ਆਮ ਆਦਮੀ ਕਲੀਨਿਕ ਲਈ ਵਟਸਐਪ ਚੈਟ ਬੋਟ ਦੀ ਸ਼ੁਰੂਆਤ,ਸਿਹਤ ਕ੍ਰਾਂਤੀ ਵੱਲ ਵੱਡਾ ਕਦਮ-ਪ੍ਰੋ.ਹਰਪ੍ਰੀਤ ਸਿੰਘ ਕੋਟ
- ਰਾਜਨੀਤੀ
- (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,4 ਅਗਸਤ
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਰ ਰੋਜ ਪੰਜਾਬ ਦੇ ਲੋਕਾਂ ਦੀ ਸਿਹਤਯਾਬੀ ਲਈ ਸਿਹਤ ਖੇਤਰ ਵਿੱਚ ਸੁਧਾਰ ਕਰਕੇ ਆਮ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਕਲੀਨਿਕਾ ਨੂੰ ਆਧੁਨਿਕ ਬਣਾਉਣ ਲਈ ਵੱਟਸਐਪ ਨਾਲ ਜੋੜ ਦਿੱਤਾ ਹੈ।ਹੁਣ ਹਰ ਮਰੀਜ਼ ਦੀ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਆਮ ਲੋਕਾਂ ਦੀ ਖੱਜਲ ਖ਼ੁਆਰੀ ਵੀ ਘੱਟ ਹੋਵੇਗੀ।ਹਰ ਪੰਜਾਬੀ ਨੂੰ ਸਮੇਂ ਸਮੇਂ ਅਪਣੇ ਰੁਟੀਨ ਚੈਟਅੱਪ ਦੀ ਜਾਣਕਾਰੀ ਮਿਲੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਜਰਨਲ ਸਕੱਤਰ ਪੰਜਾਬ, ਮੀਡੀਆ ਇੰਚਾਰਜ ਜ਼ਿਲ੍ਹਾ ਤਰਨ ਤਾਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਦੱਸਿਆ ਕਿ ਪਹਿਲਾਂ ਵੀ ਪੰਜਾਬ ਦੇ ਲੋਕ ਆਮ ਆਦਮੀ ਕਲੀਨਿਕਾ ਤੋਂ ਲਾਭ ਉਠਾ ਰਹੇ ਹਨ। ਹੁਣ ਤੱਕ ਲਗਭਗ 540 ਕਰੋੜ ਦੀਆਂ ਦਵਾਈਆਂ ਪੰਜਾਬੀ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਖੇਤਰ ਵਿੱਚ ਇਹ ਇਕ ਇਤਿਹਾਸਕ ਦਿਨ ਹੈ। ਸੂਬੇ ਦੇ 881 ਆਮ ਆਦਮੀ ਕਲੀਨਿਕ ਹੁਣ ਵਟਸਐਪ ਚੈਟ ਬੋਟ ਨਾਲ ਜੋੜੇ ਜਾ ਰਹੇ ਹਨ।ਹਰ ਰੋਜ਼ ਲਗਭਗ 70,000 ਮਰੀਜ਼ ਇਨ੍ਹਾਂ ਕਲੀਨਿਕਾਂ ਵਿੱਚ ਆਉਂਦੇ ਹਨ। ਤਕਨੀਕੀ ਲਾਭ: ਵਟਸਐਪ ਚੈਟ ਬੋਟ ਮਰੀਜ਼ਾਂ ਲਈ ਸਭ ਤੋਂ ਵੱਧ ਲਾਭਕਾਰੀ ਸਾਬਤ ਹੋਵੇਗਾ। ਤਬਦੀਲੀ ਦੀ ਲਹਿਰ: ਇਸ ਉਪਰਾਲੇ ਨਾਲ ਸਿਹਤ ਸਹੂਲਤਾਂ ਵਿੱਚ ਇੱਕ ਕਾਇਮ ਕਰਨ ਵਾਲੀ ਤਬਦੀਲੀ ਆਵੇਗੀ। ਸਮਾਰਟਫੋਨ ਪਹੁੰਚ: ਤਕਰੀਬਨ 90% ਪੰਜਾਬੀਆਂ ਕੋਲ ਸਮਾਰਟਫੋਨ ਹਨ, ਜਿਸ ਕਾਰਨ ਉਨ੍ਹਾਂ ਤੱਕ ਵਟਸਐਪ ਰਾਹੀਂ ਸਿੱਧੀ ਪਹੁੰਚ ਬਣਾਈ ਜਾ ਸਕੇਗੀ।
ਵਟਸਐਪ ਚੈਟ ਬੋਟ ਦੇ ਲਾਭ: ਮਰੀਜ਼ ਨੂੰ ਸਿਹਤ ਬਾਰੇ ਸਾਰੀ ਜਾਣਕਾਰੀ ਹੁਣ ਵਟਸਐਪ ਰਾਹੀਂ ਮਿਲੇਗੀ। ਡਾਕਟਰ ਦੀ ਦਵਾਈ ਵਾਲੀ ਪਰਚੀ ਵਟਸਐਪ ’ਤੇ ਮਿਲੇਗੀ। ਜਾਂਚ ਰਿਪੋਰਟਾਂ ਮਿਲਣਗੀਆਂ। ਅਗਲੀ ਚੈੱਕਅਪ ਦੀ ਮਿਤੀ ਬਾਰੇ ਸਮੇਂ-ਸਮੇਂ ਯਾਦ ਦਿਵਾਈ ਜਾਵੇਗੀ। ਸ਼ੂਗਰ, ਬਲੱਡ ਪ੍ਰੈਸ਼ਰ, ਗਰਭਵਤੀ ਮਹਿਲਾਵਾਂ,ਨਵਜੰਮੇ ਬੱਚੇ ਆਦਿ ਦੀ ਸੰਭਾਲ ਬਾਰੇ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾਵੇਗੀ।ਮਰੀਜ਼ ਕਿਸੇ ਵੀ ਵੇਲੇ ਵਟਸਐਪ ਰਾਹੀਂ ਆਪਣੀ ਜਾਣਕਾਰੀ ਵੇਖ ਸਕਦਾ ਹੈ,ਦਵਾਈ ਦੀ ਪਰਚੀ ਜਾਂ ਰਿਪੋਰਟ ਲੈਣ ਲਈ ਕਲੀਨਿਕ ਆਉਣ ਦੀ ਲੋੜ ਨਹੀਂ। ਮਰੀਜ਼ ਆਪਣੀ ਰਿਪੋਰਟ ਵਟਸਐਪ ਰਾਹੀਂ ਆਪਣੇ ਪਰਿਵਾਰ ਜਾਂ ਕਿਸੇ ਹੋਰ ਡਾਕਟਰ ਨਾਲ ਸਾਂਝੀ ਕਰ ਸਕਦੇ ਹਨ। ਸਿਹਤ ਵਿਭਾਗ ਕੋਲ ਮਰੀਜ਼ਾਂ ਉਨ੍ਹਾਂ ਦੀਆਂ ਬਿਮਾਰੀਆਂ ਅਤੇ ਇਲਾਜ ਬਾਰੇ ਡਾਟਾ ਤਿਆਰ ਹੋ ਜਾਵੇਗਾ।ਭਵਿੱਖ ਦੀ ਯੋਜਨਾ ਬਾਰੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਜਲਦੀ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ,ਤਾਂ ਜੋ ਲੋਕਾਂ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚ ਸਕਣ।ਪੰਜਾਬ ਸਰਕਾਰ ਮੁਫਤ ਇਲਾਜ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫਤ ਇਲਾਜ ਦੇਣ ਲਈ 'ਮੁੱਖ ਮੰਤਰੀ ਸਿਹਤ ਯੋਜਨਾ' ਲਾਗੂ ਕੀਤੀ ਹੈ।
Leave a Reply