ਸਲਵਿੰਦਰ ਸਿੰਘ ਲਾਧੂਪੁਰ ਮੁਲਾਜਮ ਫਰੰਟ ਪੰਜਾਬ ਦੇ ਬਣੇ ਜ਼ਿਲ੍ਹਾ ਪ੍ਰਧਾਨ

ਸਲਵਿੰਦਰ ਸਿੰਘ ਲਾਧੂਪੁਰ ਮੁਲਾਜਮ ਫਰੰਟ ਪੰਜਾਬ ਦੇ ਬਣੇ ਜ਼ਿਲ੍ਹਾ ਪ੍ਰਧਾਨ
                  ਸ਼ਾਹਪੁਰ ਕੰਢੀ.  21 ਅਗਸਤ (ਸੁੱਖਵਿੰਦਰ ਜੰਡੀਰ) ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਲਾਜਮ ਫਰੰਟ  ਪੰਜਾਬ  ਅਤੇ ਸਿਕੰਦਰ ਸਿੰਘ ਮਲੂਕਾ ਪੂਰਬ ਮੰਤਰੀ ਪੰਜਾਬ ਦੇ ਜਿਲਿਆਂ ਦੀ  ਪ੍ਧਾਨੀ ਦੀ ਸੂਚੀ ਜਾਰੀ ਕਰਦੇ ਹੋਏ  ਜ਼ਿਲ੍ਹਾ ਪਠਾਨਕੋਟ ਦੇ ਸਲਵਿੰਦਰ ਸਿੰਘ ਲਾਧੂਪੁਰ ਨੂੰ  ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ,  ਮੁਲਾਜਮ ਫਰੰਟ ਪੰਜਾਬ ਅਤੇ ਪਵਨ ਕੁਮਾਰ ਨੂੰ  ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਇਸ ਸੂਚਨਾ ਅਨੁਸਾਰ  ਮਲਾਜਮਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ, ਇਸ ਮੌਕੇ ਤੇ ਸਰਦਾਰ  ਸਲਵਿੰਦਰ ਸਿੰਘ  ਲਾਧੂਪੁਰ ਨੇ ਕਿਹਾ ਕਿ  ਓਨਾ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ  ਓਹ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣਗੇ  ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ  ਗੁਰਬਚਨ ਸਿੰਘ ਬੱਬੇਹਾਲੀ ਅਤੇ ਸਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੁਰਿੰਦਰ ਸਿੰਘ ਕੰਪਵਰ, ਈਸ਼ਰ ਸਿੰਘ ਮੰਝਪੁਰ ਪੰਜਾਬ ਪ੍ਰਧਾਨ, ਬਾਜ ਸਿੰਘ ਖਹਿਰਾ ਪੰਜਾਬ ਪ੍ਰਧਾਨ ਨੇ  ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨੀ  ਨੂੰ ਵਧਾਈ ਦਿੱਤੀ ਇਸ ਮੌਕੇ ਤੇ   ਕਿਪਤਾਨ ਸਿੰਘ ਕੈਪਟਨ ਚੇਅਰਮੈਨ,  ਨਿਸ਼ਾਨ ਸਿੰਘ ਭਿੰਡਰ ਜਨਰਲ ਸਕੱਤਰ,  ਗੁਰਿੰਦਰ ਸਿੰਘ ਰੰਧਾਵਾ,  ਗੁਰਨਾਮ ਸਿੰਘ ਮਟੋਰ, ਸੁਖਵੰਤ ਸਿੰਘ ਆਦਿ ਹਾਜਰ ਸਨ