ਚਿੱਟੇ ਲਈ ਚੋਰੀਆਂ, ਝੱਪਟਾਂ ਤੇ ਕਤਲ—ਨਸ਼ਿਆਂ ਅੱਗੇ ਸਰਕਾਰ ਤੇ ਪੁਲਿਸ ਬੇਵੱਸ?
- ਅਪਰਾਧ
- 19 Aug, 2026 04:13 PM (Asia/Kolkata)
ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਆਨੰਦਪੁਰ ਸਾਹਿਬ ਦੇ ਸੂਬਾ ਮੀਤ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ : ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ ਮਜਾਤੜੀ
ਚੰਡੀਗੜ੍ਹ 19 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ 'ਚ ਜਾਨਲੇਵਾ ਚਿੱਟਾ ਹੀ ਵਰਗਾ ਮੈਡੀਕਲ ਨਸ਼ਾ ਬਹੁਤ ਵੱਡੇ ਪੱਧਰ 'ਤੇ ਵੱਧ ਚੁੱਕਿਆ ਹੈ ਕਿ ਨਸ਼ੇੜੀਆਂ ਵੱਲੋਂ ਚਿੱਟਾ ਪੀ ਕੇ ਚੋਰੀਆਂ ਹਮਲੇ ਕਰਕੇ ਲੋਕਾਂ ਨੂੰ ਲੁੱਟਣਾ ਅਤੇ ਕਤਲ ਕਰਨ ਵਰਗੀਆਂ ਅਨੇਕਾਂ ਘਟਨਾਵਾਂ ਰੋਜਾਨਾ ਵਾਪਰ ਰਹੀਆਂ ਹਨ। ਬੇਸ਼ੱਕ ਨਸ਼ਾ ਤਸਕਰਾਂ ਨੂੰ ਪੰਜਾਬ ਦੀ ਮਾਣ ਸਰਕਾਰ ਵੱਲੋਂ ਵੱਡੇ ਪੱਧਰ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰੰਤੂ ਜਿਸ ਹਿਸਾਬ ਨਾਲ ਪੰਜਾਬ ਚ ਚਿੱਟਾ ਆਪਣੀਆਂ ਨਸ਼ਾ ਤਸਕਰਾਂ ਰਾਹੀਂ ਜੜਾਂ ਫੈਲਾ ਕਰ ਚੁੱਕਾ ਹੈ ਉਸ ਨੂੰ ਕੰਟਰੋਲ ਕਰਨਾ 'ਚ ਇੰਜ ਜਾਪਦਾ ਹੈ ਕਿ ਸਰਕਾਰ ਵੀ ਕਾਮਯਾਬ ਨਹੀਂ ਰਹੀ ਹੈ। ਨਸ਼ਾ ਕਰਕੇ ਨੌਜਵਾਨ ਬੇਸ਼ੱਕ ਉਹ ਪੰਜਾਬ ਦੇ ਹੋਣ ਜਾਂ ਕਿਸੇ ਹੋਰ ਸਟੇਟ ਦੇ ਹੋਣ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਕਰਦੇ ਹਨ। ਕਈ ਵਾਰ ਨਸ਼ੇੜੀਆਂ ਵੱਲੋਂ ਕੀਤੇ ਹਮਲੇ ਵਿੱਚ ਗੰਭੀਰ ਜਖਮੀ ਹੋਏ ਵਿਅਕਤੀ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਕਈ ਵਾਰ ਇਹੋ ਜਿਹਾ ਹਮਲੇ ਹੁੰਦੇ ਹਨ ਕਿ ਬੰਦਾ ਮੌਕੇ 'ਤੇ ਹੀ ਖਤਮ ਹੋ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹਨਾਂ ਹਮਲੇ ਨੂੰ ਰੋਕਣ ਲਈ ਗੰਭੀਰਤਾ ਨਾਲ ਕਾਰਵਾਈ ਕਰਨ ਦੇ ਬਾਵਜੂਦ ਵੀ ਇਹੋ ਜਿਹੀਆਂ ਜਾਨਲੇਵਾ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਹ ਹਮਲੇ ਖਾਸ ਕਰਕੇ ਬਿਹਾਰੀ ਭਈਆਂ ਵੱਲੋਂ ਕੀਤੇ ਜਾਣ ਦੀਆਂ ਘਟਨਾਵਾਂ ਬਹੁਤ ਸਾਹਮਣੇ ਆਈਆਂ ਹਨ ਜੋ ਪੰਜਾਬੀ ਬੰਦਿਆਂ ਨਾਲ ਨਿੱਕੀ ਨਿੱਕੀ ਗੱਲ 'ਤੇ ਝਗੜਾ ਹੋਣ 'ਤੇ ਹੀ ਜਾਨਲੇਵਾ ਹਮਲਾ ਕਰ ਦਿੰਦੇ ਹਨ। ਜਿਸ ਕਾਰਨ ਬੰਦਾ ਆਪਣੀ ਜਾਨ ਗਵਾ ਬੈਠਦਾ ਹੈ। ਸ਼ਰੇਆਮ ਚਾਕੂ ਕਿਰਚਾਂ ਲੈ ਕੇ ਘੁੰਮਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪੰਜਾਬ ਚ ਇਹੋ ਜਿਹੀਆਂ ਘਟਨਾਵਾਂ ਆਪਾਂ ਬਹੁਤ ਵਕਤ ਦੀਆਂ ਹਨ ਕਿ ਬਿਹਾਰੀ ਭਈਆਂ ਵੱਲੋਂ ਕੀਤੇ ਹਮਲਿਆਂ 'ਚ ਬਹੁਤ ਜਿਆਦਾ ਜਾਨਾਂ ਜਾ ਚੁੱਕੀਆਂ ਹਨ। ਜੇਕਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਬਿਹਾਰੀ ਭਈਆਂ ਵੱਲੋਂ ਕੀਤੀਆਂ ਘਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਕੁੰਬੜਾ ਵਿੱਚ ਕਈ ਮਹੀਨੇ ਪਹਿਲਾਂ ਬਿਹਾਰੀ ਭਈਆਂ ਵੱਲੋਂ ਕੀਤੇ ਹਮਲੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇੱਕ ਦੀ ਮੌਕੇ 'ਤੇ ਹੀ ਅਤੇ ਦੂਜੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ ਨੇੜੇ ਆਪਸ ਵਿੱਚ ਲੜ ਰਹੇ ਬਿਹਾਰੀ ਭਈਆ ਵੱਲੋਂ ਇੱਕ ਨੌਜਵਾਨ ਉੱਤੇ ਕਿਰਚਾਂ ਨਾਲ ਕੀਤੇ ਹਮਲੇ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹਨਾਂ ਤੋਂ ਇਲਾਵਾ ਕਿਸਾਨ ਮੰਡੀ ਮੋਹਾਲੀ ਵਿੱਚ ਇੱਕ ਪੰਜਾਬੀ ਨੌਜਵਾਨ ਵੱਲੋਂ ਸਬਜ਼ੀ ਦੀ ਰੇਹੜੀ ਲਾਉਣ ਮੌਕੇ ਭਈਆਂ ਨੇ ਵਿਰੋਧ ਕੀਤਾ ਅਤੇ ਜਦੋਂ ਲੜਾਈ ਵੱਧਣ ਲੱਗੀ ਤਾਂ ਬਿਹਾਰੀ ਭਈਏ ਨੇ ਮੌਕੇ ਤੇ ਹੀ ਕਿਰਚ ਕੱਢ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਲੋਕਾਂ ਦੇ ਰੋਕਣ 'ਤੇ ਉਸ ਦਾ ਬਚਾਅ ਹੋ ਗਿਆ। ਇਸੇ ਤਰ੍ਹਾਂ ਘਰ ਵਿੱਚ ਨੌਕਰ ਬਿਹਾਰੀ ਪਈਏ ਮੈਂ ਪਿਛਲੇ ਦਿਨਾਂ ਹੀ ਮੋਹਾਲੀ ਦੇ ਵਿੱਚ ਚੋਰੀ ਕਰਨ ਦੀ ਮਨਸ਼ਾ ਨਾਲ ਘਰ ਵਿੱਚ ਇਕੱਲੀ ਔਰਤ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਹੁਣ ਪਿਛਲੇ ਦੋ ਕੁ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਸੂਬਾ ਮੀਤ ਪ੍ਰਧਾਨ ਦੀਦਾਰ ਸਿੰਘ ਸਹੋੜਾ ਉੱਤੇ ਕੁਰਾਲੀ ਵਿਖੇ ਤਿੰਨ ਨਸ਼ੇੜੀ ਨੌਜਵਾਨਾਂ ਨੇ ਕਿਰਚਾ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ। ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਦੀਦਾਰ ਸਿੰਘ ਨੇ ਦੱਸਿਆ ਕਿ ਕੁਰਾਲੀ ਵਿਖੇ ਉਹ ਘਰ ਸਮਾਨ ਲੈਣ ਗਿਆ ਹੋਇਆ ਸੀ। ਬਿਨ੍ਹਾਂ ਕਿਸੇ ਕਾਰਨ ਛੋਟੀ ਗੱਲ 'ਤੇ ਇਹਨਾਂ ਨਸ਼ੇੜੀਆਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ। ਉਹਨਾਂ ਦੱਸਿਆ ਕਿ ਉਸ ਦਾ ਮੋਬਾਈਲ ਵੀ ਖੋਹ ਲਿਆ ਸੀ ਪਰ ਜਦੋਂ ਉਸ ਨੇ ਆਪਣੇ ਕੜੇ ਨਾਲ ਹਮਲਾ ਕੀਤਾ ਉਸ ਨਸੇੜੀ 'ਤੇ ਤਾਂ ਉਸ ਦਾ ਹੱਥ ਫੜ ਕੇ ਉਸ ਕੋਲੋਂ ਆਪਣਾ ਮੋਬਾਇਲ ਵਾਪਸ ਖੋਹ ਲਿਆ। ਇਸ ਦੌਰਾਨ ਉੱਥੇ ਲੋਕ ਇਕੱਤਰ ਹੋਣ 'ਤੇ ਡਰ ਕੇ ਨਸ਼ੇੜੀ ਭੱਜ ਗਏ ਅਤੇ ਉਸਨੇ ਘਰੇ ਫੋਨ ਕੀਤਾ ਉਸ ਦੇ ਭਰਾ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ। ਅਜੇ ਤੱਕ ਉਹ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ। ਇਹ ਉਹ ਘਟਨਾਵਾਂ ਹਨ ਜਿਹੜੀਆਂ ਸਾਹਮਣੇ ਆ ਚੁੱਕੀਆਂ ਹਨ। ਕੁਝ ਘਟਨਾਵਾਂ ਇਹੋ ਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੇ ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ ਮਜਾਤੜੀ ਨੇ ਕੁਰਾਲੀ ਵਿੱਚ ਸੂਬਾ ਮੀਤ ਪ੍ਰਧਾਨ ਦੀਦਾਰ ਸਿੰਘ ਸਹੌੜਾ ਤੇ ਹਮਲਾ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਸਰਕਾਰ ਦੇ ਲਾਅ ਐਂਡ ਆਰਡਰ ਮਜਬੂਤ ਹੋਣ ਦੇ ਦਾਅਵਿਆਂ 'ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਕਰਾਲੀ ਟ੍ਰੈਫਿਕ ਲਾਈਟ 'ਤੇ ਵਿਖੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੇ ਘਟਨਾ ਦੀ ਪਾਰਟੀ ਵੱਲੋਂ ਸਖਤ ਨਿੰਦਿਆ ਕਰਦਿਆਂ ਦਾਅਵਾ ਕੀਤਾ ਕਿ ਹਮਲੇ ਵਿੱਚ ਕਥਿਤ ਤੌਰ 'ਤੇ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀ ਸ਼ਾਮਿਲ ਸਨ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਵੱਲੋਂ ਪੰਜਾਬ ਵਿੱਚ ਲਾਅ ਐਂਡ ਆਰਡਰ ਬਿਲਕੁਲ ਦਰੁਸਤ ਹੋਣ ਅਤੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਦਾਅਵੇ ਕੀਤੇ ਜਾ ਰਹੇ ਹਨ। ਪਰ ਦੂਜੇ ਪਾਸੇ ਜੇਕਰ ਇੱਕ ਸਿਆਸੀ ਪਾਰਟੀ ਦੇ ਸੂਬਾ ਪੱਧਰੀ ਆਗੂ 'ਤੇ ਕਥਿਤ ਨਸ਼ਾ ਤਸ਼ਕਰਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ। ਸਰਕਾਰ ਦੇ ਇਹਨਾਂ ਦਾਵਿਆਂ ਦੀ ਜਮੀਨੀ ਹਕੀਕਤ ਅਤੇ ਗੰਭੀਰ ਸਵਾਲ ਖੜੇ ਕਰਦਿਆ ਕਿਹਾ ਜੇਕਰ ਇਕ ਸਿਆਸੀ ਆਗੂ ਸੁਰੱਖਿਅਤ ਨਹੀਂ ਤਾਂ ਆਮ ਪੰਜਾਬੀ ਦਾ ਕੀ ਹੋਵੇਗਾ। ਪਾਰਟੀ ਨੇ ਸਵਾਲ ਕੀਤਾ ਹੈ ਜੇਕਰ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਾਇਮ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ। ਕਥਿਤ ਨਸ਼ਾ ਤਸਕਰੀ ਨਾਲ ਜੁੜੇ ਤੱਤਾਂ ਨੂੰ ਹਿੰਸਾ ਕਰਨ ਦਾ ਹੌਸਲਾ ਕਿਵੇਂ ਮਿਲ ਰਿਹਾ ਹੈ। ਪਾਰਟੀ ਦੇ ਆਗੂਆਂ ਨੇ ਕਿਹਾ ਪੰਜਾਬ ਦੀ ਅਸਲ ਤਸਵੀਰ ਸਰਕਾਰੀ ਬਿਆਨਾ ਨਾਲ ਨਹੀਂ ਸਗੋਂ ਲੋਕਾਂ ਦੀ ਸੁਰੱਖਿਆ ਨਾਲ ਸਾਹਮਣੇ ਆਉਂਦੀ ਹੈ। ਜੇਕਰ ਲੋਕਾਂ ਨੂੰ ਆਪਣੀ ਗੱਲ ਕਹੇ ਜਾਣ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਣ 'ਤੇ ਹਮਲਿਆਂ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂ ਬੰਧ ਕਰਵਾਈ ਜਾਵੇ। ਹਮਲੇ ਵਿੱਚ ਸ਼ਾਮਿਲ ਵਿਅਕਤੀਆਂ ਦੀ ਪਹਿਛਾਣ ਕਰਕੇ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਇਹ ਵੀ ਕਿਹਾ ਜੇਕਰ ਪੁਲਿਸ ਦਾ ਹਮਲਾਵਰ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਦੇ ਪੂਰੇ ਨੈਟਵਰਕ ਦੀ ਜਾਂਚ ਕੀਤੀ ਜਾਵੇ ਅਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸਜਾਵਾਂ ਦਿੱਤੀਆਂ ਜਾਣ।
Leave a Reply