ਹਰਪਾਲ ਸਿੰਘ ਚੌਹਾਨ ਨੂੰ ਮਾਰਕੀਟ ਕਮੇਟੀ ਗਹਿਰੀ ਦਾ ਚੇਅਰਮੈਨ ਬਣਾ ਕੇ ਆਮ ਆਦਮੀ ਪਾਰਟੀ ਨੇ ਪਹਿਲੀਵਾਰ ਕੰਬੋਜ ਬਰਾਦਰੀ ਨੂੰ ਪ੍ਰਤੀਨਿਧਤਾ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ।

ਹਰਪਾਲ ਸਿੰਘ ਚੌਹਾਨ ਨੂੰ ਮਾਰਕੀਟ ਕਮੇਟੀ ਗਹਿਰੀ ਦਾ ਚੇਅਰਮੈਨ ਬਣਾ ਕੇ ਆਮ ਆਦਮੀ ਪਾਰਟੀ ਨੇ ਪਹਿਲੀਵਾਰ ਕੰਬੋਜ ਬਰਾਦਰੀ ਨੂੰ ਪ੍ਰਤੀਨਿਧਤਾ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸਰਕਾਰ ਮੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਮਾਨ ਨੇ ਹਲਕਾ ਜੰਡਿਆਲਾ ਗੁਰੂ ਵਿਚ ਆਪਣਾ ਅਧਾਰ ਹੋਰ ਮਜਬੂਤ ਕਰਨ ਲਈ ਕੰਬੋਜ ਬਰਾਦਰੀ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਲਈ ਹਰਪਾਲ ਸਿੰਘ ਚੌਹਾਨ ਨੂੰ ਮਾਰਕੀਟ ਕਮੇਟੀ ਗਹਿਰੀ ਮੰਡੀ ਦਾ ਚੇਅਰਮੈਨ ਨਿਯੁਕਤ ਕਰਨ ਨਾਲ ਬਹੁਤ ਖੁਸ਼ੀ ਦੀ ਲਹਿਰ ਬਣ ਗਈ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਪ੍ਰਧਾਨ ਸਵਿੰਦਰ ਸਿੰਘ ਮੁਛੱਲ,ਸਰਪੰਚ ਗੁਰਮੁਖ ਸਿੰਘ ਸਰਜਾ,ਸਰਪੰਚ ਜਗਰੂਪ ਸਿੰਘ ਚੌਹਾਨ,ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ,ਸਰਪੰਚ ਗੁਰਦੀਪ ਸਿੰਘ ਕੋਟਲਾ,ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ,ਸਰਪੰਚ ਗੁਰਦੇਵ ਸਿੰਘ ਅੱਡਾ ਟਾਂਗਰਾ, ਹਰਪਾਲ ਸਿੰਘ ਰਮਾਣਾ ਚੱਕ,ਬਲਾਕ ਪ੍ਰਧਾਨ ਭੁਪਿੰਦਰ ਸਿੰਘ ਚਾਹਲ,ਪਰਦੀਪ ਸਿੰਘ ਮੁਛੱਲ ਭੁਪਿੰਦਰ ਸਿੰਘ ਭਿੰਦਾ ਮੁਛੱਲ,ਆਦਿ ਆਗੂਆਂ ਨੇ ਸ੍ਰ ਹਰਭਜਨ ਸਿੰਘ ਈ ਟੀ ਓ ਦਾ ਧਨਵਾਦ ਕੀਤਾ ਹੈ ਕਿ ਪਾਰਟੀ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰ ਹਰਪਾਲ ਸਿੰਘ ਕੰਬੋਜ ਨੂੰ ਚੇਅਰਮੈਨ ਬਣਾ ਦਿਤਾ ਹੈ।ਕੰਬੋਜ ਬਰਾਦਰੀ ਦਾ ਹਲਕਾ ਜੰਡਿਆਲਾ ਗੁਰੂ ਵਿਚ ਤਕੜਾ ਅਧਾਰ ਹੈ ਪਹਿਲੀਵਾਰ ਪ੍ਰਤੀਨਿਧਤਾ ਮਿਲਣ ਨਾਲ ਕੰਬੋਜ ਬਰਾਦਰੀ ਵਿਚ ਮਾਣ ਮਹਿਸੂਸ ਕਰਦਿਆਂ ਖੁਸ਼ੀ ਦੀ ਲਹਿਰ ਬਣ ਗਈ ਹੈ।ਹਰਪਾਲ ਸਿੰਘ ਕੰਬੋਜ ਚੌਹਾਨ ਨੁੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿਚ ਵਧਾਈਆਂ ਦੇਣ ਲਈ ਪਿੰਡ ਚੌਹਾਨ ਪਹੁੰਚ ਰਹੇ ਹਨ।ਇਸ ਸਮੇਂ ਪ੍ਰਮੁਖ ਮਾਸਟਰ ਦਿਲਬਾਗ ਸਿੰਘ, ਸੁਖਦੇਵ ਸਿੰਘ ਪ੍ਰਧਾਨ,ਸੰਦੀਪ ਸਿੰਘ ਸਰਪੰਚ ਖੇਲਾ, ਵੈਨੀਪਾਲ. ਸਤਨਾਮ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਮੈਂਬਰ,ਦਲਜੀਤ ਸਿੰਘ,ਬਚਿਤਰ ਸਿੰਘ ਗੋਲਡੀ ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.