ਪਿੰਡ ਕੋਟਲਾ ਅਤੇ ਜਬੋਵਾਲ ਦੇ ਨੌਂਜਵਾਨ ਸਮਾਜ ਸੇਵਾ ਲਈ ਮੈਦਾਨ ਵਿਚ ਨਿਤਰੇ ਸੜਕਾਂ ਦੀ ਕਰ ਰਹੇ ਹਨ ਸਫਾਈ।

ਪਿੰਡ ਕੋਟਲਾ ਅਤੇ ਜਬੋਵਾਲ ਦੇ ਨੌਂਜਵਾਨ ਸਮਾਜ ਸੇਵਾ ਲਈ ਮੈਦਾਨ ਵਿਚ ਨਿਤਰੇ ਸੜਕਾਂ ਦੀ ਕਰ ਰਹੇ ਹਨ ਸਫਾਈ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਟਾਂਗਰਾ ਰੇਲਵੇ ਸਟੇਸ਼ਨ ਤੋਂ ਵੱਖ ਵੱਖ ਪਿੰਡਾਂ ਨੂੰ ਜੋੜਦੀਆਂ ਸੜਕਾਂ ਦੇ ਕਿਨਾਰਿਆਂ ਮੋੜਾਂ ਤੇ ਗਾਜਰ ਬੂਟੀ,ਬਾਥੂ ਅਤੇ ਸੁਖੇ ਦੇ ਬੂਟਿਆਂ ਕਾਰਣਾਂ ਆਉਣ ਜਾਣ ਵਾਲਿਆਂ ਲਈ ਘਾਤਕ ਹਾਦਸਿਆਂ ਅਤੇ ਗਲਤ ਅਨਸਰਾਂ ਲੁਟਾਂ ਖੋਹਾਂ ਕਰਨ ਵਾਲਿਆਂ ਤੋਂ ਖਤਰਾ ਬਣਿਆ ਰਹਿੰਦਾ ਸੀ।ਪਹਿਲਾਂ ਮਨਰੇਗਾ ਯੋਜਨਾ ਅਧੀਨ ਮਜਦੂਰ ਸਫਾਈ ਕਰ ਦਿੰਦੇ ਸਨ।ਪਰ ਹੁਣ ਇਸ ਪਾਸੇ ਵੱਲ ਕਿਸੇ ਦਾ ਧਿਆਨ ਨਹੀਂ ਹੈ।ਪਿੰਡ ਕੋਟਲਾ ਅਤੇ ਜਬੋਵਾਲ ਦੇ ਨੌਜਵਾਨਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਰੀਪਰਾਂ ਦੁਆਰਾ ਕਟਿੰਗ ਕਰਵਾ ਕੇ ਸੜਕਾਂ ਦੇ ਦੋਵੇਂ ਪਾਸੇ ਸਫਾਈ ਕਰਵਾਈ ਜਾ ਰਹੀ ਹੈ।ਹਰ ਆਉਣ ਜਾਣ ਵਾਲਿਆਂ ਵੱਲੋਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.