350 ਸਾਲਾ ਸ਼ਤਾਬਦੀ ਜਾਂ ਅਰਧ ਸ਼ਤਾਬਦੀ
- ਗੁਰਬਾਣੀ-ਇਤਿਹਾਸ
- (Asia/Kolkata)
*"350 ਸਾਲਾ ਸ਼ਤਾਬਦੀ ਜਾਂ ਅਰਧ ਸ਼ਤਾਬਦੀ"*
ਸਿੱਖ ਕੌਮ ਦੀਆਂ ਵੱਖ - ਵੱਖ ਸੰਸਥਾਵਾਂ ਆਪੋ ਆਪਣੇ ਬੈਨਰ ਹੇਠ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 3 ਸਾਥੀ ਸਿੱਖਾਂ ਦੀਆਂ ਸ਼ਹਾਦਤਾਂ ਦੇ ਇਸ ਵਾਰ 350 ਸਾਲ ਪੂਰੇ ਹੋਣ ਨੂੰ ਸਮਰਪਿਤ ਹੁੰਦਿਆਂ ਮਨਾਇਆ ਜਾ ਰਿਹਾ ਹੈ, ਜੋ ਪ੍ਰਸੰਸਾ ਯੋਗ ਹੈ।
ਸਾਡੀਆਂ ਵੱਡੀਆਂ ਛੋਟੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਸ਼ਹੀਦੀ ਗੁਰਪੁਰਬ ਨੂੰ ਇਸ ਸਾਲ *350 ਸਾਲਾ ਸ਼ਹੀਦੀ ਸ਼ਤਾਬਦੀ* ਲਿਖਿਆ/ਕਿਹਾ/ ਪ੍ਰਚਾਰਿਆ ਜਾ ਰਿਹਾ ਹੈ। ਸਾਨੂੰ ਇਹ ਚੰਗੀ ਤਰ੍ਹਾਂ ਨਾਲ ਸਮਝਣ ਦੀ ਲੋੜ ਹੈ ਕਿ *ਸ਼ਤਾਬਦੀ ਦਾ ਅਰਥ 100 ਸਾਲ* ਹੁੰਦਾ ਹੈ, 350 ਸਾਲਾ ਸ਼ਹੀਦੀ ਸ਼ਤਾਬਦੀ ਨਹੀਂ *350 ਸਾਲਾ ਸ਼ਹੀਦੀ ਅਰਧ ਸ਼ਤਾਬਦੀ* ਲਿਖਣਾ / ਕਹਿਣਾ ਬਣਦਾ ਹੈ।
ਸਾਡੀ ਸਿੱਖ ਕੌਮ ਵੱਲੋਂ ਕੁਝ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਅਰਧ ਸ਼ਤਾਬਦੀਆਂ ਨੂੰ ਪਹਿਲਾਂ ਵੀ ਸ਼ਤਾਬਦੀ ਦੇ ਨਾਮ ਹੇਠ ਮਨਾਇਆ ਗਿਆ ਸੀ। ਇਸ ਪੱਖੋਂ ਲਗਦਾ ਹੈ ਕਿ ਜਿਵੇਂ ਇਸ ਸਾਲ ਅਸੀਂ ਵਿਚਾਰ ਨਹੀਂ ਕੀਤੀ ਉਸੇ ਤਰ੍ਹਾਂ ਪਹਿਲਾਂ ਵੀ ਸਹੀ ਪੱਖ ਨਹੀਂ ਸਮਝ ਸਕੇ।
*ਭਗਤ ਕਬੀਰ ਜੀ* ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਵਨ ਗੁਰਬਾਣੀ ਵਜੋਂ ਦਰਜ ਆਪਣੇ ਇੱਕ ਸਲੋਕ ਰਾਹੀਂ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਹਨ ਕਿ ਅਗਿਆਨੀ ਮਨੁੱਖ ਗਲਤੀ ਕਰੇ, ਤਾਂ ਉਸ ਨੂੰ ਬਖਸ਼ਿਆ ਜਾ ਸਕਦਾ ਹੈ, ਪ੍ਰੰਤੂ ਜਦੋਂ ਕੋਈ ਜਾਣਕਾਰ ਮਨੁੱਖ ਸਭ ਕੁਝ ਸਮਝ ਹੋਣ ਦੇ ਬਾਵਜੂਦ ਵੀ ਗਲਤੀ ਕਰੇ ਤਾਂ ਉਹ ਗੁਰੂ ਪ੍ਰਮੇਸ਼ਰ ਦੇ ਦਰ ਤੋਂ ਬਖ਼ਸ਼ੇ ਜਾਣ ਯੋਗ ਨਹੀਂ ਹੈ। ਕਿਉਂ ਕਿ ਹਨੇਰੇ ਵਿੱਚ ਕਿਸੇ ਮਨੁੱਖ ਦਾ ਟੋਏ ਵਿੱਚ ਡਿੱਗ ਜਾਣਾ ਸੁਭਾਵਿਕ ਹੈ, ਪਰ ਜੇਕਰ ਕੋਈ ਵਿਅਕਤੀ ਆਪਣੇ ਹੱਥ ਵਿੱਚ ਜਲਦੇ ਹੋਏ ਦੀਵੇ (ਭਾਵ ਰੋਸ਼ਨੀ) ਨੂੰ ਫ਼ੜ ਕੇ ਚੱਲਣ ਦੇ ਬਾਵਜੂਦ ਟੋਏ ਵਿੱਚ ਡਿੱਗ ਪਵੇ ਤਾਂ ਫਿਰ ਉਸ ਨੂੰ ਸਿਆਣਾ ਕਿਵੇਂ ਕਿਹਾ ਜਾ ਸਕਦਾ ਹੈ ?
*" ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।। ਕਾਹੇ ਕੀ ਕੁਸਲਾਤ ਹਾਥ ਦੀਪੁ ਕੂਏ ਪਰੈ।। ੨੧੬ ।।"* (1376 )
ਆਉ ! ਇਸ ਸਚਾਈ ਨੂੰ ਸਵੀਕਾਰ ਕਰਦੇ ਹੋਏ *350 ਸਾਲਾ ਸ਼ਹੀਦੀ ਅਰਧ ਸ਼ਤਾਬਦੀ* ਦੇ ਨਾਮਕਰਨ ਹੇਠ ਸਹੀ ਪੱਖ ਨੂੰ ਉਜਾਗਰ ਕਰੀਏ।
ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।
ਸੁਖਜੀਤ ਸਿੰਘ ਕਪੂਰਥਲਾ
98720-76876
ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/ SHARE ਕਰਨ ਦੀ ਕਿਰਪਾਲਤਾ ਕਰਨੀ ਜੀ।
Leave a Reply