ਜੂਨ ਤੇ ਨਵੰਬਰ 1984 ਇੰਡੀਅਨ ਸਟੇਟ ਦੇ ਮੱਥੇ 'ਤੇ ਕਲੰਕ

ਜੂਨ ਤੇ ਨਵੰਬਰ 1984 ਇੰਡੀਅਨ ਸਟੇਟ ਦੇ ਮੱਥੇ 'ਤੇ ਕਲੰਕ

ਮੁੱਦਤੇਂ ਬੀਤ ਗਈ ਹੈ ਜ਼ੁਲਮੋ ਸਿੱਤਮ ਸਹਿਤੇ ਹੂਏ। ਅਬ ਤੋ ਸ਼ਰਮ ਸੀ ਆਤੀ ਹੈ ਇਸ ਦੇਸ਼ ਕੋ ਦੇਸ ਕਹਿਤੇ ਹੂਏ। ਉੱਪਰ ਇੱਕ ਲਫਜ ਲਿਖਿਆ ਹੈ ਸਟੇਟ, ਏਸ ਦਾ ਮਤਲਬ ਹੁੰਦਾ ਕਿਸੇ ਵੀ ਦੇਸ਼ ਨੂੰ ਚਲਾਉਣ ਵਲੀ ਮਸ਼ੀਨ ਜਾਂ ਮਸ਼ੀਨਰੀ । ਏਸ ਦੇ ਵਿੱਚ ਸਰਕਾਰਾਂ ਅਫਸਰ ਸ਼ਾਹੀ ਸਾਰੇ ਹੀ ਮਹਿਕਮਿਆਂ ਦੀ ਸਿਵਲ ਅਤੇ ਡਿਫੈਂਸ ਅਤੇ ਖੁਫੀਆ ਏਜੰਸੀਆਂ ਵੀ ਆਉਂਦੀਆਂ ਹੁੰਦੀਆਂ ਹਨ । ਜਿਸ ਤਰਾਂ ਕਿਸੇ ਵੀ ਮਸ਼ੀਨ ਦੇ ਸਾਰੇ ਕੱਲ ਪੁਰਜੇ ਇੱਕ ਸਮਾਨ ਚੱਲਦੇ ਹੁੰਦੇ ਹਨ ਏਸੇ ਤਰ੍ਹਾਂ ਹੀ ਏਸ ਸਟੇਟ ਦੇ ਸਾਰੇ ਹੀ ਕੱਲ ਪੁਰਜੇ ਵੀ ਇੱਕ ਸਮਾਨ ਹੀ ਚੱਲਦੇ ਹੁੰਦੇ ਹਨ। 

ਬਹੁਤ ਕੁੱਝ ਸਾਡੀਆਂ ਅੱਖਾਂ ਤੋਂ ਓਹਲੇ ਵਾਪਰਦਾ ਹੁੰਦਾ ਹੈ ਪਰ ਇੱਕ ਫਿਲਮ ਵਾਂਗ ਸਰਕਾਰਾਂ ਵੀ ਪਰਦੇ ਦੇ ਉੱਪਰ ਕੁੱਝ ਹੋਰ ਵਿਖਾਉਂਦੀਆਂ ਹੁੰਦੀਆਂ ਹਨ ਪਰ ਅਸਲ ਵਿੱਚ ਕੁੱਝ ਹੋਰ ਹੀ ਕਰਦੀਆਂ ਹੁੰਦੀਆਂ ਹਨ । ਜਿਸ ਤਰਾਂ ਆਮ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਵਿਖਾਉਣ ਵਾਲੇ ਹੋਰ। 

ਸੰਨ 1947 ਵਿੱਚ ਹਿੰਦੋਸਤਾਨ ਨੂੰ ਆਜ਼ਾਦ ਹੋਇਆ ਮੰਨਿਆ ਜਾਂਦਾ ਹੈ । ਪਰ ਅਸਲੀਅਤ ਵਿੱਚ ਹਿੰਦੋਸਤਾਨ ਅੱਜ ਵੀ ਗੁਲਾਮ ਹੀ ਹੈ । ਹਿਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 93 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਸਨ ਅਤੇ ਇੱਕ ਆਸ ਵੀ ਰੱਖੀ ਸੀ ਆਜ਼ਾਦ ਹਿੰਦੋਸਤਾਨ ਵਿੱਚ ਅਸੀਂ ਸਿੱਖ ਵੀ ਵਧੀਆ ਅਤੇ ਬਿਨਾਂ ਕਿਸੇ ਡਰ ਜਾਂ ਖੌਫ ਦੀ ਜਿੰਦਗੀ ਜੀਅ ਸਕਾਂਗੇ । ਜਿਸ ਤਰ੍ਹਾਂ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਤੋਂ ਬਹੁਤ ਹੀ ਆਸਾਂ ਅਤੇ ਉਮੀਦਾਂ ਹੁੰਦੀਆਂ ਹਨ ਏਸੇ ਹੀ ਤਰ੍ਹਾਂ ਜਨਤਾ ਨੂੰ ਵੀ ਸਰਕਾਰਾਂ ਤੋਂ ਬਹੁਤ ਆਸਾਂ ਹੁੰਦੀਆਂ ਹਨ। 

ਲੇਕਿਨ ਕੁਰਬਾਨੀਆਂ ਕਰਨ ਦੇ ਬਦਲੇ ਵਿੱਚ ਹਿਦੋਸਸਤਾਨ ਵਲੋਂ ਸਿੱਖਾਂ ਨੂੰ ਮਿਲੀ ਬਰਾਬਾਦੀ , ਜਲਾਲਤ , ਬੇਇੱਜ਼ਤੀ, ਬੇਇਨਸਾਫ਼ੀ, ਬੇਰਹਿਮੀ, ਉੱਜਾੜਾ , ਕਤਲੇਆਮ, ਬਲਾਤਕਾਰ, ਜੇਹਲਾਂ , ਫਾਂਸੀਆਂ, ਝੂਠੇ ਪੁਲਿਸ ਮੁਕਾਬਲੇ, ਨਸ਼ੇ , ਨਫਰਤ ਰੂਪੀ ਜਹਿਰ , ਜਲਾਵਤਨੀ, ਬਲੈਕ ਲਿਸਟਾਂ, ਅੱਤਵਾਦੀ , ਵੱਖਵਾਦੀ,ਦੇਸ਼ਧਰੋਹੀ , ਉਗਰਵਾਦੀ , ਅੰਦੋਲਨ ਜੀਵੀ ਦੇਸ਼ ਦੇ ਗਦਾਰ , ਗੈਂਗਸਟਰ ਅਤੇ ਦੋ ਵੱਡੇ ਘੱਲੂਘਾਰੇ ਜੂਨ 1984 ਅਤੇ ਨਵੰਬਰ 1984। 

ਕੀ ਏਸੇ ਦਾ ਨਾਮ ਹੀ ਆਜ਼ਾਦੀ ਹੈ ਕਿ ਆਪਣੇ ਹੀ ਮੁਲਕ ਵਿੱਚ ਵਸਦੀ ਕਿਸੇ ਕੌਮ ਦੇ ਮਕੱਦਸ ਅਸਥਾਨ ਦੇ ਉੱਤੇ ਆਪਣੇ ਹੀ ਦੇਸ਼ ਦੀ ਫੌਜ ਟੈਂਕਾਂ ਤੋਪਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦੇਵੇ ਅਤੇ ਓਸ ਅਸਥਾਨ ਨੂੰ ਟੈਂਕਾਂ ਅਤੇ ਤੋਪਾਂ ਦਿਆਂ ਗੋਲਿਆਂ ਨਾਲ ਉੱਡਾ ਦੇਵੇ ਅਤੇ ਓਸ ਕੌਮ ਦੇ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਕਰਕੇ ਸੱਤਰ ਅੱਸੀ ਸਾਲਾਂ ਤੱਕ ਦੇ ਬਜ਼ੁਰਗਾਂ ਅਤੇ ਔਰਤਾਂ ਨੂੰ ਲਾਈਨਾਂ ਵਿੱਚ ਖੜ੍ਹਿਆਂ ਕਰਕੇ ਬੰਦੂਕਾਂ ਦੀਆਂ ਗੋਲੀਆਂ ਨਾਲ ਉਡਾ ਹੀ ਦੇਵੇ । ਕੀ ਏਸੇ ਦਾ ਨਾਮ ਹੀ ਆਜ਼ਾਦੀ ਸੀ ਜਾਂ ਆਜ਼ਾਦੀ ਹੈ ? ਕੀ ਏਸੇ ਨੂੰ ਹੀ ਲੋਕਤੰਤਰ ਜਾਂ ਡੈਮੋਕਰੇਸੀ ਕਹਿੰਦੇ ਹਨ ? 

ਕੀ ਹਿੰਦੋਸਤਾਨ ਜਾਂ ਇੰਡੀਅਨ ਸਟੇਟ ਦਾ ਕੋਈ ਵੀ ਅਧਿਕਾਰੀ ਮੰਤਰੀ ਸੰਤਰੀ ਵਕੀਲ ਜੱਜ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਜਵਾਬ ਦੇ ਸਕਦਾ ਹੈ? ਆਖਰਕਾਰ ਐਸਾ ਕਿਉਂ ਕੀਤਾ ਗਿਆ ਸੀ ? ਸਿੱਖਾਂ ਦਾ ਕਸੂਰ ਕੀ ਸੀ ? ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਦੇ ਹੋਰ ਗੁਰਦੁਆਰਿਆਂ ਅਤੇ ਬੇਰਹਿਮੀ ਨਾਲ ਮਾਰੇ ਗਏ ਸਿੱਖਾਂ ਅਤੇ ਸਿੱਖਣੀਆਂ ਦਾ ਕਸੂਰ ਕੀ ਸੀ ? ਕੀ ਕਦੇ ਯੂਨਾਇਟਿਡ ਨੇਸ਼ਨ, ਯੂਰਪੀਅਨ ਯੂਨੀਅਨ, ਬਰਿਕਸ ਅਤੇ ਨਾਟੋ ਵਰਗੀਆਂ ਵੱਡੀਆਂ ਸੰਸਥਾਵਾਂ ਏਹਨਾਂ ਜ਼ੁਲਮਾਂ ਵਾਰੇ ਇੰਡੀਅਨ ਸਟੇਟ ਨੂੰ ਕਿਸੇ ਕਟਹਿਰੇ ਵਿੱਚ ਕਦੇ ਖੜਿਆ ਕਰਨਗੀਆਂ? 

ਦਿੱਲੀ ਸਮੇਤ ਹਿੰਦੋਸਤਾਨ ਦੇ ਹੋਰ ਸ਼ਹਿਰਾਂ ਵਿੱਚ ਨਵੰਬਰ 1984 ਵਿੱਚ ਮਾਰੇ ਗਏ ਸਿੱਖਾਂ ਦਾ ਵੀ ਕੀ ਕਸੂਰ ਸੀ ? ਕੀ ਸਿੱਖ ਹੋਣਾ ਹੀ ਓਹਨਾ ਦਾ ਗੁਨਾਹ ਸੀ ? ਓਹਨਾ ਵਿੱਚੋਂ ਤਾਂ ਬਹੁਤੇ ਸਿੱਖਾਂ ਨੂੰ ਏਹ ਵੀ ਜਾਣਕਾਰੀ ਨਹੀਂ ਸੀ ਕਿ ਪੰਜਾਬ ਵਿੱਚ ਕੀ ਚੱਲ ਰਿਹਾ ਹੈ? ਭਿੰਡਰਾਂਵਾਲਾ ਕੌਣ ਹੈ? ਖਾਲਿਸਤਾਨ ਕੀ ਹੈ ? ਬੱਸ ਉੱਹ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਵਸਦੇ ਸਿੱਖ ਤਾਂ ਆਪਣੀ ਰੋਜਮਰਾ ਦੀ ਜਿੰਦਗੀ ਜੀਅ ਰਹੇ ਸਨ । ਕੋਈ ਆਟੋ ਚਲਾਉਂਦਾ ਸੀ ਕੋਈ ਟੈਕਸੀ ਚਲਾਉਂਦਾ ਸੀ ਕੋਈ ਦੁਕਾਨ ਕਰਦਾ ਸੀ ਕਿਸੇ ਦੀ ਟਰਾਂਸਪੋਰਟ ਸੀ ਕਿਸੇ ਦੀ ਫੈਕਟਰੀ ਸੀ ਤੇ ਕੋਈ ਨੌਕਰੀ ਕਰਦਾ ਸੀ । 

ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਤਾਂ ਓਸ ਦੇ ਪਾਪਾਂ ਅਤੇ ਕੁਕਰਮਾਂ ਦੀ ਸਜ਼ਾ ਮਿਲੀ ਸੀ ਕਿਉਂਕਿ ਓਸ ਦੇ ਹੁਕਮਾਂ ਉੱਤੇ ਹੀ ਨੀਲਾ ਤਾਰਾ ਓਪ੍ਰੇਸ਼ਨ ਕਰਕੇ ਸਿੱਖਾਂ ਦਾ ਸਰਬਨਾਸ ਕੀਤਾ ਗਿਆ ਸੀ ਪਰ ਓਸ ਪਾਪਣ ਅਤੇ ਡੈਣ ਅਤੇ ਟਕੇ ਦੀ ਬ੍ਰਾਹਮਣੀ ਦੇ ਮਰਨ ਨਾਲ ਸਿੱਖਾਂ ਉੱਤੇ ਤਾਂ ਮਾਨੋ ਕਿ ਦੁੱਖਾਂ ਦੇ ਪਹਾੜ ਹੀ ਡਿੱਗ ਪਏ ਸਨ ਜਦੋਂ ਓਹਨਾ ਦੇ ਆਂਢੀ ਗੁਆਂਢੀ ਹਿੰਦੂਆਂ ਵਲੋਂ ਹੀ ਓਹਨਾ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀ । 

ਨਵੰਬਰ 1984 ਦੇ ਪਹਿਲੇ ਦਸ ਦਿਨ ਤਾ ਸਿੱਖਾਂ ਦੇ ਖੂਨ ਦੀ ਓਹ ਹੋਲੀ ਖੇਡੀ ਗਈ ਸੀ ਜਿਸੇ ਨੇ ਧਰਤੀ ਅਤੇ ਆਸਮਾਨ ਵੀ ਰੋਣ ਲਗਾ ਦਿੱਤੇ ਸਨ । ਓਸ ਸਮੇਂ ਤਾਂ ਅਕਾਲ ਪੁਰਖ ਵਾਹਿਗੁਰੂ ਵੀ ਜਰੂਰ ਹੀ ਰੋਇਆ ਹੋਵੇਗਾ , ਧਰਤੀ ਦਾ ਸੀਨਾ ਵੀ ਸ਼ਾਇਦ ਪਾਟ ਹੀ ਗਿਆ ਹੋਵੇਗਾ ਜਦੋਂ ਇਹ ਅਣਚਿਤਵਿਆ ਕਹਿਰ ਵਾਪਰਿਆ ਹੋਵੇਗਾ । 

ਕੀ ਮਹੌਲ ਹੋਵੇਗਾ? ਜਦੋਂ ਸਿੱਖ ਮਰਦੇ ਹੋਏ ਚੀਕਾਂ ਮਾਰ ਰਹੇ ਹੋਣਗੇ, ਪਰਿਵਾਰਾਂ ਦੇ ਦਿਲਾਂ ਅਤੇ ਮਨਾਂ ਵਿੱਚ ਓਸ ਸਮੇਂ ਕੀ ਚੱਲ ਰਿਹਾ ਹੋਵੇਗਾ ਜਦੋਂ ਓਹਨਾ ਦੇ ਸਾਹਮਣੇ ਓਹਨਾ ਦੇ ਪੱਤ ਭਰਾ ਪਿਉ ਜਵਾਈ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਮਰ ਰਹੇ ਹੋਣਗੇ ਸੜ ਰਹੇ ਹੋਣਗੇ ਅਤੇ ਜਦੋਂ ਧੀਆਂ ਭੈਣਾਂ ਮਾਵਾਂ ਦੇ ਘਰਾਂ ਅਤੇ ਸੜਕਾਂ ਉੱਤੇ ਗੈਂਗਰੇਪ ਹੋ ਰਹੇ ਹੋਣਗੇ ਅਤੇ ਓਹਨਾ ਦੀਆਂ ਚੀਕਾਂ ਵੀ ਅਸਮਾਨ ਦਾ ਸੀਨਾ ਚੀਰ ਰਹੀਆਂ ਹੋਣਗੀਆਂ । ਬਚਾਓ ਬਚਾਓ ਕੋਈ ਹੈ ਦੀਆਂ ਆਵਾਜ਼ਾਂ ਤਾਂ ਅੰਦਰੋਂ ਨਿੱਕਲ ਹੀ ਰਹੀਆਂ ਹੋਣਗੀਆਂ । ਪਰ ਪੱਥਰਾਂ ਰੂਪੀ ਭਗਵਾਨ ਦੀ ਪੂਜਾ ਕਰਨ ਵਾਲੇ ਹਿੰਦੂਆਂ ਦੇ ਦਿਲ ਵੀ ਜਾਪਦਾ ਹੈ ਕਿ ਪੱਥਰ ਹੀ ਹੋ ਗਏ ਸਨ । 

ਹੈ ਕੋਈ ਹਿੰਦੋਸਤਾਨ ਦਾ ਜਾਗਦੀ ਜਮੀਰ ਵਾਲਾ ਨੇਤਾ , ਹੈ ਕੋਈ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਜੋ ਸਿੱਖਾਂ ਨੂੰ ਇਨਸਾਫ ਦੁਆ ਸਕੇ ? ਨਹੀਂ ਹੈ , ਸਭ ਹਰਾਮਖੋਰ ਮਰੀਆਂ ਜਮੀਰਾਂ ਵਾਲੇ ਜਿਊਂਦੀਆਂ ਜਾਗਦੀਆਂ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਹਨ । 

ਹਿੰਦੋਸਤਾਨ ਭਾਰਤ ਅਤੇ ਇੰਡੀਆ ਦੇ ਵਿੱਚ ਸਿੱਖ ਹੋਣਾ ਹੀ ਇੱਕ ਕਾਨੂੰਨੀ ਅਪਰਾਧ ਹੈ ਜੀ । ਨਾ ਸਿੱਖਾਂ ਨੂੰ ਕਦੇ ਇਨਸਾਫ਼ ਮਿਲਿਆ ਸੀ , ਨਾ ਅੱਜ ਹੀ ਮਿਲ ਰਿਹਾ ਹੈ ਅਤੇ ਨਾ ਹੀ ਭਵਿੱਖ ਵਿੱਚ ਸਿੱਖ ਕੌਮ ਨੂੰ ਕਦੇ ਇੰਡੀਆ ਵਿੱਚ ਇਨਸਾਫ਼ ਮਿਲੇਗਾ । ਹਿੰਦੋਸਤਾਨ ਦੇ ਵਿੱਚ ਰਹਿਣਾ ਜਾਂ ਹਿੰਦੋਸਤਾਨ ਦੇ ਨਾਲ ਰਹਿਣਾ ਹੀ ਸਿੱਖਾਂ ਦੀ ਸਭ ਤੋਂ ਵੱਡੀ ਤੋਂ ਵੀ ਵੱਡੀ ਗਲਤੀ ਹੋਵੇਗੀ ਅਤੇ ਗੁਨਾਹ ਹੋਵੇਗਾ ਜੀ । ਸਿੱਖਾਂ ਦੇ ਸਾਰੇ ਹੀ ਮਸਲਿਆਂ ਦਾ ਹੱਲ ਸਿਰਫ ਅਤੇ ਹਿੰਦੋਸਤਾਨ ਕੋਲੋਂ ਆਜ਼ਾਦੀ ਲੈਣ ਅਤੇ ਆਪਣਾ ਵੱਖਰਾ ਮੁਲਕ ਖਾਲਿਸਤਾਨ ਬਣਾਉਣ ਵਿੱਚ ਹੀ ਪਿਆ ਹੈ । 

ਸਿੱਖ ਕੌਮ ਦੇ ਨੇਤਾ , ਲੀਡਰ ਅਤੇ ਜਥੇਦਾਰ ਕੌਮ ਨੂੰ ਆਪਣਾ ਨਿਸ਼ਾਨਾ ਖਾਲਿਸਤਾਨ ਸਪੱਸ਼ਟ ਕਰਨ , ਅਗਰ ਨਹੀਂ ਕਰਦੇ ਤਾਂ ਇਹ ਕੌਮ ਨਾਲ ਹਰਾਮਪੁਣਾ ਕਰ ਰਹੇ ਹਨ, ਗਦਾਰੀ ਕਰ ਰਹੇ ਹਨ ਧ੍ਰੋਹ ਕਮਾ ਰਹੇ , ਇਹ ਮਰਨੇ ਤੋਂ ਡਰਦੇ ਹਨ , ਇਹ ਯੋਜਨਾਬੱਧ ਹਥਿਆਰਬੰਦ ਸੰਘਰਸ਼ ਤੋਂ ਡਰਦੇ ਹਨ । 

ਮਰ ਤਾਂ ਵੈਸੇ ਵੀ ਸਿੱਖ ਰੋਜ ਹੀ ਰਹੇ ਹਨ ਕੋਈ ਨਸ਼ਿਆਂ ਦੀਆਂ ਗੋਲੀਆਂ ਜਾਂ ਟੀਕਿਆਂ ਨਾਲ ਮਰ ਰਿਹਾ ਹੈ, ਕਿਸੇ ਨੂੰ ਪਿੱਤਲ ਦੀਆਂ ਗੋਲੀਆਂ ਨਾਲ ਮਾਰਿਆ ਜਾ ਰਿਹਾ ਹੈ, ਕੋਈ ਜੇਹਲਾਂ ਵਿੱਚ ਸੜ ਸੜ ਕੇ ਮਰ ਰਿਹਾ ਹੈ ਤੇ ਕੋਈ ਵਿਦੇਸ਼ਾਂ ਵਿੱਚ ਪੰਜਾਬ ਦਾ ਫਿਕਰ ਕਰ ਕਰ ਕੇ ਸਾਡੇ ਵਾਂਗ ਮਰ ਰਿਹਾ ਹੈ ਜੀ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.