ਪਿੰਡ ਸਰਜਾ ਹਲਕੇ ਦਾ ਸਭ ਤੋਂ ਵਿਕਸਤ ਪਿੰਡ ਬਣੇਗਾ- ਹਰਭਜਨ ਸਿੰਘ ਈ ਟੀ ਓ
- ਰਾਜਨੀਤੀ
- 23 Jun,2025

ਡੇਢ ਕਰੋੜ ਦੇ ਕਰੀਬ ਵਿਕਾਸ ਕਾਰਜਾਂ ਦੇ ਉਦਘਾਟਨ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਸਰਜਾ ਵਿਖੇ 63.58 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ 73.78 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੀ ਰਿਟੇਨਿੰਗ ਵਾਲ਼ ਦੀ ਵੀ ਮੁੜ ਉਸਾਰੀ ਕੀਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਸਰਜਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ। ਉੱਨਾਂ ਕਿਹਾ ਕਿ ਇਹ ਸਾਰੇ ਵਿਕਾਸ ਦੇ ਕੰਮ ਆਉਦੇ 6 ਮਹੀਨਿਆਂ ਵਿਚ ਪੂਰੇ ਕੀਤੇ ਜਾਣਗੇ । ਅਤੇ ਗੁਣਵਤਾ ਵਿਚ ਕੋਈ ਕਮੀ ਮੇਰੇ ਧਿਆਨ ਵਿਚ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਉੱਨਾਂ ਕਿਹਾ ਹੁਣ ਲੋਕਾਂ ਨੂੰ ਤਹਿਸੀਲਾਂ ਵਿੱਚ ਈ ਜਮਾ ਬੰਦੀ ਆਨਲਾਈਨ ਸ਼ੁਰੂ ਕੀਤੀ ਹੈ । ਲੋਕ ਸਮਾਂ ਗੁਵਾਏ ਬਿਨਾ ਘਰ ਬੈਠੇ ਘਰ, ਪਲਾਟ ਆਦਿ ਦੀ ਜਮਾਂਬੰਦੀ ਲੈਕੇ ਇੰਤਕਾਲ ਕਰਵਾ ਸਕਣਗੇ। ਇਸ ਮੌਕੇ ਸਰਪੰਚ ਗੁਰਮੁਖ ਸਿੰਘ ਸਰਜਾ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਉੱਨਾਂ ਦੀ ਸੁਪੱਤਨੀ ਸਹਿੰਦਰ ਕੌਰ ਦਾ ਪਿੰਡ ਸਰਜਾ ਪਹੁੰਚਣ ਤੇ ਧੰਨਵਾਦ ਕਰਦਿਆਂ ਕਿਹਾ ਹਲਕੇ ਵਿੱਚ ਕਰਵਾਏ ਜਾ ਰਹੇ ਜੰਗੀ ਪੱਧਰ ਤੇ ਵਿਕਾਸ ਕਾਰਜਾਂ ਦਾ ਕੋਈ ਤੋੜ ਨਹੀਂ ਜਿਸ ਕਰਕੇ ਲੋਕ ਉਹਨਾਂ ਨੂੰ ਹਲਕੇ ਵਿੱਚ ਵਿਕਾਸ ਪੁਰਸ਼ ਕਹਿ ਕੇ ਸਨਮਾਨ ਦੇਣ ਲੱਗੇ ਹਨ । ਉੱਨਾਂ ਕਿਹਾ ਪਿੰਡ ਦੀਆਂ ਸਾਰੀਆਂ ਸੜਕਾਂ 18 ਫੁਟ, ਪੰਚਾਇਤੀ ਜਮੀਨ ਵਿੱਚ ਅੰਡਰ ਪਾਈਪ ਲਾਈਨ, ਇਸੇ ਨੂੰ ਹੀ ਤਾਂ ਬਦਲਾਅ ਕਹਿੰਦੇ ਹਨ । ਕਿਉਂਕਿ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਪੂਰੀ ਬਿਜਲੀ ਕਰਕੇ ਮਜ਼ਦੂਰਾਂ ਦੀ ਦਿਹਾੜੀ ਲਗਾ ਤਾਰ ਲੱਗ ਰਹੀ ਹੈ। ਜਰਨੇਟਰ ਨਹੀ ਚਲਾਉਣੇ ਪੈ ਰਹੇ ਹਨ। ਨਹਿਰੀ ਪਾਣੀ ਵੀ ਖਾਲ ਪਵਾ ਕੇ ਟੇਲਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ।ਸਰਜਾ ਵਾਸੀ ਵਿਕਾਸ ਕਾਰਨ ਗਦ ਗਦ ਹੋਏ ਦੇਖਣ ਨੂੰ ਮਿਲੇ ।ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਬਾਬਾ ਬਕਾਲਾ ਸਾਹਿਬ ਨੂੰ ਜੋੜਦੀਅਾਂ ਸਾਰੀਅਾਂ ਸੜਕਾਂ 18 ਫੁਟ ਚੌੜੀਅਾਂ ਬਣ ਚੁਕੀਅਾਂ ਹਨ ਇਸ ਮੌਕੇ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ, ਭਰਾਤਾ ਈਟੀਓ ਸਤਿੰਦਰ ਸਿੰਘ, ਚੇਅਰਮੈਨ ਛਨਾਖ ਸਿੰਘ,ਹਰਪਾਲ ਸਿੰਘ ਚੌਹਾਨ ਨਿਰਮਲ ਸਿੰਘ ਐਸ ਡੀ ਈ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਬਲਰਾਜ ਸਿੰਘ ਤਰਸਿਕਾ,ਜਥੇ: ਗੁਰਦਿਆਲ ਸਿੰਘ, ਜਰਨੈਲ ਸਿੰਘ ਪ੍ਰਧਾਨ ਕੌ ਸੁਸਾਇਟੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਡਾ ਗੁਰਦੀਪ ਸਿੰਘ ਸਰਪੰਚ ਕੋਟਲਾ , ਹਰਿੰਦਰ ਸਿੰਘ ਗੱਗੀ, ਜਸਵੰਤ ਸਿੰਘ ਹੌਲਦਾਰ, ਦਵਿੰਦਰ ਸਿੰਘ ਮੰਨੂ ਸਰਪੰਚ , ਸਰੂਪ ਸਿੰਘ ਯੂ ਕੇ, ਸਵਿੰਦਰ ਸਿੰਘ ਫੋਜੀ ਮੁੱਛਲ, ਰਮਨਜੀਤ ਸਿੰਘ ਸਿੱਧੂ, ਅਮਰੀਕ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ ਸਰਪੰਚ , ਅਜੀਤ ਸਿੰਘ ਜੋਧਾਨਗਰੀ, ਸਰਪੰਚ ਜਰਮਨਜੀਤ ਸਿੰਘ, ਸੁਖਵਿੰਦਰ ਸਿੰਘ ਲਵਲੀ ਸਰਪੰਚ, ਸੁਖਵਿੰਦਰ ਸਿੰਘ ਸ਼ਾਹ ਸਰਪੰਚ , ਅਵਤਾਰ ਸਿੰਘ , ਕਸ਼ਮੀਰ ਸਿੰਘ, ਮੱਸਾ ਸਿੰਘ ਰਾਏਪੁਰ, ਮਿਰਜਾ ਸਿੰਘ ਮੈਂਬਰ, ਹੀਰਾ ਸਿੰਘ ਜਸਪਾਲ, ਜੇ ਈ ਹਰਜਿੰਦਰ ਸਿੰਘ, ਅੰਗਰੇਜ ਸਿੰਘ ਮੈਂਬਰ, ਨਿਰਮਲ ਸਿੰਘ ਮੈਂਬਰ, ਸੁਰਜਨ ਸਿੰਘ ਮੈਂਬਰ, ਜਗੀਰ ਸਿੰਘ ਫੌਜੀ, ਲੱਖਾ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ , ਸਵਰਨ ਸਿੰਘ, ਨਿਰਮਲ ਸਿੰਘ, ਅਨੰਦ ਸਿੰਘ, ਜਸਮੇਲ ਸਿੰਘ, ਬਲਬੀਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਪੱਪੂ, ਪਰਗਟ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਨਿਰਮਲ ਸਿੰਘ ਡਾਕਟਰ, ਅਮਰ ਸਿੰਘ, ਸੁਖਚੈਨ ਸਿੰਘ, ਕਰਤਾਰ ਸਿੰਘ ਫ਼ੌਜੀ, ਜਗੀਰ ਸਿੰਘ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਪਿੰਡ ਵਾਸੀ ਹਾਜ਼ਰ ਸਨ।
Posted By:

Leave a Reply