਜਦ ਮਹਿਸੂਸ ਕਰੀਏ ਕਿ ਜੁਝਾਰੂ ਸੰਘਰਸ਼ ਵਾਲੇ ਸਿੰਘਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ ਤਾਂ ਦਿਲ ਨੂੰ ਤਕਲੀਫ ਹੁੰਦੀ ਹੈ ।
ਓਵਰ ਗਰਾਊਂਡ ਖਾਲਿਸਤਾਨੀ ਚਿਹਰੇ ਅਤੇ ਜਥੇਬੰਦੀਆਂ ਤਾਂ ਫੇਰ ਵੀ ਕੌਮ ਦੇ ਧਿਆਨ ਵਿੱਚ ਰਹਿੰਦੀਆਂ ਹਨ ਪਰ ਜੁਝਾਰੂ ਸੰਘਰਸ਼ ਨਾਲ ਸਬੰਧਤ ਸਿੰਘ ਜਾਂ ਤਾਂ ਅੰਡਰ ਗਰਾਊਂਡ ਹੁੰਦੇ ਹਨ ਅਤੇ ਜਾਂ ਗ੍ਰਿਫਤਾਰ ਹੋਕੋ, ਮਗਰੋਂ ਤਸੀਹੇ ਝੱਲ ਕੇ ਭਾਰਤੀ ਹਕੂਮਤ ਦੀਆਂ ਕੈਦਾਂ ਕਟ ਰਹੇ ਹਨ । ਬੜੇ ਦੁੱਖ ਦੀ ਗੱਲ ਹੈ ਕਿ ਜੱਗੀ ਜੌਹਲ ਤਾਂ ਨਾਮ ਲਿਆ ਵੀ ਬਹੁਤੇ ਸਿੱਖਾਂ ਨੂੰ ਉਸ ਦੇ ਨਾਲ ਗ੍ਰਿਫਤਾਰ ਹੋਏ ਬਾਕੀ ਸਿੰਘਾਂ ਦੇ ਨਾਮ ਪਤੇ ਜਾਂ ਕਾਰਨਾਮੇ ਯਾਦ ਨਹੀਂ ਆਉਂਦੇ ਜਦ ਕਿ ਪੰਥਕ ਸਫਾਂ ਵਿੱਚ ਵਿਚਰਦੇ ਹੋਰ ਲੋਕਾਂ ਦਾ ਸਭ ਕੁਝ ਯਾਦ ਹੈ।
ਭਾਈ ਜਗਤਾਰ ਸਿੰਘ ਹਵਾਰੇ ਦੀ ਚਰਚਾ ਤਾਂ ਫੇਰ ਵੀ ਕਿਸੇ ਨਾ ਕਿਸੇ ਕਾਰਨ ਚਲਦੀ ਰਹਿੰਦੀ ਹੈ ਪਰ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਤਾਂ ਕਦੇ ਕਦੇ ਹੀ ਚੇਤੇ ਆਉਂਦੇ ਹਨ । ਕਿਸੇ ਵਿਰਲੇ ਨੂੰ ਹੀ ਉਹਨਾਂ ਸਾਰੇ ਜੁਝਾਰੂਆ ਬਾਰੇ ਪਤਾ ਹੋਵੇਗਾ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਭਾਰਤੀ ਹਕੂਮਤ ਦੀ ਕੈਦ ਵਿੱਚ ਲਈ ਤਸੀਹੇ ਝੱਲ ਰਹੇ ਹਨ।
ਹਰ ਸਾਲ 50-60 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਹਥਿਆਰਬੰਦ ਕਾਰਵਾਈਆਂ ਰਾਹੀਂ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਸਨ। ਜਦ ਇਹ ਨੌਜਵਾਨ ਮੁਲਾਕਾਤ ਮੋਕੇ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਸੁਣਦੇ ਹੋਣਗੇ ਕਿ ਕੌਮ ਨੂੰ ਤਾਂ ਤੁਹਾਡੇ ਨਾਮ ਹੀ ਨਹੀਂ ਪਤਾ ਤਾਂ ਉਹ ਕਿੰਨਾ ਮਾਨਸਿਕ ਕਸਟ ਸਹਾਰਦੇ ਹੋਣਗੇ ?
ਕੌਮੀ ਸੇਵਾ ਵਿੱਚ ਸ਼ੁਰੂ ਦੇ ਦਿਨਾ ਤੋਂ ਮੇਰਾ ਕਰੀਬੀ ਸਾਥੀ ਰਿਹਾ ਇੱਕ ਸਿੰਘ ਇੱਕ ਵਾਰ ਨਿਰਾਸ਼ ਹੋ ਕੇ ਕਹਿਣ ਲੱਗਿਆ ਆਪਾਂ ਇਸ ਕੌਮ ਲਈ ਛਿਤਰ ਖਾਂਦੇ ਫਿਰਦੇ ਹਾਂ?
2012 ਵਿੱਚ ਭਾਈ ਰਾਜੋਆਣੇ ਦੇ ਵਾਰਿਸਾਂ ਨੇ ਮੈਨੂੰ ਅਤੇ ਹੋਰ ਸਾਥੀਆਂ ਨੂੰ ਬਹੁਤ ਰੋਸ ਨਾਲ ਸਵਾਲ ਪੁੱਛਿਆ ਸੀ ਕਿ 1995 ਤੋਂ ਹੁਣ ਤੱਕ ਤੁਸੀ ਕਦੇ ਭਾਈ ਰਾਜੋਆਣੇ ਦੀ ਸਾਰ ਲਈ ਹੈ? ਉਦੋਂ ਇਹ ਇਤਰਾਜ ਵੀ ਸਾਹਮਣੇ ਆਇਆ ਸੀ ਕਿ ਤੁਸੀਂ ਹਰ ਮੌਕੇ ਭਾਈ ਹਵਾਰੇ ਦੀ ਗੱਲ ਕਰਦੇ ਹਾਂ ਅਤੇ ਬਾਕੀ ਕਿਸੇ ਸਿੰਘ ਦਾ ਨਾਮ ਨਹੀਂ ਲੈਂਦੇ ?
ਮੈਂ ਉਦੋਂ ਸੋਚਦਾ ਹੁੰਦਾ ਸੀ ਕਿ ਵਾਕਿਆ ਹੀ ਕੌਮ ਤੋਂ ਇਹ ਗਲਤੀ ਹੋ ਰਹੀ ਹੈ ।ਜੇ ਜੇਲ ਦੀਆਂ ਸਲਾਖਾਂ ਪਿੱਛੇ ਕੌਮ ਲਈ ਤਸੀਹੇ ਝੱਲਦੇ ਕਿਸੇ ਸਿੰਘ ਨੂੰ ਇਹ ਮਹਿਸੂਸ ਹੋਵੇ ਕਿ ਮੈਨੂੰ ਮੇਰੇ ਹਿੱਸੇ ਦਾ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਰਿਹਾ ਵਾਕਿਆ ਹੀ ਇਹ ਚਿੰਤਾ ਵਾਲੀ ਗੱਲ ਹੈ।
ਅੱਜ ਜਦ ਮੇਰੇ ਕਰੀਬੀ ਦੋਸਤਾਂ ਨੂੰ ਜਮਾਨਤ ਮਿਲੀ ਜਿਹੜੇ ਕਿ ਕੌਮੀ ਸੰਘਰਸ਼ ਵਿੱਚ ਉਮਰ ਕੈਦ ਕੱਟ ਰਹੇ ਹਨ ਤਾਂ ਖਿਆਲ ਆਇਆ ਕਿ ਕਿਸੇ ਵਿਰਲੇ ਸਿੱਖ ਨੂੰ ਹੀ ਚੇਤੇ ਹੋਵੇਗਾ ਕਿ ਇਹ ਨੌਜਵਾਨ ਕਿਸ ਦੋਸ਼ ਤਹਿਤ ਜੇਲ ਦੀਆਂ ਸਲਾਖਾਂ ਪਿੱਛੇ ਨਜ਼ਰਬੰਦ ਹਨ। 
ਕੀ ਸਾਡੀ ਕੌਮ ਨੂੰ ਕਦੇ ਇਸ ਗੱਲ ਦਾ ਖਿਆਲ ਆਵੇਗਾ ਕਿ ਜੁਝਾਰੂ ਸੰਘਰਸ਼ ਵਾਲੇ ਇਹ ਨੌਜਵਾਨ ਜੇ ਜੇਲ ਦੀਆਂ ਸਲਾਖਾਂ ਪਿੱਛੇ ਨਜ਼ਰਬੰਦ ਹਨ ਤਾਂ ਇਹ ਖਾਲਿਸਤਾਨ ਦੇ ਨਾਅਰੇ ਮਾਰ ਕੇ ਗ੍ਰਿਫਤਾਰ ਨਹੀਂ ਹੋਏ ਸਗੋਂ ਇਹਨਾਂ ਨੇ ਤਾਂ ਖਾਲਿਸਤਾਨ ਦੀ ਸਿਰਜਣਾ ਲਈ ਅਸਲੀ ਕਾਰਨਾਮੇ ਕਰਨ ਵਾਲਾ ਰਾਹ ਫੜਿਆ ਹੋਇਆ ਹੈ । ਸਾਨੂੰ ਨਾਅਰੇਬਾਜ਼ੀ ਵਾਲੇ ਹੀ ਦਿਖਦੇ ਹਨ ਜਦ ਕਿ ਜਿਹੜੇ ਅਸਲ ਵਿੱਚ ਹਕੂਮਤ ਨਾਲ ਟੱਕਰ ਲੈਂਦੇ ਹਨ ਉਹਨਾਂ ਦਾ ਚੇਤਾ ਹੀ ਨਹੀਂ।
ਮੇਰੇ ਦੋਸਤਾਂ ਦੇ ਕੇਸ ਵਿੱਚ ਜਦ ਐਨ ਆਈ ਏ ਸਾਹਮਣੇ ਭਾਈ ਹਰਮੀਤ ਸਿੰਘ ਪੀਐਚਡੀ ਦਾ ਨਾਮ ਆਇਆ ਤਾਂ ਕਿਸੇ ਨੂੰ ਖਿਆਲ ਹੀ ਨਹੀਂ ਸੀ ਕਿ ਵੱਲੋਂ ਟਾਰਗਿਟ ਕਿਲਿੰਗ ਦੀ ਜੋ ਭਾਰਤੀ ਏਜੰਸੀਆਂ ਨੇ ਤਾਜੀ ਮਹਿਮ ਤੋਰੀ ਹੈ ਉਸ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਵਿਚ ਪੀ ਐਚ ਡੀ ਨੂੰ ਨਿਸ਼ਾਨਾ ਬਣਾਇਆ ਜਾਵੇਗਾ ।ਜੋ ਇਲਜ਼ਾਮ ਜਾਂਚ ਏਜੰਸੀਆਂ ਨੇ ਮੇਰੇ ਦੋਸਤਾਂ ਉੱਤੇ ਲਾਏ ਹੁਣ ਉਹਨਾਂ ਦੋਸ਼ਾਂ ਦੇ ਹਿਸਾਬ ਨਾਲ ਤਾਂ ਇਹਨਾਂ ਨੌਜਵਾਨਾਂ ਦਾ ਰੁਤਬਾ ਬੜਾ ਬੁਲੰਦ ਹੈ ਪਰ ਧੰਨ ਹੈ ਸਾਡੀ ਕੌਮ ਜਿਨਾਂ ਨੂੰ ਚੇਤਾ ਹੀ ਨਹੀਂ ਕਿ ਕੌਣ ਕਿਉ ਤੇ ਕਿੱਥੇ ਉਮਰਕੈਦ ਰਿਹਾ ਹੈ?
 

                                                     ਸਰਬਜੀਤ ਸਿੰਘ ਘੁਮਾਣ (ਖਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622