ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖਤਮ ਮਸਲੇ ਜਲਦ ਕਰਾਂਗੇ ਹੱਲ : - ਭੱਟੀ
- ਰਾਸ਼ਟਰੀ
- 20 Jan, 2025 12:00 AM (Asia/Kolkata)
ਭੋਗਪੁਰ 2 ਅਪ੍ਰੈਲ ( ਸੁਖਵਿੰਦਰ ਜੰਡੀਰ ) ਭੋਗਪੁਰ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਲੰਬੇ ਸਮੇਂ ਤੋ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਸਨ,ਅੱਜ ਹਲਕਾ ਆਦਮਪੁਰ ਦੇ ਇੰਚਾਰਜ ਸ੍ਰੀ ਜੀਤ ਲਾਲ ਭੱਟੀ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਉਹਨਾਂ ਦੇ ਨਾਲ ਪਹੁੰਚੇ, ਜੀਤ ਲਾਲ ਭੱਟੀ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਕੇ ਉਹ ਉਨ੍ਹਾਂ ਦੇ ਹਰ ਮਸਲੇ ਦਾ ਹੱਲ ਕਰਵਾਉਣਗੇ ,ਸਫਾਈ ਕਰਮਚਾਰੀ ਦੇ ਅਧਿਕਾਰੀਆਂ ਨੇ ਜੀਤ ਭਁਟੀ ਦਾ ਦਾਧੰਨਵਾਦ ਕੀਤਾ, ਇਸ ਮੌਕੇ ਤੇ ਪ੍ਰਧਾਨ ਨਰਿੰਦਰ ਨਿੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਹੈ ਕੀ ਉਨ੍ਹਾਂ ਦਾ ਮਸਲੇ ਦੋ ਦਿਨਾਂ ਦੇ ਵਿਚ ਹਲ ਹੋਵਣ ਗੇ ਇਸ ਮੌਕੇ ਤੇ ਸਫਾਈ ਕਰਮਚਾਰੀ ਦਲ ਦੇ ਕਾਫੀ ਆਗੂ ਹਾਜਰ ਸਨ