*ਰੁੱਖਾਂ ਦੀ ਛਬੀਲ* - ਕਵਿਤਾ - ਸੋਧ ਸਿੰਘ ਬਾਜ਼ - 9041301984

*ਰੁੱਖਾਂ ਦੀ ਛਬੀਲ* - ਕਵਿਤਾ - ਸੋਧ ਸਿੰਘ ਬਾਜ਼ - 9041301984
1:- ਸਾਡੇ ਘਰ ਢਾਹ ਕੇ ਰੁੱਖਾਂ ਤੋਂ ਤੇ ਆਪਣੇ ਨਵੇਂ ਵਸਾ ਲਏ ਨੇ ।ਜੋ ਰੁੱਖ ਸੀ ਸਾਡੇ ਮਹਿਲ ਹੁੰਦੇ, ਤੁਸਾਂ ਬਾਰੀਆਂ ਬੂਹੇ ਲਾ ਲਏ ਨੇ ।ਜੇ ਪੰਛੀ ਰੱਬ ਬਣਾ ਦਿੱਤੇ, ਤਾਂ ਕੀ ਸਜ਼ਾ ਐ ਸਾਡੇ ਲਈ। ,ਸ਼ਬੀਲ ਲਾਉਂਦਿਆ ਵੀਰਾ ਵੇ, ਦੋ ਰੁੱਖ ਲਗਾਦੇ ਸਾਡੇ ਲਈ। 2:- ਪੰਜਵੇ ਗੁਰ ਜੀ ਦੀ ਯਾਦ ਓੁੱਤੇ, ਤੁਸੀਂ ਲੰਗਰ ਅਨੇਕਾਂ ਲਾਓਦੇ ਓ ।ਜਦ ਵੇਖਦੇ ਭੁੱਖਾਂ ਪਿਆਸਾ ਜੀ, ਤਾਂ ਓਸ ਨੂੰ ਲੰਗਰ ਛਕਾਓਦੇ ਓ।ਅਸੀ ਲੱਖ ਲੱਖ ਦੇਈਏ ਦੁਆਵਾਂ ਜੀ ,ਕਿਤੇ ਰੱਖ ਦੇਵੋ ਜਲ ਸਾਡੇ ਲਈ। ਸ਼ਬੀਲ ਲਾਉਂਦਿਆ ਵੀਰਾ ਵੇ ............3:- ਮੈ ਕੋਇਲ ਕੂਕਾਂ ਬਾਗਾ ਚੋਂ, ਸੁਣ ਠੰਡ ਕਾਲਜੇ ਪੈਂਦੀ ਸੀ ।ਕੱਲ ਪੁੱਛਣਾ ਤੁਹਾਡੇ ਬੱਚਿਆਂ ਨੇ, ਓ ਕਿਸ ਥਾਂ ਉੱਠਦੀ ਬਹਿੰਦੀ ਸੀ।ਅਸੀ ਗਾਈਏ ਪਿਆਰ ਤਰਾਨੇ ਜੀ ,ਕੋਈ ਗੀਤ ਵੀ ਗਾਅ ਦਿਓ ਸਾਡੇ ਲਈ।ਸ਼ਬੀਲ ਲਾਉਂਦਿਆ ਵੀਰਾ ਵੇ............4:- ਕੱਠਿਆਂ ਕਰ ਤੀਲੇ ਤੀਲੇ ਨੂੰ ,ਅਸੀਂ ਘਰ ਹੀ ਮਸਾਂ ਬਣਾਏ ਜੀ।ਹੋ ਦਿਨ ਤੋ ਹੈ ਸ਼ੁਰੂਆਤ ਜਾਂਦੀ, ਰਾਤਾਂ ਨੂੰ ਮੁੜਕੇ ਆਏ ਜੀ ।ਤੁਸੀਂ ਕਰਕੇ ਚੱਲੇ ਤਬਾਹ ਜਾਂਦੇ,ਤੇ ਕੀ ਕਰਨਾ ਐ ਸਾਡੇ ਲਈ। ਸ਼ਬੀਲ ਲਾਉਂਦਿਆ ਵੀਰਾ ਵੇ .............5:- ਸਾਡੇ ਲਈ ਨਾਂ ਕੋਈ ਥਾਣਾ ਹੈ , ਨਾਂ ਕੋਈ ਜੱਜ ਵਕੀਲ ਹੀ ਐ।ਅਸੀਂ ਕਿਸ ਥਾਂ ਪਰਚਾ ਦੇ ਆਈਏ , ਸਾਡੀ ਸੁਣਦਾ ਕੌਣ ਦਲੀਲ ਹੀ ਐ।ਜੋ ਸਾਡੇ ਨਾ ਇਨਸਾਫ਼ ਕਰੇ, ਹੈ ਨਹੀਂ ਕਨੂੰਨ ਕੋਈ ਸਾਡੇ ਲਈਛਬੀਲ ਲਾਉਂਦਿਆ ਵੀਰਾ ਵੇ ............6:-ਕਦੇ ਬੰਨ ਡਾਰਾਂ ਅਸਮਾਨਾਂ ਤੇ, ਅਸੀਂ ਨਿੱਤ ਗੇੜੀਆ ਲਾਉਂਦੇ ਸੀ। ਤੱਕ ਨੀਲੇ ਵਿੱਚ ਅਸਮਾਨ ਸਾਨੂੰ, ਕਈ ਲੋਕੀ ਖੁਸ਼ੀ ਮਨਾਉਂਦੇ ਸੀ। ਬੱਚਿਆਂ ਨੇ ਪੁੱਛਣਾ #ਬਾਜ਼ ਤੁਸੀਂ ਕਿ ਛੱਡਿਆ ਏ ਸਾਡੇ ਲਈ।ਸ਼ਬੀਲ ਲਾਉਂਦਿਆ ਵੀਰਾ ਵੇ ਦੋ ਰੁੱਖ ਲਗਾਦੇ ਸਾਡੇ ਲਈ ।