ਟਾਕਾਨੀਨੀ ਵਿਖੇ ਦੋ ਦਿਨਾਂ ਸਿੱਖ ਚਿਲਡਰਨ ਡੇ ਕੱਲ੍ਹ ਤੋਂ ਸ਼ੁਰੂ
- ਅੰਤਰਰਾਸ਼ਟਰੀ
- (Asia/Kolkata)
ਸਮੁੱਚੇ ਸਮਾਗਮ ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜੀਆਂ , ਬੱਚਿਆਂ ਵਿੱਚ ਪੂਰਾ ਜੋਸ਼ - ਦਲਜੀਤ ਸਿੰਘ
ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਟਾਕਾਨੀਨੀ ਵਿਖੇ ਸਾਲ 2026 ਦਾ ਸਭ ਤੋਂ ਵੱਡਾ ਈਵੈਂਟ “ ਸਿੱਖ ਚਿਲਡਰਨ ਡੇ “ ਜੋ ਕਿ 3 ਅਤੇ 4 ਅਕਤੂਬਰ ਨੂੰ ਹੋ ਰਿਹਾ ਹੈ ।

ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਿੱਖ ਹੈਰੀਟੇਜ਼ ਸਕੂਲ ਟਾਕਾਨੀਨੀ ਵਲੋਂ ਮੀਡੀਆ ਨਾਲ ਇਸ ਇਵੈਂਟ ਦੀ ਜਾਣਕਾਰੀ ਸਾਂਝੀ ਕਰਦਿਆਂ ਦਲਜੀਤ ਸਿੰਘ, ਮਨਦੀਪ ਕੌਰ,ਗੁਰਿੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਦਸਿਆ ਕਿ ਦੋ ਦਿਨਾਂ ਸਿੱਖ ਚਿਲਡਰਨ ਦੇ ਦੀਆਂ ਤਿਆਰੀਆਂ ਸਮੁੱਚੀ ਅੰਗਤ ਦੇ ਸਹਿਯੋਗ ਨਾਲ ਨੇਪਰੇ ਚੜ ਗਈਆਂ ਹਨ ।ਸਮੁੱਚੇ ਭਾਈਚਾਰੇ ਦੀ ਦਿਲਚਸਪੀ ਅਤੇ ਮੰਗ ਨੂੰ ਮੁੱਖ ਰੱਖਦਿਆਂ ਇਸ ਸਾਲ ੨੪ ਸਾਲ ਤਕ ਦੇ ਨੌਜਵਾਨ ਵੀ ਇਸ ਇਵੈਂਟ ਦਾ ਹਿੱਸਾ ਬਣਨਗੇ । ਉਹਨਾਂ ਅੱਗੇ ਦਸਿਆ ਕਿ ਇਸ ਇਵੈਂਟ ਦਾ ਹਿੱਸਾ ਬਣਨ ਲਈ ੨੦ ਸਤੰਬਰ ਤਕ ਰਜਿਸਟ੍ਰੇਸ਼ਨ ਦਾ ਸਮਾਂ ਨਿਯਤ ਕੀਤਾ ਗਿਆ ਸੀ ਜਿਸ ਵਿੱਚ ਪੂਰੇ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਬੱਚੇ ਪਹੁੰਚ ਚੁੱਕੇ ਹਨ ।ਇਹ ਇਵੈਂਟ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ੭੦ ਟਾਕਾਨੀਨੀ ਸਕੂਲ ਰੋਡ, ਟਾਕਾਨੀਨੀ, ਆਕਲੈਂਡ ਵਿਖੇ ਹੋ ਰਿਹਾ ਹੈ । ਉਹਨਾਂ ਸਮੂਹ ਸੰਗਤਾਂ ਨੂੰ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਵਿੱਚ ਹਾਜ਼ਰੀ ਭਰਣ ਦੀ ਬੇਨਤੀ ਕੀਤੀ ਹੈ ।

Leave a Reply