ਰਾਜੋਕੇ ਵਿੱਚ ਐੱਨਸੀਬੀ ਤੇ ਬੀਐੱਸਐੱਫ ਦੀ ਸਾਂਝੀ ਕਾਰਵਾਈ ਦੀ ਸੂਚਨਾ, ਪੰਜ ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ
- ਰਾਸ਼ਟਰੀ
- (Asia/Kolkata)
ਤਰਨਤਾਰਨ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਸਾਂਝੀ ਕਾਰਵਾਈ ਦੌਰਾਨ ਸਰਹੱਦੀ ਪਿੰਡ ਰਾਜੋਕੇ ਦੇ ਇੱਕ ਵਿਅਕਤੀ ਨੂੰ ਪੰਜ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ, ਗ੍ਰਿਫ਼ਤਾਰੀ ਅਤੇ ਕਥਿਤ ਬਰਾਮਦਗੀ ਬਾਰੇ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਮੰਗਲਵਾਰ ਸਵੇਰੇ ਹੋਈ ਦੱਸੀ ਜਾ ਰਹੀ ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਰਾਜੋਕੇ ਵਜੋਂ ਦੱਸੀ ਗਈ ਹੈ। ਕਾਰਵਾਈ ਦੇ ਵੇਰਵਿਆਂ ਅਤੇ ਬਰਾਮਦ ਪਦਾਰਥ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
ਪਿਛਲੇ ਮਾਮਲੇ ਨਾਲ ਸਬੰਧਾਂ ਦੀ ਜਾਂਚ ਦਾ ਦਾਅਵਾ
ਪ੍ਰਾਪਤ ਜਾਣਕਾਰੀ ਮੁਤਾਬਕ, ਬੀਤੇ ਹਫ਼ਤੇ ਐੱਨਸੀਬੀ ਅਤੇ ਬੀਐੱਸਐੱਫ ਦੀ ਕਾਰਵਾਈ ਦੌਰਾਨ ਐਂਟੀ-ਡਰੋਨ ਸਿਸਟਮ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਕਰਨ ਵੀਰ ਸਿੰਘ ਨੂੰ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਤਰਾਂ ਦਾ ਦਾਅਵਾ ਹੈ ਕਿ ਕਰਨ ਵੀਰ ਸਿੰਘ ਅਤੇ ਰਾਜੋਕੇ ਵਾਸੀ ਲਖਵਿੰਦਰ ਸਿੰਘ ਵਿਚਾਲੇ ਸੰਭਾਵਿਤ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਦੋਵਾਂ ਮਾਮਲਿਆਂ ਵਿਚਾਲੇ ਕਿਸੇ ਸਬੰਧ ਦੀ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।
ਰਿਪੋਰਟ: ਰਵਿੰਦਰ ਸਿੰਘ (ਰਵੀ ਖਹਿਰਾ)
Leave a Reply