ਬੇਅਦਬੀ ਕਨੂੰਨ ਤੇ ਅਕਾਲ ਤਖ਼ਤ ਬਾਰੇ ਭਾਈ ਕੰਵਰਪਾਲ ਸਿੰਘ ਸਪਸ਼ਟ ਹੋਣ - ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
- ਗੁਰਬਾਣੀ-ਇਤਿਹਾਸ
- 17 May, 2026 08:17 AM (Asia/Kolkata)
ਬੇਅਦਬੀ ਕਨੂੰਨ ਤੇ ਅਕਾਲ ਤਖ਼ਤ ਬਾਰੇ ਭਾਈ ਕੰਵਰਪਾਲ ਸਿੰਘ ਸਪਸ਼ਟ ਹੋਣ - ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
ਭਾਈ ਕੰਵਰਪਾਲ ਸਿੰਘ ਦਲ ਖਾਲਸਾ ਦਾ ਭਾਸ਼ਣ ਸੁਣਿਆ ਬੇਅਦਬੀ ਕਨੂੰਨ ਬਾਰੇ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਨੁਸਾਰ ਸੋਧਾਂ ਹੋਣੀਆਂ ਚਾਹੀਦੀਆਂ ਹਨ ਬੇਅਦਬੀ ਕਨੂੰਨ ਵਿਚ।ਫਿਰ ਭਾਈ ਸਾਹਿਬ ਕਹਿੰਦੇ ਕਨੂੰਨ ਚਾਹੀਦਾ ਵੀ ਹੈ ਕਿ ਨਹੀਂ ਚਾਹੀਦਾ।ਇਹ ਵੀ ਨਿਰਣਾ ਕਰਨਾ ਪੈਣਾ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਇਕ ਧਿਰ ਸਰਕਾਰ ਨਾਲ ਹੈ ਜੋ ਕਨੂੰਨ ਚਾਹੁੰਦੀ ਹੈ। ਫਿਰ ਕਹਿੰਦੇ ਅਕਾਲ ਤਖ਼ਤ ਸੁਪਰੀਮ ਹੈ ਇਸ ਤੋਂ ਬਿਨਾਂ ਕਨੂੰਨ ਪਾਸ ਨਹੀਂ ਹੋਣਾ ਚਾਹੀਦਾ ਸੀ।
ਮੈਨੂੰ ਜਾਪਦਾ ਹੈ ਕਿ ਭਾਈ ਸਾਹਿਬ ਅਕਾਲ ਤਖਤ ਸਾਹਿਬ ਤੇ ਬੇਅਦਬੀ ਕਨੂੰਨ ਬਾਰੇ ਕਲੀਅਰ ਨਹੀਂ ਹਨ। ਉਹ ਸੰਸਥਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਿਖ ਦਾਰਸ਼ਨਿਕਤਾ ਨੂੰ ਨਹੀਂ।ਖਾਲਿਸਤਾਨੀ ਹੋਣ ਕਰਕੇ ਸਾਡੇ ਵਰਗੇ ਸਾਧਾਰਨ ਸਿੱਖਾਂ ਤੋ ਵਧ ਕਲੀਅਰ ਹੋਣ ਚਾਹੀਦਾ ਸੀ।ਇਹ ਸਿੱਖ ਦਾਰਸ਼ਨਿਕਤਾ ਤੇ ਸਿੱਖ ਇਤਿਹਾਸ ਦਾ ਮਸਲਾ ਹੈ।
ਅਕਾਲ ਤਖ਼ਤ ਵਾਹਿਦ ਸੰਸਥਾ ਤਾਂ ਹੀ ਹੈ ਜੇ ਉਹ ਦੁਨਿਆਵੀ ਸਿਆਸਤ ਦੇ ਪ੍ਰਭਾਵ ਅਧੀਨ ਨਹੀਂ ਹੈ । ਅਕਾਲ ਤਖ਼ਤ ਦਾ ਇਤਿਹਾਸਕ ਮੁਲ ਤਾਂ ਹੀ ਹੈ ਦੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪ੍ਰਭਾਵ ਤੇ ਛਤਰਛਾਇਆ ਅਧੀਨ ਵਿਚਰਦੀ ਹੈ। ਪੁਰਾਤਨ ਸਿਖ ਸਾਡੇ ਪੁਰਖੇ ਇਸ ਬਾਰੇ ਕਲੀਅਰ ਸਨ।ਅਕਾਲ ਤਖ਼ਤ ਉਹਨਾਂ ਲਈ ਕੇਂਦਰੀ ਮੀਟਿੰਗ ਸਥਾਨ ਸੀ ਜਿਥੇ ਸਰਬਤ ਖਾਲਸਾ, ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜਕੇ ਤੇ ਅਧੀਨ ਰਹਿਕੇ ਕੌਮੀ ਫੈਸਲੇ ਕਰਦਾ ਸੀ।ਇਸ ਬਾਰੇ ਅਨੇਕਾਂ ਉਦਾਹਰਨਾਂ ਇਤਿਹਾਸ ਵਿਚ ਪਈਆਂ ਹਨ।
ਦੂਸਰਾ ਧਿਰਾਂ ਦੋ ਹੀ ਹਨ ਬੇਅਦਬੀ ਕਨੂੰਨ ਬਾਰੇ ।ਇਕ ਉਹ ਹੈ ਜੋ ਸਰਕਾਰ ਨਾਲ ਜੁੜਕੇ ਬੇਅਦਬੀ ਕਨੂੰਨ ਦੀ ਹਮਾਇਤ ਕਰ ਰਹੀਂ ਹੈ।ਅਕਾਲ ਤਖ਼ਤ ਦਾ ਜਥੇਦਾਰ , ਸ਼੍ਰੋਮਣੀ ਕਮੇਟੀ ਕੋਈ ਧਿਰ ਨਹੀਂ ਜੋ ਇਸ ਬਾਰੇ ਬਿਆਨ ਬਦਲ ਕੇ ਕਦੇ ਕਨੂੰਨ ਠੀਕ ਹੈ,ਕਦੇ ਸੋਧਾਂ ਹੋਣੀਆਂ ਚਾਹੀਦੀਆਂ ਸ਼੍ਰੋਮਣੀ ਕਮੇਟੀ ਅਨੁਸਾਰ।ਇਹ ਸਭ ਪੈਂਤੜੇ ਬਾਦਲ ਅਕਾਲੀ ਦਲ ਅਨੁਸਾਰ ਲਏ ਗਏ।ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਲੜਾਈ ਲੜੀ ਰਹੇ ਹਨ।
ਸਭ ਤੋਂ ਕਲੀਅਰ ਸਾਬਕਾ ਸਿੱਖ ਜੱਜ ,ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ , ਦਾਰਸ਼ਨਿਕ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਈਏਐਸ ਹਨ ,ਬੀਬੀ ਕਿਰਨਜੋਤ ਕੌਰ ਜੋ ਕਹਿੰਦੇ ਹਨ ਗੁਰੂ ਗ੍ਰੰਥ ਗੁਰੂ ਪੰਥ ਵਿਚਾਲੇ ਕਿਸੇ ਕਨੂੰਨ ਦੀ ਲੋੜ ਨਹੀਂ।ਗੁਰੂ ਦੀ ਜੋਤ ਗੁਰੂ ਗ੍ਰੰਥ ਉਪਰ ਕਨੂੰਨ ਬਣਾਉਣਾ ਸਤਿਗੁਰੂ ਗੋਬਿੰਦ ਸਿੰਘ ਦੇ ਹੁਕਮ ਦੀ ਉਲੰਘਣਾ ਹੈ।
ਕਨੂੰਨ ਨਾ ਰਹਿਤ ਮਰਿਆਦਾ ਘੜ ਸਕਦਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਤਕ ਸੀਮਤ ਰਖ ਸਕਦਾ ਹੈ ।ਗੁਰੂ ਦੀ ਜੋਤ ਸ਼ਬਦ ਗੁਰੂ ਗ੍ਰੰਥ ਸਾਹਿਬ ਉਪਰ ਕਨੂੰਨ ਨਹੀਂ ਬਣ ਸਕਦਾ ।ਕਿਤਾਬ ਜਾਂ ਪ੍ਰੋਡੈਕਟ ਉਪਰ ਬਣ ਸਕਦਾ।ਗੁਰੂ ਹੋਲੀ ਬੁਕ ਨਹੀਂ ਸਤਿਗੁਰੂ ਦੀ ਜੋਤ ਸ਼ਬਦ ਗੁਰੂ ਹਨ। ਕਨੂੰਨ ਦੀਆਂ ਸੋਧਾਂ ਜਾਂ ਕਨੂੰਨ ਦੀ ਹਮਾਇਤ ਕਰਕੇ ਕਰਕੇ ਅਸੀਂ ਸਰਕਾਰੀ ਦਖਲ ਅੰਦਾਜੀ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਗੁਰੂ ਦੇ ਦਿਤੇ ਸਭਿਆਚਾਰ , ਅਥਾਰਟੀ ਨੂੰ ਵਿਗਾੜ ਰਹੇ ਹਾਂ।
ਕੌਮ ਨੂੰ ਕਿਸੇ ਕਾਨੂੰਨੀ ਉਲਝਣ ਵਿੱਚ ਪਾਉਣ ਦੀ ਬਜਾਏ, ਸਹਿਜ ਅਤੇ ਨਿਮਰਤਾ ਸਹਿਤ ਗੁਰੂ ਪੰਥ ਦੀ ਸੁਤੰਤਰ ਹਸਤੀ ਅਤੇ 'ਸਰਬਤ ਖਾਲਸਾ' ਵਰਗੀਆਂ ਮਹਾਨ ਪ੍ਰੰਪਰਾਵਾਂ ਨੂੰ ਸੁਰਜੀਤ ਕਰਨਾ ਹੀ ਅੱਜ ਦਾ ਸੱਚਾ ਮਾਰਗ ਹੈ। ਇਸ ਸਬੰਧੀ ਫੈਸਲਾ ਲੈਣ ਲਈ ਸਰਬੱਤ ਖਾਲਸਾ ਬੁਲਾਉਣ ਦੀ ਲੋੜ ਹੈ।ਸਰਕਾਰਾਂ ਵੱਲ ਝਾਕਣ ਦੀ ਬਜਾਏ ਗੁਰਦੁਆਰਾ ਪ੍ਰਬੰਧ ਅਤੇ ਸੰਗਤ ਦੀ ਚੇਤਨਾ ਨੂੰ ਇੰਨਾ ਮਜ਼ਬੂਤ ਕਰਨਾ ਪਵੇਗਾ ਕਿ ਕੋਈ ਅਜਿਹੀ ਹਰਕਤ ਕਰਨ ਦਾ ਹੌਸਲਾ ਨਾ ਕਰ ਸਕੇ।
Leave a Reply