ਤਰਸਿਕਾ ਬਲਾਕ ਪ੍ਰਬੰਧਕੀ ਸੀ ਖਤਮ ਨਹੀਂ ਹੋਇਆ ਵਿਰੋਧੀਆਂ ਵੱਲੋਂ ਸਿਆਸੀ ਰੰਜਿਸ ਕਾਰਣ ਬਲਾਕ ਬੰਦ ਹੋਣ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੀ-ਜਗਦੀਪ ਸਿੰਘ ਤਰਸਿਕਾ/ਗੁਰਮੁਖ ਸਿੰਘ ਸਰਜਾ ਸਰਪੰਚ।
- ਰਾਜਨੀਤੀ
- 07 Aug, 2026 11:20 AM (Asia/Kolkata)
ਟਾਂਗਰਾ ਸੁਰਜੀਤ ਸਿੰਘ ਖਾਲਸਾ
ਬਲਾਕ ਤਰਸਿਕਾ ਨੂੰ ਨਵੀਂ ਹਲਕਾ ਬੰਦੀ ਕਰਕੇ ਮੁੜ ਬਹਾਲ ਹੋਣ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਖੁਸ਼ੀ ਵਿਚ ਲੰਡੂ ਵੰਡੇ ਗਏ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਰਪੰਚ ਜਗਦੀਪ ਸਿੰਘ ਤਰਸਿਕਾ ,ਅਤੇ ਸਰਪੰਚ ਗੁਰਮੁਖ ਸਿੰਘ ਸਰਜਾ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿਚ ਪਾਸ ਕਰਵਾਇਆ ਗਿਆ ਹੈ ਬਲਾਕ ਤਰਸਿਕਾ ਦੀ ਨਵੀਂ।ਪੋਸਟ ਬਣਾਈ ਗਈ ਹੈ ਨਵੀਂ ਹਲਕਾ ਬੰਦੀ ਦੀ ਜਰੂਰਤ ਕਿਉਂ ਪਈ ਬਲਾਕ ਤਰਸਿਕਾ ਵਿਚ ਦੂਸਰੇ ਹਲਕਿਆਂ ਦੇ ਪਿੰਡ 43 ਹਲਕਾ ਮਜੀਠਾ ਦੇ ਸਨ ਅਤੇ ਹਲਕਾ ਜੰਡਿਆਲਾ ਗੁਰੂ ਦੇ 22 ਪਿੰਡ ਰਈਆ ਬਲਾਕ ਵਿਚ ਪੈਂਦੇ ਸਨ।ਹੋਣ ਕਾਰਣ ਜੰਡਿਆਲਾ ਗੁਰੂ ਹਲਕੇ ਸੰਮਤੀ ਦੀਆਂ ਗਰਾਂਟਾਂ ਦੂਸਰੇ ਹਲਕਿਆਂ ਦੇ ਮੰਤਰੀ ਲੈ ਜਾਂਦੇ ਸਨ।ਇਸ ਦਾ ਨੁਕਸਾਨ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਨੂੰ ਝੱਲਣਾ ਪੈਂਦਾ ਸੀ।ਵਿਕਾਸ ਪੱਖੋਂ ਪਛੜ ਜਾਂਦੇ ਸਨ।ਸਰਕਾਰ ਨੇ ਨਵੀਂ ਯੋਜਨਾਂ ਬਣਾ ਕੇ ਸੁਧਾਰ ਕੀਤਾ ਹੈ।ਗੁਰਮੁਖ ਸਿੰਘ ਸਰਜਾ ਨੇ ਕਿਹਾ ਝੂਠਾ ਭੰਡੀ ਪ੍ਰਚਾਰ ਕੀਤਾ ਗਿਆ ਸੀ ਕਿ ਤਰਸਿਕਾ ਬਲਾਕ ਖਤਮ ਕਰ ਦਿਤਾ ਗਿਆ ਹੈ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਵਿਸ਼ੇਸ਼ ਯਤਨਾਂ ਸਦਕਾ ਬਲਾਕ ਤਰਸਿਕਾ ਦੇ ਕੰਮ ਪਹਿਲਾਂ ਵੀ ਜਿਉਂ ਦਾ ਤਿਉਂ ਚਲਦਾ ਸੀ।ਕੁਝ ਲੋਕ ਭੰਡੀ ਪ੍ਰਚਾਰ ਕਰਦੇ ਸਨ ਕਿ ਸਾਡੇ ਸ਼ੰਘਰਸ਼ ਕਾਰਣ ਬਲਾਕ ਤਰਸਿਕਾ ਬਹਾਲ ਹੋਇਆ ਹੈ।ਪਰ ਹਰਭਜਨ ਸਿੰਘ ਈ ਟੀ ਓ ਵੱਲੋਂ ਕਰਵਾਏ ਗਏ ਵਿਕਾਸ ਦਾ ਵਿਰੋਧੀ ਧਿਰਾਂ ਕੋਲ ਕੋਈ ਜਵਾਬ ਨਹੀਂ ਹੈ।ਵਿਰੋਧੀ ਧਿਰ ਘਟੀਆ ਕਿਸਮ ਦਾ ਭੰਡੀ ਪ੍ਰਚਾਰ ਕਰਦੇ ਹਨ ਪਿੰਡ ਫਤਹਿਪੁਰ ਮਹਿਤਾ ਰੋਡ ਉਪਰ ਰੋਹੀ ਦਾ ਪੁਲ ਰੁੜ ਜਾਣ ਦਾ ਝੂਠਾ ਭੰਡੀ ਪ੍ਰਚਾਰ ਕੀਤਾ ਗਿਆ ਸੀ ਉਸਾਰੀ ਅਧੀਨ ਪੁਲ ਦੇ ਪਾਣੀ ਦੇ ਨਿਕਾਸ ਲਈ ਪੋਰੇ ਪਾਏ ਗਏ ਸਨ।ਬਰਸਾਤੀ ਪਾਣੀ ਕਾਰਣ ਜੰਗਲੀ ਬੂਟੀ ਦੇ ਫਸਣ ਤੇ ਬੰਦ ਹੋਣ ਕਾਰਣ ਪਿਛੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਾਰਣ ਪੋਰੇ ਹਟਾਉਣੇ ਪਏ ਸਨ ਪਰ ਵਿਰੋਧੀਆਂ ਨੇ ਪੁਲ ਰੁੜ ਜਾਣ ਦਾ ਭੰਡੀ ਪ੍ਰਚਾਰ ਕਰਕੇ ਈ ਟੀ ਓ ਨੂੰ ਬਦਨਾਮ ਕਰਨ ਦਾ ਯਤਨ ਕੀਤਾ।ਇਸ ਸਮੇਂ ਪ੍ਰਮੁਖ ਆਗੂ ਸਰਪੰਚ ਜਰਮਨਜੀਤ ਸਿੰਘ ਸਰਪੰਚ ਕਰਤਾਰ ਸਿੰਘ ਨਗਰ, ਦਵਿੰਦਰ ਸਿੰਘ ਮੰਨੂ ਸਰਪੰਚ ਜਬੋਵਾਲ, ਗੁਰਦੀਪ ਸਿੰਘ ਕੋਟਲਾ,ਸਵਿੰਦਰ ਸਿੰਘ ਮੁਛੱਲ,ਇੰਜੀ ਬਲਰਾਜ ਸਿੰਘ ਤਰਸਿਕਾ,ਪਲਵਿੰਦਰ ਸਿੰਘ ਡੇਹਰੀਵਾਲ,ਸਰਵਣ ਸਿੰਘ, ਸੁਖਵਿੰਦਰ ਸਿੰਘ,ਬਲਜੀਤ ਸਿੰਘ,ਦਿਲਬਾਗ ਸਿੰਘ ਮੈਂਬਰ ਤਰਸਿਕਾ, ਗੁਰਵਿੰਦਰ ਸਿੰਘ ਸਰਪੰਚ ਬੇਰੀਆਂਵਾਲਾ, ਬਲਵਿੰਦਰ ਸਿੰਘ ਮਹਿਣੀਆਂ,ਮਾਨ ਸਿੰਘ ਰਾਏਪੁਰ, ਕਸ਼ਮੀਰ ਸਿੰਘ ਸਰਪੰਚ, ਹਰਪਾਲ ਸਿੰਘ ਚਾਹਲ ਸਰਪੰਚ ਰਮਾਣਾ ਚੱਕ,ਭੁਪਿੰਦਰ ਸਿੰਘ ਚਾਹਲ ਬਲਾਕ ਪ੍ਰਧਾਨ, ਚਰਨਜੀਤ ਸਿੰਘ ਕੋਟ ਹਯਾਤ,ਸੁਖਵਿੰਦਰ ਸਿੰਘ ਲਵਲੀ ਭੱਟੀ ਕੇ,ਇਕਬਾਲ ਸਿੰਘ,ਰਮਨਜੀਤ ਸਿੰਘ ਸਿਧੂ ਯੋਧਾਨਗਰੀ,ਆਦਿ ਹਾਜ਼ਰ ਸਨ।
Leave a Reply