ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੇ ਦੋ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੇ ਦੋ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

70ਵੀਆਂ ਜ਼ੋਨਲ ਖੇਡਾਂ ਵਿੱਚ ਕ੍ਰਿਕਟ ’ਚ ਦਮਦਾਰ ਪ੍ਰਦਰਸ਼ਨ,ਨਵਜੋਤ ਸਿੰਘ ਤੇ ਮਨਜੋਤ ਸਿੰਘ ਨੇ ਮਾਰੀ ਬਾਜ਼ੀ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,30 ਸਤੰਬਰ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਖੇਡਾਂ ਵਿੱਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ,ਕਾਹਲਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਕ੍ਰਿਕਟ ਟੀਮ ਨੇ ਅੰਡਰ-17 ਅਤੇ ਅੰਡਰ-19 ਵਰਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਦਮਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੇ ਦੋ ਹੋਣਹਾਰ ਖਿਡਾਰੀਆਂ ਨਵਜੋਤ ਸਿੰਘ (ਅੰਡਰ-17) ਅਤੇ ਮਨਜੋਤ ਸਿੰਘ (ਅੰਡਰ-19), ਦੋਵੇਂ ਵਾਸੀ ਪਿੰਡ ਮੋਹਨਪੁਰ, ਦੀ ਸਟੇਟ ਪੱਧਰ ਦੀਆਂ ਖੇਡਾਂ ਲਈ ਚੋਣ ਹੋਈ ਹੈ। ਦੋਵਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਸਮੂਹ ਸਟਾਫ਼,ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵਿੱਚ ਖੁਸ਼ੀ ਦੀ ਲਹਿਰ ਹੈ।

ਸਟੇਟ ਪੱਧਰ ਲਈ ਚੁਣੇ ਜਾਣ ਤੋਂ ਬਾਅਦ ਸਕੂਲ ਪਹੁੰਚਣ ’ਤੇ ਐਮਡੀ ਅਮਰਜੀਤ ਸਿੰਘ ਪੰਨੂ,ਪ੍ਰਿੰਸੀਪਲ ਸੁਖਜਿੰਦਰ ਸਿੰਘ ਗਿੱਲ,ਵਾਈਸ ਪ੍ਰਿੰਸੀਪਲ ਮੈਡਮ ਗੁਰਪਿੰਦਰ ਕੌਰ ਚਾਹਲ,ਮੈਡਮ ਪਲਵੀ ਸ਼ਰਮਾ,ਮੈਡਮ ਪਲਵਿੰਦਰ ਕੌਰ ਅਤੇ ਕੋਚ ਪ੍ਰਦੀਪ ਸਿੰਘ ਵੱਲੋਂ ਦੋਵਾਂ ਖਿਡਾਰੀਆਂ ਦਾ ਨਿੱਘਾ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਟੇਟ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਨਵਜੋਤ ਸਿੰਘ ਅਤੇ ਮਨਜੋਤ ਸਿੰਘ ਸਟੇਟ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.