ਮਾਨਯੋਗ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਮੋਹਾਲੀ 'ਚ ਦਰੱਖਤਾਂ ਦੀ ਕਟਾਈ ਲਗਾਤਾਰ ਜਾਰੀ: ਬਲਵਿੰਦਰ ਸਿੰਘ ਕੁੰਭੜਾ
- ਰਾਜਨੀਤੀ
- (Asia/Kolkata)
ਪੁੱਡਾ ਗਮਾਂਡਾ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੀ ਫਿਨੀਕਸ ਮਾੱਲ ਵੱਲੋਂ ਨੇਚਰ ਪਾਰਕ ਮੋਹਾਲੀ ਵਿੱਚ ਕੱਟੇ ਦਰੱਖਤ
ਕਾਰਵਾਈ ਨਾ ਕੀਤੀ ਤਾਂ ਕਰਾਂਗੇ ਵੱਡਾ ਸੰਘਰਸ਼ : ਐਡਵੋਕੇਟ ਮਨਜੀਤ ਸਿੰਘ ਝਲਬੂਟੀ/ਕੌਂਸਲਰ ਨਰਪਿੰਦਰ ਸਿੰਘ ਰੰਗੀ
ਸਾਹਿਬਜਾਦਾ ਅਜੀਤ ਸਿੰਘ ਨਗਰ 9 ਸਤੰਬਰ (ਮੰਗਤ ਸਿੰਘ ਸੈਦਪੁਰ) : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਐਡਵੋਕੇਟ ਮਨਜੀਤ ਸਿੰਘ ਝਲਬੂਟੀ ਦੀ ਅਗਵਾਈ ਹੇਠ ਵਾਤਾਵਰਨ ਨੂੰ ਬਚਾਉਣ ਲਈ ਮੋਹਾਲੀ ਦੇ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ 'ਤੇ ਇਕੱਤਰ ਹੋਏ। ਵਾਤਾਵਰਨ ਬਚਾਉਣ ਲਈ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਗੁਰਦੁਆਰਾ ਅੰਬ ਸਾਹਿਬ ਨੇੜੇ ਨੇਚਰ ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਵਾਤਾਵਰਨ ਪ੍ਰੇਮੀ ਨਾਲ ਮੁਲਾਕਾਤ ਕਰਕੇ ਫਿਨੀਕਸ ਮਾੱਲ ਖਿਲਾਫ ਚੱਲ ਰਹੀ ਲੜਾਈ ਦਾ ਚਾਨਣਾ ਪਾਇਆ ਗਿਆ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਨੇ ਦੱਸਿਆ ਕਿ ਹਾਈਕੋਰਟ ਵਿੱਚ ਚਲ ਰਹੀ ਲੜਾਈ ਬਾਰੇ ਸਲਾਹ ਕਰਨ ਤੋਂ ਬਾਅਦ ਸਾਰੇ ਵਾਤਾਵਰਨ ਪ੍ਰੇਮੀਆਂ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਜੋ ਫਿਨੀਕਸ ਮਾੱਲ ਵੱਲੋ ਲੇਬਰ ਦੇ ਰਹਿਣ ਲਈ ਨੇਚਰ ਪਾਰਕ ਵਿੱਚੋ ਦਰੱਖਤ ਕੱਟ ਕੇ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ ਪੁੱਡਾ ਗਮਾਂਡਾ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਸਾਰੇ ਸਹਿਯੋਗੀਆਂ ਵੱਲੋਂ ਉਨ੍ਹਾਂ ਦਾ ਸਮਾਨ ਚੁੱਕਿਆ ਗਿਆ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ, ਕੋਸਲਰ ਨਰਪਿੰਦਰ ਸਿੰਘ ਰੰਗੀ ਤੇ ਹੋਰ ਸਾਰੇ ਸਾਥੀਆਂ ਵੱਲੋਂ ਇਤਿਹਾਸਕ ਦਰੱਖਤਾਂ ਨੂੰ ਬਚਾਉਣ ਦੀ ਲੜਾਈ ਲੜਨ ਲਈ ਪ੍ਰਧਾਨ ਬਲਵਿੰਦਰ ਕੁੰਭੜਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਕੋਰਟ ਵਿੱਚ ਪੈਰਵਾਈ ਕਰਨ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਅਤੇ ਨੇਚਰ ਪਾਰਕ ਵਿੱਚ ਕੱਟੇ ਹੋਏ ਦਰੱਖਤਾਂ ਦੀ ਥਾਂ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਕੁੰਭੜਾ ਨੇ ਕਿਹਾ ਵਾਤਾਵਰਨ ਪ੍ਰੇਮੀਆਂ ਵੱਲੋਂ ਮਿਲੇ ਸਨਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਜਿਸਦਾ ਸਾਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਸਾਰੇ ਵਾਤਾਵਰਨ ਪ੍ਰੇਮੀ ਇੱਕ ਮੰਚ ਤੇ ਇਕੱਠੇ ਹੋਏ ਹਨ ਤੇ ਹੁਣ ਸਾਨੂੰ ਇਨ੍ਹਾਂ ਵੱਡੀ ਕੰਪਨੀਆਂ ਖਿਲਾਫ ਹਰ ਤਰ੍ਹਾਂ ਦੀ ਲੜਾਈ ਲੜਨੀ ਸੋਖੀ ਹੋ ਗਈ ਹੈ। ਹੁਣ ਅਸੀਂ ਇਨ੍ਹਾਂ ਦਰੱਖਤਾਂ ਨੂੰ ਕੱਟਣ ਵਾਲੀ ਕੰਪਨੀਆਂ ਅਤੇ ਭ੍ਰਿਸ਼ਟਾਚਾਰ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮਾੱਲ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਜਲਦ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਨਰਪਿੰਦਰ ਸਿੰਘ ਰੰਗੀ, ਐਡਵੋਕੇਟ ਮਨਜੀਤ ਸਿੰਘ ਝਲਭੂਟੀਆ, ਪਰਮਿੰਦਰ ਸਿੰਘ, ਸਤਵੀਰ ਸਿੰਘ ਧਨੌਆ, ਮਨਜੋਤ ਸਿੰਘ ਮੰਟਾ, ਯਾਦਵਿੰਦਰ ਸਿੰਘ, ਡਾ ਗੁਲਸ਼ਨ ਕੁਮਾਰ, ਬਿਕਰਮਜੀਤ ਸਿੰਘ ਬਿੱਕੀ, ਬਾਪੂ ਲਾਭ ਸਿੰਘ ਦੀਪਇੰਦਰ ਸਿੰਘ, ਰਵਿੰਦਰ ਸਿੰਘ ਰੂਬੀ, ਮਨਦੀਪ ਸਿੰਘ, ਹਰਨੇਕ ਸਿੰਘ ਮਲੋਆ, ਰਜਿੰਦਰ ਸਿੰਘ ਰਾਜੂ , ਗੁਰਵਿੰਦਰ ਸਿੰਘ, ਮਨਜੀਤ ਸਿੰਘ ਮੇਵਾ ਆਦਿ ਹਾਜ਼ਰ ਸਨ।
Leave a Reply