ਅਧਿਕਾਰ ਸ਼ੰਘਰਸ਼ ਪਾਰਟੀ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜਨ ਲਈ ਜਥੇਬੰਧਕ ਢਾਂਚਾ ਮਜਬੂਤ ਬਣਾ ਰਹੀ ਹੈ - ਗੁਰਬਖਸ਼ ਸਿੰਘ ਸ਼ੇਰਗਿਲ

ਅਧਿਕਾਰ ਸ਼ੰਘਰਸ਼ ਪਾਰਟੀ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜਨ ਲਈ ਜਥੇਬੰਧਕ ਢਾਂਚਾ ਮਜਬੂਤ ਬਣਾ ਰਹੀ ਹੈ - ਗੁਰਬਖਸ਼ ਸਿੰਘ ਸ਼ੇਰਗਿਲ

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ 
 

ਅਧਿਕਾਰ ਸ਼ੰਘਰਸ਼ ਪਾਰਟੀ ਦੇ ਮਾਲਵਾ ਜੋਨ ਨੰਬਰ 1 ਦੀ ਮੀਟਿੰਗ ਪੈਨਸ਼ਨਰਜ ਭਵਨ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਉਚੇਚੇ ਤੌਰ ਤੇ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਸ਼ਾਮਲ ਹੋਏ। ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈ ਰੂਪਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆ ਕਿਹਾ। ਇਸ ਮੌਕੇ ਬਿਕਰਮ ਸਿੰਘ ਘਾਰੂ ਫੂਲੇ ਵਾਲਾ ਨੂੰ ਮੁਕਤਸਰ ਸਾਹਿਬ ਜਿਲੇ ਦਾ ਯੂਥ ਪ੍ਰਧਾਨ ਅਤੇ ਆਈ ਟੀ ਸੈਲ ਪੰਜਾਬ ਦਾ ਇੰਚਾਰਜ ਲਗਾਇਆ ਗਿਆ। ਦੇਵੀ ਲਾਲ ਕਾਨੂੰਗੋ ਨੂੰ ਮੁਕਤਸਰ ਜਿਲੇ ਦਾ ਜਰਨਲ ਸਕੱਤਰ, ਰਣਜੀਤ ਸਿੰਘ ਉਪ ਪ੍ਰਧਾਨ ਅਤੇ ਜਥੇਦਾਰ ਬਲਵੀਰ ਸਿੰਘ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਮਲਕੀਤ ਕੌਰ ਭੱਟੀ ਨੂੰ ਬਠਿੰਡਾ ਜਿਲੇ ਦਾ ਜਰਨਲ ਸਕੱਤਰ ਲਗਾਇਆ ਗਿਆ। ਇੰਜ ਸੁਰਿੰਦਰ ਸਿੰਘ ਭਿੰਡਰ ਨੇ ਸਭ ਨੂੰ ਵਧਾਈ ਦਿੰਦਿਆ ਅਤੇ ਪਾਰਟੀ ਪ੍ਰੋਗਰਾਮ ਸਮਝਾਉਦਿਆਂ 2027 ਦੀਆਂ ਚੋਣਾਂ ਲਈ ਜੁਟ ਜਾਣ ਲਈ ਕਿਹਾ। ਜਰਨਲ ਸਕੱਤਰ ਪੰਜਾਬ ਭਰਪੂਰ ਸਿੰਘ ਕਾਨੂੰਗੋ ਨੇ ਪੰਜਾਬ ਦੀ ਮੌਜੂਦਾ ਮਾਲੀ ਹਾਲਤ ਬਾਰੇ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਸਾਨੂੰ ਸਟੇਟ ਨੂੰ ਮੰਦੀ ਹਾਲਤ ਵਿੱਚੋਂ ਬਾਹਰ ਕੱਢਣ ਲਈ ਅਨੁਸ਼ਾਸ਼ਨ ਬੰਧ ਹੋਣਾ ਅਤੇ ਸਖਤ ਫੈਸਲੇ ਲੈਣੇ ਹੋਣਗੇ।
ਪਾਰਟੀ ਪ੍ਰਧਾਨ ਇੰਜ ਸ਼ੇਰਗਿੱਲ ਨੇ ਕਿਹਾ ਕਿ ਥੋੜੇ ਸਮੇਂ ਤੱਕ ਅਸੀਂ ਕਿਸ਼ਤ ਵਾਰ ਸਾਰੇ 117 ਹਲਕਿਆਂ ਦੇ ਇੰਚਾਰਜ ਨਿਯੁਕਤ ਕਰ ਦਿਆਂਗੇ ਅਤੇ ਸਾਰੀਆ ਸੀਟਾਂ ਤੇ ਚੋਣ ਲੜਾਂਗੇ। ਪੰਜਾਬ ਦੀ ਮਾਲੀ ਹਾਲਤ ਸੁਧਾਰਨ ਲਈ ਅਧਿਕਾਰ ਸੰਘਰਸ਼ ਪਾਰਟੀ ਐਕਸਾਈਜ ਅਤੇ ਮਾਈਨਿੰਗ ਦੀਆਂ ਦੋ ਨਵੀਆਂ ਕਾਰਪੋਰੇਸ਼ਨਜ ਬਣਾਵੇਗੀ। ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਮਾਲਕੀ ਦੇ ਹੱਕ, 8ਵੀਂ 10ਵੀਂ ਅਤੇ 12ਵੀਂ ਪਾਸ ਲੜਕੀਆ ਨੂੰ ਹਰ ਸਾਲ ਇਕ ਲੱਖ ਸਰਕਾਰੀ ਨੌਕਰੀਆਂ, ਇਕ ਲੱਖ ਇਕਵੰਜਾ ਹਜਾਰ ਬੇਟੀ ਦੇ ਵਿਆਹ ਲਈ ਸ਼ਗਨ ਸਕੀਮ , ਵਿਧਵਾ ਅਤੇ ਬੁਢਾਪਾ ਪੈਨਸ਼ਨ 5100/ਰੁਪਏ ਦਿਆਂਗੇ। ਉਹਨਾਂ ਕਿਹਾ ਕਿ ਆਉਣ ਵਾਲਾ ਸਮੇਂ ਪਾਰਟੀ ਦਾ 51 ਨੁਕਤਿਆਂ ਦਾ ਪ੍ਰੋਗਰਾਮ ਪੰਜਾਬ ਦੇ ਲੋਕਾਂ ਨਾਲ ਇਕਰਾਰਨਾਮਾ ਜਾਰੀ ਕਰਾਂਗੇ। ਰਵਾਇਤੀ ਪਾਰਟੀਆ ਨੇ ਝੂਠ ਬੋਲਕੇ/ਜੁਮਲੇ ਛੱਡਕੇ ਬਹੁਤ ਗੁੰਮਰਾਹ ਕਰ ਲਿਆ। ਪੰਜਾਬੀ ਹੁਣ ਛਲਕਪਟ ਦੀ ਰਾਜਨੀਤੀ ਨੂੰ ਬਾਖੂਬੀ ਸਮਝਣ ਲੱਗ ਪਏ ਹਨ। ਮੀਟਿੰਗ ਵਿੱਚ ਪੁੱਜੇ ਕ੍ਰਿਸ਼ਨ ਸਿੰਘ ਔਲਖ ਚੇਅਰਮੈਨ ਮਾਲਵਾ ਜੋਨ ਫਰੀਦਕੋਟ,ਫਿਰੋਜ਼ਪੁਰ ਤੋਂ ਸਕੱਤਰ ਪੰਜਾਬ ਗੁਰਚਰਨ ਸਿੰਘ ਵਜੀਦਪੁਰ,ਕੇਵਲ ਸਿੰਘ,ਗੁਰਪ੍ਰੀਤ ਸਿੰਘ, ਜਿਲਾ ਪ੍ਰਧਾਨ ਅੰਮ੍ਰਿਤਸਰ ਸੁਖਦੇਵ ਸਿੰਘ ,ਜਰਨਲ ਸਕੱਤਰ ਸੁਲੱਖਣ ਸਿੰਘ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਬਠਿੰਡਾ ਤੋ ਰੋਸ਼ਨ ਸਿੰਘ ਮਹਿਰਾਜ,ਕਰਨ ਸਿੰਘ,ਰੇਸ਼ਮ ਸਿੰਘ, ਰੂਪ ਸਿੰਘ ਸਬ ਇੰਸਪੈਕਟਰ, ਜਸਵਿੰਦਰ ਸਿੰਘ, ਮਨਪ੍ਰੀਤ ਕੌਰ, ਅਮਨਦੀਪ ਕੌਰ,ਰੇਸ਼ਮ ਕੁਮਾਰ,ਗੋਬਿੰਦ ਸਿੰਘ,ਮੱਗਰ ਸਿੰਘ ਦਾ ਪਾਰਟੀ ਪ੍ਰਤੀ ਵਿਸ਼ਵਾਸ ਦਿਵਾਉਣ ਲਈ ਪਾਰਟੀ ਜਰਨਲ ਸਕੱਤਰ ਮੱਖਣ ਸਿੰਘ ਵਲੋ ਧੰਨਵਾਦ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.